ਦਿੜ੍ਹਬਾ ਮੰਡੀ, 1 ਦਸੰਬਰ (ਰਣਯੋਧ ਸੰਧੂ)- ਦੇਸ਼ ਵਿੱਚੋਂ ਗਰੀਬੀ ਨੂੰ ਖਤਮ ਕਰਨਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਪਹਿਲਾਂ ਉੱਪਰਾਲਾ ਹੈ। ਬੀ ਜੇ ਪੀ ਨੇ ਹਮੇਸਾਂ ਦੇਸ਼ ਸੇਵਾ ਨੂੰ ਸਮਰਪਿਤ ਲੋਕਾਂ ਨੂੰ ਪਾਰਟੀ ਥਾਂ ਵਿੱਚ ਦਿੱਤੀ ਹੈ। ਸਾਡੀ ਪਾਰਟੀ ਵਿੱਚ ਪਰਿਵਾਰਵਾਦ ਨੂੰ ਕੋਈ ਥਾਂ ਨਹੀਂ ਹੈ । ਪਾਰਟੀ ਨੇ ਹਮੇਸ਼ਾ ਮਿਹਨਤੀ ਵਰਕਰਾਂ ਅਤੇ ਲੋਕ ਸੇਵਾ ਨੂੰ ਸਮਰਪਿਤ ਲੋਕਾਂ ਨੂੰ ਅੱਗੇ ਲੈ ਕੇ ਆਈ ਹੈ । ਇਹਨਾਂ ਵਿਚਾਰਾ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਗਪਾਲ ਮਿੱਤਲ ਨੇ ਪਿੰਡ ਖਡਿਆਲ ਵਿਖੇ ਪਾਰਟੀ ਵਿੱਚ ਸਾਮਿਲ ਹੋਏ ਸੈਂਕੜੇ ਲੋਕਾਂ ਨੂੰ ਸਬੋਧਨ ਕਰਦਿਆ ਆਖੇ । ਉਹਨਾਂ ਕਿਹਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਗਵਾਈ ਵਿੱਚ ਦੇਸ਼ ਤੇਜੀ ਨਾਲ ਵਿਕਾਸ ਕਰ ਰਿਹਾ ਹੈ । ਕਾਗਰਸ ਦੇ ਲੰਮੇ ਸਾਸਨ ਕਾਲ ਵਿੱਚ ਜੋ ਮਹਿੰਗਾਈ ,ਬੇਰੁਜਗਾਰੀ,ਅਨਪੜਤਾ,ਮਹਿੰਗਾਈ ਵਧੀ ਹੈ ,ਉਸਤੇ ਇਕਦਮ ਕਾਬੂ ਪਾਉਣਾ ਸੋਖਾ ਨਹੀਂ ਹੈ । ਇਸ ਮਸਲੇ ਨੂੰ ਹੋਲੀ ਹੋਲੀ ਹੱਲ ਕੀਤਾ
ਜਾ ਰਿਹਾ ਹੈ । ਅੱਜ ਪੈਟਰੋਲ,ਡੀਜਲ ਅਤੇ ਖਾਣ ਪੀਣ ਦਾ ਵਸਤੂਆ ਦੇ ਭਾਅ ਘਟਣੇ ਸ਼ੁਰੂ ਹੋ ਗਏ ਹਨ । ਇਹ ਤੁਹਾਡੀ ਸਰਕਾਰ ਦੀਆਂ ਨੀਤੀਆਂ ਦਾ ਨਤੀਜਾ ਹੈ ,ਜਿਸ ਤੋਂ ਪਤਾ ਲਗਦਾ ਹੈ ਕਿ ਬੀ ਜੇ ਪੀ ਹਰ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ।ਉਹਨਾਂ ਕਿਹਾ ਕਿ ਪੂਰੇ ਦੇਸ਼ ਵਿੱਚ ਇਸ ਸਮੇਂ ਨਰਿੰਦਰ ਮੋਦੀ ਦੀ ਲਹਿਰ ਹੈ । ਹਰਿਆਣਾ,ਮਹਾਰਾਸ਼ਟਰ ਤੋਂ ਬਾਆਦ ਜੰਮੂ ਕਸਮੀਰ ਅਤੇ ਝਾਰਖੰਡ ਵਿੱਚ ਬੀ ਜੇ ਪੀ ਦੀ ਸਰਕਾਰ ਬਣ ਰਹੀ ਹੈ ।ਇਸ ਸਮੇਂ ਸਰਕਲ ਸੁਨਾਮ ਦੇ ਮੀਤ ਪ੍ਰਧਾਨ ਡਾ. ਬੁੱਧ ਰਾਮ ਨੇ ਕਿਹਾ ਕਿ ਪੰਜਾਬ ਦੇ ਲੋਕ ਬੜੀ ਤੇਜੀ ਨਾਲ ਬੀ ਜੇ ਪੀ ਵੱਲ ਰੁੱਖ ਕਰ ਰਹੇ ਹਨ ।ਮਾਝੇ,ਦੁਆਬੇ ਤੋਂ ਬਾਆਦ ਹੁਣ ਅਸੀਂ ਮਾਲਵੇ ਨੂੰ ਪਾਰਟੀ ਦਾ ਅਹਿਮ ਹਿੱਸਾ ਬਣਾ ਲਵਾਗੇ ।



