Skip to content
Independent perspectives. Global stories.
BREAKING

ਪੀ.ਕੇ.ਗੁਪਤਾ ਨੇ ਹਰਿਆਣਾ ਦੇ ਨਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ

Share this story

ਚੰਡੀਗੜ੍ਹ, 1 ਦਸੰਬਰ (ਨਾਗਪਾਲ)- ਹਰਿਆਣਾ ਦੇ ਨਵੇਂ ਮੁੱਖ ਸਕੱਤਰ ਪੀ ਕੇ ਗੁਪਤਾ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਨੀਤੀਆਂ ਪਾਰਦਰਸ਼ੀ ਤੇ ਸਮੇਂਬੱਧ ਤਰੀਕੇ ਨਾਲ ਲਾਗੂ ਕਰਨਾ ਪਹਿਲਕਦਮੀ ਰਹੇਗੀ। ਸ੍ਰੀ ਗੁਪਤਾ ਨੇ ਅੱਜ ਸਵੇਰੇ ਕੰਮਕਾਜ ਸੰਭਾਲਣ ਤੋਂ ਬਾਅਦ ਕਿਹਾ ਕਿ ਰਾਜ ਸਰਕਾਰ ਸਾਫ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਲਈ ਵਚਨਬੱਧ ਹਨ, ਅਜਿਹੇ ਵਿਚ ਉਨ੍ਹਾਂ ਦਾ ਮੁੱਖ ਮੰਤਵ ਸਰਕਾਰ ਦੇ ਫੈਸਲਿਆਂ ਨੂੰ ਇਮਾਨਦਾਰੀ ਨਾਲ ਲਾਗੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਹਰੇਕ ਕੰਮ ਨੂੰ ਨਿਰਧਾਰਤ ਸਮੇਂ ’ਤੇ ਪੂਰਾ ਕਰਨ ਦੇ ਲਈ ਉਹ ਅਧਿਕਾਰੀਆਂ ਨੂੰ ਨਿਰਦੇਸ਼ ਦੇਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਚਲ ਰਹੀਆਂ ਪਰਿਯੋਜਨਾਵਾਂ, ਚਾਹੇ ਉਹ ਕੇਂਦਰ ਸਰਕਾਰ ਦੀ ਹੈ ਜਾਂ ਫਿਰ ਰਾਜ ਸਰਕਾਰ ਦੀ, ਨੂੰ ਪੂਰਾ ਕਰਨ ਦੇ ਲਈ ਕੇਂਦਰ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਦੀ ਸਹੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੇ ਸਾਹਮਣੇ ਆਉਣ ਵਾਲੇ ਸਾਰੇ ਕੰਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਰਪੱਖ ਤੇ ਇਮਾਨਦਾਰੀ ਦੇ ਨਾਲ ਸੂਬੇ ਦੇ ਹਿੱਤਾਂ ਵਿਚ ਸਮਾਂ ’ਤੇ ਪੂਰਾ ਕਰਨ ਦੀ ਉਨ੍ਹਾਂ ਦੀ ਪਹਿਲਕਦਮੀ ਰਹੇਗੀ। ਧਿਆਨ ਰਹੇ ਕਿ ਹਰਿਆਣਾ ਸਰਕਾਰ ਨੇ 1981 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਸ੍ਰੀ ਪ੍ਰਵੀਨ ਕੁਮਾਰ ਗੁਪਤਾ ਨੂੰ ਸੂਬੇ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ।

ਸ੍ਰੀ ਗੁਪਤਾ ਇਸ ਤੋਂ ਪਹਿਲਾਂ ਰਾਜਸਵ, ਆਪਦਾ ਪ੍ਰਬੰਧਨ ਤੇ ਚੱਕਬੰਦੀ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਦਾ ਕੰਮ ਦੇਖ ਰਹੇ ਸਨ।
ਉਨ੍ਹਾਂ ਸਰਕਾਰੀ ਕਾਲਜ, ਫਰੀਦਕੋਟ ਪੰਜਾਬ ਤੋਂ 1974 ਵਿਚ ਗਰੇਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1977 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਲਐਲਬੀ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਆਸਟਰੇਲੀਆ ਤੋਂ ਐਮਬੀਏ ਅਤੇ ਅਮਰੀਕਾ ਤੋਂ ਲੋਕ ਪ੍ਰਸ਼ਾਸਨ ਵਿਚ ਪੋਸਟ ਗ੍ਰੇਜੂਏਟ ਡਿਗਰੀ ਹਾਸਲ ਕੀਤੀ। ਸ੍ਰੀ ਗੁਪਤਾ ਜਨ ਸਿਹਤ ਇੰਜਨੀਅਰਿੰਗ, ਗ੍ਰਹਿ, ਕਿਰਤ ਤੇ ਰੁਜ਼ਾਗਰ, ਤਕਨੀਕੀ ਸਿੱਖਿਆ, ਵਣ ਤੇ ਵਣ ਜੀਵ, ਵਾਤਾਵਰਣ ਅਤੇ ਸੈਰ ਸਪਾਟਾ ਵਿਭਾਗਾਂ ਦੇ ਮੁੱਖ ਸਕੱਤਰ ਵੀ ਰਹੇ ਹਨ। ਇਸ ਤੋਂ ਇਲਾਵਾ, ਹੋਰ ਮਹੱਤਵਪੂਰਨ ਵਿਭਾਗਾਂ ਜਿਵੇਂ ਕਿ ਡਾਇਰੈਕਟਰ, ਲੋਕ ਸੰਪਰਕ ਵਿਭਾਗ, ਪ੍ਰਬੰਧ ਨਿਰਦੇਸ਼ਕ, ਐਚਐਸਆਈਡੀਸੀ, ਸੈਰਸਪਾਟਾ, ਹਰਿਆਣਾ ਵਿੱਤ ਨਿਗਮ ਦਾ ਵੀ ਕੰਮਕਾਜ ਵੇਖ ਚੁੱਕੇ ਹਨ।

WRITTEN BY