ਸੰਗਰੂਰ, 1 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਪਿੰਡ ਕਾਂਝਲਾ ਦੇ ਵਿੱਚ ਇੱਕ ਦਲਿਤ ਦਾ ਕਤਲ ਇੱਕ ਜੱਟ ਸਿੱਖ ਦੇ ਘਰ ਰਾਤ ਨੂੰ ਹੋ ਗਿਆ ਸੀ, ਜਿਸ ਦੇ ਸਬੰਧ ਵਿੱਚ ਮੁਖਤਿਆਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਕਾਂਝਲਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਨੇ ਥਾਣਾ ਸਦਰ ਧੂਰੀ ਵਿੱਚ ਧਾਰਾ 302, 109, 148, 149, 120 ਬੀ ਆਈਪੀਸੀ ਅਤੇ 25, 54, 59 ਆਰਮਜ਼ ਐਕਟ ਅਧੀਨ ਮਿਤੀ 16-07-2012 ਨੂੰ ਮੁਕੱਦਮਾ ਦਰਜ ਕਰਾ ਦਿੱਤਾ ਸੀ। ਕਤਲ ਤੋਂ ਬਾਅਦ ਪੁਲਿਸ ਨੂੰ ਦੋਸ਼ੀ ਲੱਭਣ ਵਿੱਚ ਕਾਫੀ ਮੁਸ਼ਕਿਲ ਪੇਸ਼ ਆਈ ਅਤੇ ਪੁਲਿਸ ਨੇ ਕਈ ਬੇਗੁਨਾਹ ਲੋਕਾਂ ਨੂੰ ਵੀ ਪ੍ਰੇਸ਼ਾਨ ਕੀਤਾ ਸੀ। ਪੁਲਿਸ ਨੇ ਤਫਤੀਸ਼ ਵਿੱਚ ਮਨਪ੍ਰੀਤ ਕੌਰ ਉਰਫ ਪ੍ਰੀਤੀ ਪੁੱਤਰੀ ਅਵਤਾਰ ਸਿੰਘ ਵਾਸੀ ਕਾਂਝਲਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ, ਕਰਮਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬੀਰ ਕਲਾਂ, ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬੀਰ ਕਲਾਂ, ਸਤਗੁਰੂ ਸਿੰਘ ਪੁੱਤਰ ਰਾਮ ਲਾਲ ਵਾਸੀ ਬੀਰ ਕਲਾਂ,
ਪਰਮਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਚੌਧਰੀ ਮਾਜਰਾ ਤਹਿਸੀਲ ਨਾਭਾ ਜ਼ਿਲ਼੍ਹਾ ਪਟਿਆਲਾ, ਤਨਦੀਪ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਚੌਹਾਨਾ, ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ, ਗੁਰਮੀਤ ਸਿੰਘ ਪੁੱਤਰ ਗੋਖਾ ਸਿੰਘ ਵਾਸੀ ਪਿੰਡ ਕਾਂਝਲੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ, ਗੁਰਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ, ਜਗਸੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬੀਬੜੀ ਜ਼ਿਲ੍ਹਾ ਸੰਗਰੂਰ, ਰਾਜੂ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾਝੀ ਜ਼ਿਲ੍ਹਾ ਸੰਗਰੂਰ ਦੇ ਖਿਲਾਫ ਅਦਾਲਤ ਵਿੱਚ ਚਲਾਣ ਪੇਸ਼ ਕੀਤਾ ਸੀ। ਮਾਨਯੋਗ ਵਰਿੰਦਰ ਅਗਰਵਾਲ ਵਧੀਕ ਅਡੀਸ਼ਨਲ ਸੈਸ਼ਨ ਜੱਜ ਸੰਗਰੂਰ ਨੇ ਮੁਦੱਈ ਪੱਖ ਅਤੇ ਮੁਲਜ਼ਿਮਾਂ ਦੇ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣਨ ਬਾਅਦ ਰਾਜੂ ਸਿੰਘ, ਜਗਸੀਰ ਸਿੰਘ ਅਤੇ ਗੁਰਮੀਤ ਸਿੰਘ ਨੂੰ ਸ਼ੱਕ ਦਾ ਲਾਭ ਦੇ ਕੇ ਬਰੀ ਕਰ ਦਿੱਤਾ। ਇੱਕ ਨੂੰ ਤਿੰਨ ਸਾਲ ਦੀ ਬਾਮੁਸ਼ੱਕਤ ਸਖਤ ਸਜ਼ਾ ਅਤੇ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।



