ਨੋਏਡਾ, 1 ਦਸੰਬਰ (ਪੀ. ਟੀ.)- ਨੋਏਡਾ ਅਥਾਰਿਟੀ ਦੇ ਚੀਫ਼ ਇੰਜੀਨੀਅਰ ਯਾਦਵ ਸਿੰਘ ਦੇ ਘਰ ਤੇ ਹੋਰ ਠਿਕਾਣਿਆਂ ‘ਤੇ ਛਾਪੇਮਾਰੀ ਨਾਲ ਸਨਸਨੀਖੇਜ ਖ਼ੁਲਾਸੇ ਹੋ ਰਹੇ ਹਨ। ਛਾਪੇ ‘ਚ ਯਾਦਵ ਸਿੰਘ ਦੇ ਘਰ ਤੋਂ ਜਿੰਨੀ ਜਾਇਦਾਦ ਮਿਲੀ ਹੈ ਉਸਤੋਂ ਇਨਕਮ ਟੈਕਸ ਦੇ ਅਧਿਕਾਰੀਆਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਹਨ। ਆਮਦਨ ਕਰ ਵਿਭਾਗ ਅੱਜ ਨੋਏਡਾ, ਦਿੱਲੀ ਦੇ ਵੱਖ-ਵੱਖ ਬੈਂਕਾਂ ‘ਚ ਨੋਏਡਾ ਅਥਾਰਿਟੀ ਦੇ ਚੀਫ਼ ਇੰਜੀਨੀਅਰ ਯਾਦਵ ਸਿੰਘ ਦੇ 13 ਸੀਲ ਲਾਕਰਾਂ ਨੂੰ ਖੋਲ੍ਹੇਗਾ। ਦੱਸਿਆ ਜਾ ਰਿਹਾ ਹੈ ਕਿ ਯਾਦਵ ਸਿੰਘ ਦੀ ਡਾਇਰੀ ’ਚ ਕਈ ਨੇਤਾਵਾਂ ਤੇ ਪ੍ਰਭਾਵਸ਼ਾਲੀ ਲੋਕਾਂ ਦੇ ਨਾਮ ਹਨ। ਯਾਦਵ ਸਿੰਘ ਨਾਲ ਜੁੜੀਆਂ ਕੰਪਨੀਆਂ ’ਚ ਮਲੇਸ਼ੀਆ ਤੋਂ ਵੀ ਪੈਸਾ ਲੱਗਾ ਸੀ। ਜ਼ਿਕਰਯੋਗ ਹੈ ਕਿ ਨੋਏਡਾ ਅਥਾਰਿਟੀ ਦੇ ਚੀਫ਼ ਇੰਜੀਨੀਅਰ ਯਾਦਵ ਸਿੰਘ ’ਤੇ ਆਮਦਨ ਕਰ ਵਿਭਾਗ ਦੇ ਛਾਪੇ ’ਚ ਕਰੋੜਾਂ ਦੀ ਜਾਇਦਾਦ ਦਾ ਖ਼ੁਲਾਸਾ ਹੋਇਆ ਹੈ। ਆਮਦਨ ਕਰ ਵਿਭਾਗ ਦਾ ਮੰਨਣਾ ਹੈ ਕਿ ਯਾਦਵ ਸਿੰਘ ਨੇ ਨੋਏਡਾ ’ਚ ਕਰੀਬ 10, 000 ਕਰੋੜ ਦਾ ਘੋਟਾਲਾ ਕੀਤਾ।



