ਫਿਰੋਜ਼ਪੁਰ, 1 ਦਸੰਬਰ (ਵਿਨੇ ਹਾਂਡਾ)- ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਦੀ ਪ੍ਰਧਾਨਗੀ ਹੇਠ ਬਾਰਡਰ ਏਰੀਆ ਵਿਕਾਸ ਪ੍ਰੋਗਰਾਮ ਤਹਿਤ ਸਕਿੱਲ ਡਿਵੈਲਪਮੈਂਟ ਪਰ੍ਰੋਗਰਾਮਾਂ ਸਬੰਧੀ ਜਿਲਹ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਲੁਧਿਆਣੇ ਤੋ ਆਏ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ . . ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ.ਅਮਿਤ ਕੁਮਾਰ, ਐਸ.ਡੀ.ਐਮ ਫਿਰੋਜ਼ਪੁਰ ਸ੍ਰੀ. ਸੰਦੀਪ ਸਿੰਘ ਗੜਾ ਵੀ ਹਾਜ਼ਰ ਸਨ. ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋ ਇਸ ਸਕੀਮ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਸਬੰਧੀ ਅਤੇ ਜਿਲ੍ਹਾ ਫਿਰੋਜ਼ਪੁਰ ਵਿਖੇ ਕੁੱਲ ਤਿੰਨ ਬਾਰਡਰ ਬਲਾਕਾਂ (ਫਿਰੋਜ਼ਪੁਰ,ਮਮਦੋਟ ਅਤੇ ਗੁਰੂ ਹਰਸਹਾਏ) ਦੇ ਪਿੰਡਾਂ / ਸ਼ਹਿਰਾਂ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਕਿੱਲ ਡਿਵੈਲਪਮੈਂਟ ਪ੍ਰੋਗਰਾਮ ਦਾ ਪ੍ਰੋਜੈਕਟ ਸ਼ੁਰੂ ਕਰਵਾਇਆ. ਉਨ੍ਹਾਂ ਕਿਹਾ ਕਿ ਜਿਸ ਵਿੱਚ ਬੇਰੁਜ਼ਗਾਰ ਲੜਕੇ/ਲੜਕੀਆਂ ਨੂੰ ਕੁੱਲ ਚਾਰ ਟਰੇਡਾ ਤਹਿਤ 75 ਦਿਨਾਂ ਦੀ ਟਰੇਨਿੰਗ ਕਰਵਾਈ ਜਾਵੇਗੀ ਅਤੇ ਇਹ ਟਰੇਡ ਇਲਾਕੇ ਦੀ ਲੋੜਾਂ ਅਨੁਸਾਰ ਚੁਣੇ ਗਏ ਹਨ. ਜੋ ਕਿ ਅਸੈਬਲਿੰਗ / ਰਿਪੇਅਰ, ਇੰਨਵਰਟਰ ਅਤੇ ਯੂ.ਪੀ.ਐਸ, ਏ.ਸੀ ਅਤੇ ਫ਼ਰਿਜ ਰਿਪੇਅਰ, ਮੋਬਾਇਲ ਰਿਪੇਅਰ ਅਤੇ ਡਿਊਟੀ ਕਲਚਰ, ਨਿਊ ਫੈਸ਼ਨ ਡਿਜਾਈਨਿੰਗ
(ਸਿਰਫ਼ ਲੜਕੀਆਂ ਲਈ) ਹੈ. ਟਰੇਨਿੰਗ ਉਪਰੰਤ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਪੈਸ਼ਲ ਪ੍ਰੋਗਰਾਮ ਸਿਰਫ਼ ਬਾਰਡਰ ਏਰੀਏ ਲਈ ਉਲੀਕਿਆ ਗਿਆ ਹੈ. ਇਹ ਸਕੀਮ ਲਈ ਆਈ.ਟੀ.ਆਈ (ਲੜਕੇ) ਫਿਰੋਜ਼ਪੁਰ ਸ਼ਹਿਰ ਵਿਖੇ ਚਲਾਈ ਜਾਵੇਗੀ. ਜਿਸ ਸਬੰਧੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ, ਐਸ.ਡੀ.ਐਮ ਸੰਦੀਪ ਸਿੰਘ ਗੜਾ ਅਤੇ ਡਿਪਟੀ ਈ.ਐਸ.ਏ ਅਸੋਕ ਚਟਾਨੀ ਅਤੇ ਹੋਰ ਸਬੰਧਤ ਅਧਿਕਾਰੀਆਂ ਸਮੇਤ ਆਈ.ਟੀ.ਆਈ ਦਾ ਨਿਰੀਖਣ ਕੀਤਾ। ਇਸ ਮੌਕੇ ਫਿਰੋਜ਼ਪੁਰ ਦੇ ਉੱਘੇ ਉਦਯੋਗਪਤੀ ਸ੍ਰੀ ਰਵੀ ਕਾਂਤ ਗੁਪਤਾ ਨੇ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿੱਤਾ ਅਤੇ ਨਾਲ ਸੁਝਾਓ ਦਿੱਤਾ ਕਿ ਅਜਿਹੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਬੇਰੁਜ਼ਗਾਰੀ ਦੂਰ ਕਰਨ ਲਈ ਲਾਹੇਵੰਦ ਸਿੱਧ ਹੋਣਗੇ। ਇਸ ਮੌਕੇ ਸ੍ਰੀ ਅਸ਼ਵਨੀ ਗਰੋਵਰ ਸਾਬਕਾ ਪ੍ਰਧਾਨ ਨਗਰ ਕੌਸ਼ਲ, ਸਰ?.ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ, ਅਨੀਰੁਧ ਗੁਪਤਾ, ਬੀ.ਸੀ.ਖੁਰਾਣਾ ਲੀਡ ਬੈਕ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।



