Skip to content
Independent perspectives. Global stories.
BREAKING

ਆਪਣੇ ਸੈਨਿਕਾਂ ਨੂੰ ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਤਮਾਮ ਜ਼ਰੂਰਤਾਂ ਨੂੰ ਵੀ ਪੂਰਾ ਕਰਨਾ ਹੋਵੇਗਾ : ਸੋਲੰਕੀ

Share this story

ਚੰਡੀਗੜ੍ਹ, 1 ਦਸੰਬਰ (ਨਾਗਪਾਲ)- ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋ¦ਕੀ ਨੇ ਅੱਜ ਕਿਹਾ ਕਿ ਸਾਨੂੰ ਸਦਾ ਆਪਣੇ ਸੈਨਿਕਾਂ ਨੂੰ ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਤਮਾਮ ਜ਼ਰੂਰਤਾਂ ਨੂੰ ਵੀ ਪੂਰਾ ਕਰਨਾ ਹੋਵੇਗਾ ਤਾਂ ਕਿ ਉਹ ਬਦਲਦੇ ਹੋਏ ਸਮੇਂ ਦੇ ਅਨੁਸਾਰ ਤਕਨੀਕ, ਮੈਡੀਕਲ ਅਤੇ ਹੋਰ ਸਹੂਲਤਾਵਾਂ ਪ੍ਰਾਪਤ ਕਰਕੇ ਆਪਣੀ ਡਿਊਟੀ ਨਿਭਾਅ ਸਕਣ। ਪ੍ਰੰਤੂ ਇਸ ਦੌਰਾਨ ਕੁਝ ਜਵਾਨ ਜ਼ਖਮੀ ਵੀ ਹੋ ਜਾਂਦੇ ਹਨ ਅਤੇ ਉਹ ਜ਼ਿੰਦਗੀ ਭਰ ਦੇ ਲਈ ਆਪਣਾ ਕੋਈ ਅੰਗ ਤੱਕ ਗੁਆ ਬੈਠਦੇ ਹਨ ਅਜਿਹੇ ਵੀਰਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਜੀਵਨ ਜਿਉਣ ਦੇ ਲਈ ਹੋਰ ਸਹੂਲਤਾਵਾਂ ਪ੍ਰਦਾਨ ਕਰਵਾਉਣਾ ਵੀ ਦੇਸ਼ ਤੇ ਸਮਾਜ ਦੀ ਜ਼ਿੰਮੇਵਾਰੀ ਹੈ। ਰਾਜਪਾਲ ਅੱਜ ਪੈਰਾਪਲੇਜਿਕ ਮੁੜਵਸੇਬਾ ਕੇਂਦਰ, ਮੋਹਾਲੀ ਦੇ 37 ਵੇਂ ਸਥਾਪਨਾ ਦਿਵਸ ’ਤੇ ਬੋਲ ਰਹੇ ਸਨ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਅਜਿਹੇ ਹੀ ਵੀਰਾਂ ਦੀ ਮੈਡੀਕਲ ਅਤੇ ਮੁੜਵਸੇਬੇ ਦੇ ਲਈ ਪੈਰਾਪਲੇਜਿਕ ਮੁੜਵਸੇਬਾ ਕੇਂਦਰ ਖੋਲਿਆ ਗਿਆ ਹੈ ਜੋ ਪਿਛਲੇ 36 ਸਾਲਾਂ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿਚ ਆ ਕੇ ਮੈਂ ਖੁਦ ਨੂੰ ਖੁਦਕਿਸਮਤ ਸਮਝਦਾ ਹਾਂ, ਕਿਉਂ੍ਯਕਿ ਅੱਜ ਮੈਂ ਦੇਸ਼ ਦੇ ਮੁਹਿੰਮ ਅਤੇ ਦੇਸ਼ ਦੇ ਸਰੀਰ ਦੀ ਰੱਖਿਆ ਦੇ ਲਈ ਆਪਣੇ ਸ਼ਰੀਰ ਦੀ ਵੀ ਪਰਵਾਹ ਨਾ ਕਰਨ ਵਾਲੇ

ਵੀਰਾਂ ਦੇ ਵਿਚ ਹਾਜ਼ਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਵੀਰ ਖੁਸ਼ ਰਹਿਣਗੇ ਤਾਂ ਪੂਰਾ ਦੇਸ਼ ਖੁਸ਼ ਰਹੇਗਾ ਕਿਉਂਕਿ ਹੁਣ ਇਸਦੀ ਚਿੰਤਾ ਕਰਨਾ ਸਾਡੀ ਸਾਰੀਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਮੌਕੇ ’ਤੇ ਆਯੋਜਿਤ ਬਾਸਕਟਬਾਲ ਮੈਚ ਵੀ ਵੇਖਿਆ ਅਤੇ ਆਪਣੇ ਪੈਰ ਗੁਆ ਦੇਣ ਵਾਲੇ ਸੈਨਿਕਾਂ ਵੱਲੋਂ ਖੇਡੇ ਗਏ ਇਸ ਮੈਚ ਵਿਚ ਉਨ੍ਹਾਂ ਦੇ ਹੌਸਲੇ ਤੇ ਮਨੋਬਲ ਦੀ ਪ੍ਰਸੰਸਾ ਕੀਤੀ। ਰਾਜਪਾਲ ਨੇ ਸੈਨਿਕਾਂ ਨੂੰ ਸਨਮਾਨਤ ਕੀਤਾ ਅਤੇ ਪੈਰਾਪਲੇਜਿਕ ਕੇਂਦਰ ਦੇ ਲਈ ਆਪਣੇ ਸਵੈਇੱਛਕ ਫੰਡ ਵਿਚੋਂ ਦਸ ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਰਾਜਪਾਲ ਨੇ ਇਸ ਕੇਂਦਰ ਵਿਚ ਮੇਜਰ ਜਨਰਲ ਰਾਜਦਾਨ ਮੈਰਿਡ ਬਲਾਕ ਦਾ ਉਦਘਾਟਨ ਕੀਤਾ। ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੇ ਪੈਰ ਗੁਆਉਣ ਵਾਲੇ ਮੇਜਰ ਜਨਰਲ ਰਾਜਦਾਨ ਇਸ ਮੌਕੇ ’ਤੇ ਵਿਸ਼ੇਸ਼ ਮਹਿਮਾਨ ਦੇ ਵਜੋਂ ਹਾਜ਼ਰ ਸਨ। ਰਾਜਪਾਲ ਨੇ ਪੈਰਾਪਲੇਜਿਕ ਕੇਂਦਰ ਵਿਚ ਕਾਰਜਸ਼ਾਲਾ, ਕੰਪਿਊਟਰ ਸੈਂਟਰ, ਪ੍ਰਿਟਿੰਗ ਪ੍ਰੈਸ, ਫਿਜੀਯੋਥਰੇਪੀ ਸੈਂਟਰ ਦਾ ਦੌਰਾ ਕਰਕੇ ਅੰਗ ਗੁਆਉਣ ਵਾਲੇ ਸੈਨਿਕਾਂ ਦੀ ਮੈਡੀਕਲ ਤੇ ਪੁਨਰਵਾਸ ਦੇ ਲਈ ਕੀਤੇ ਜਾ ਰਹੇ ਕੰਮਾਂ ਦਾ ਨਿਰੀਖਣ ਕੀਤਾ। ਰਾਜਪਾਲ ਨੇ ਕੇਂਦਰ ਵਿਚ ਪੌਦਾ ਵੀ ਲਗਾਇਆ। ਸਮਾਰੋਹ ਵਿਚ ਪੱਛਮੀ ਕਮਾਂਡ ਦੇ ਆਫਸਰ ਇਨ ਕਮਾਡਿੰਗ ਚੀਫ ਲੈਫਟੀਨੈਟ ਜਨਰਲ ਕੇ ਜੇ ਸਿੰਘ ਨੇ ਰਾਜਪਾਲ ਸ੍ਰੀ ਸੋ¦ਕੀ ਦਾ ਸਵਾਗਤ ਕੀਤਾ।

WRITTEN BY