Skip to content
Independent perspectives. Global stories.
BREAKING

ਈ-ਸਰਕਾਰ ਲਾਗੂ ਕਰਨ ਵਿਚ ਪੰਜਾਬ ਦੀ ਪਹਿਲਕਦਮੀ

Share this story

ਸਾਰੇ 47 ਵਿਭਾਗ ਤੇ 143 ਬਰਾਂਚਾਂ ਕਰਨਗੀਆਂ ਆਨਲਾਇਨ ਕੰਮ

22 ਖਜ਼ਾਨੇ ਤੇ 74 ਉਪ-ਖਜ਼ਾਨਿਆਂ ਵਲੋਂ ਵੀ ਆਨ ਲਾਇਨ ਲੈਣ ਦੇਣ ਆਰੰਭ
Page-1(1)_05 ਜਲੰਧਰ/ਚੰਡੀਗੜ੍ਹ, 1 ਦਸੰਬਰ- ਪੰਜਾਬ ਸਰਕਾਰ ਵਲੋਂ ਸਰਕਾਰੀ ਕੰਮਕਾਜ ਆਨਲਾਇਨ ਕਰਨ ਦੇ ਮਕਸਦ ਨਾਲ ਜਲਦ ਹੀ ਈ-ਸਰਕਾਰ ਪ੍ਰਾਜੈਕਟ ਸਾਰੇ ਵਿਭਾਗਾਂ ਵਿਚ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ 47 ਵਿਭਾਗ ਤੇ ਉਨ੍ਹਾਂ ਦੀਅ੍ਯਾਂ 143 ਬਰਾਂਚਾਂ ਨੂੰ ਇੰਟੈਗਰੇਟਰਡ ਵਰਕਫਲੋ ਐਂਡ ਡਾਕੂਮੈਂਟ ਮੈਨੇਜਮੈਂਟ ਸਿਸਟਮ (ਆਈ.ਡਬਲਿਊ. ਡੀ. ਐਮ.ਐਸ.) ਤਹਿਤ ਜੋੜਕੇ ਕੰਮ ਨੂੰ ਆਨਲਾਇਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 22 ਜਿਲਾ ਖਜਾਨਿਆਂ ਤੇ 74 ਉਪ ਖਜ਼ਾਨਿਆਂ ਨੂੰ ਵੀ ਆਈ.ਡਬਲਿਊ. ਡੀ. ਐਮ.ਐਸ. ਨਾਲ ਜੋੜਿਆ ਗਿਆ ਹੈ ਜਿਸ ਨਾਲ ਬਜਟ ਦੀ ਆਨਲਾਇਨ ਮਨਜ਼ੂਰੀ ਤੇ ਵੰਡ ਵੀ ਕੀਤੀ ਜਾ ਰਹੀ ਹੈ।ਇਸ ਵਿਵਸਥਾ ਤਹਿਤ ਹਰ ਵਿਭਾਗ ਦਾ ਸਮਰਪਿਤ ਵੈਬ ਕੇਂਦਰ ਬਣਾਇਆ ਜਾਵੇਗਾ ਜੋ ਕਿ ਹਰ ਵਿਭਾਗ ਦੀ ਲੋੜ ਅਨੁਸਾਰ ਤਿਆਰ ਕੀਤਾ ਜਾਵੇਗਾ ਜਿਸ ਲਈ ਵੱਖ-ਵੱਖ ਵਿਭਾਗ੍ਯਾਂ ਲਈ 350 ਐਪਲੀਕੇਸ਼ਨਾਂ ਤਿਆਰ ਕੀਤੀਆਂ ਜਾਣਗੀਆਂ। ਇਸ ਤਹਿਤ ਮੁੱਖ ਸਕੱਤਰੇਤ, ਚੰਡੀਗੜ੍ਹ ਵਿਖੇ ਫੀਲਡ ਵਿਚੋਂ ਮੰਗਵਾਈਆਂ ਜਾਣ ਵਾਲੀਆਂ ਰਿਪੋਰਟਾਂ ਦਸਤੀ ਦੀ ਥਾਂ ਆਨਲਾਇਨ ਜਮ੍ਹਾਂ ਕਰਵਾਈਅ੍ਯਾਂ ਜਾਣਗੀਅ੍ਯਾਂ।

ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ  ਜਿਨ੍ਹਾਂ ਕੋਲ ਪ੍ਰਸ਼ਾਸ਼ਕੀ ਸੁਧਾਰ  ਵਿਭਾਗ ਦਾ ਵੀ ਚਾਰਜ ਹੈ, ਨੇ ਕਿਹਾ ਕਿ ਈ-ਸਰਕਾਰ ਤਹਿਤ ਜਿੱਥੇ ਲੋਕਾਂ ਨੂੰ ਹਰ ਵੇਲੇ ਪ੍ਰਸ਼ਾਸ਼ਕੀ ਸੇਵਾ ਪ੍ਰਦਾਨ ਕੀਤੀ ਜਾ ਸਕੇਗੀ ਉ¤ਥੇ ਫਾਇਲਾਂ ਵੀ ਸਵੈ-ਚਾਲਿਤ ਤਰੀਕੇ ਨਾਲ ਨਿਰਧਾਰਿਤ ਪੜਾਆਂ ਵਿਚੋਂ ਗੁਜ਼ਰਨਗੀਆਂ। ਉਨਾਂ ਕਿਹਾ ਕਿ ਇਸ ਵਿਲੱਖਣ ਪ੍ਰਾਜੈਰਟ ਨਾਲ ਸਰਕਾਰੀ ਕੰਮਕਾਜ ਵਿਚ ਹੋਰ ਗੁਣਵੱਤਾ ਦੇ ਨਾਲ-ਨਾਲ ਤੇਜੀ ਵੀ ਆਵੇਗੀ। ਇਸ ਤਿੰਨ ਪੜਾਵੀ ਪ੍ਰਾਜੈਕਟ ਨੂੰ ਪੰਜਾਬ ਇੰਫੋਟੈਕ ਨੇ ਤਿਆਰ ਕੀਤਾ ਹੈ ਜਿਸ ਨਾਲ ਸਰਕਾਰੀ ਸਰਕੂਲਰ, ਐਕਟ, ਗਜ਼ਟ, ਨੋਟੀਫੀਕੇਸ਼ਨ  ਤੇ ਰਿਪੋਰਟਾਂ ਆਦਿ ਵੀ  ਆਨਲਾਇਨ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ। ਈ- ਸਰਕਾਰ ਤਹਿਤ ਸਿਵਲ ਸਕੱਤਰੇਤ ਤੇ ਵਿਧਾਨ ਸਭਾ ਵਿਖੇ ਵੀ ਅਨੇਕਾਂ ਸਰਕਾਰੀ ਕੰਮ ਆਨਲਾਇਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚ ਸੂਚਨਾ ਅਧਿਕਾਰ ਕਾਨੂੰਨ ਨਾਲ ਸਬੰਧਿਤ ਕੰਮ, ਵਿਧਾਨ ਸਭਾ ਵਿਚ ਪੁੱਛੇ ਜਾਣ ਵਾਲੇ ਸਵਾਲ , ਅਦਾਲਤੀ ਕੇਸ, ਯਾਤਰੀਆਂ ਦੇ ਸਿਵਲ ਸਕੱਤਰੇਤ ਵਿਖੇ ਦਾਖਲੇ ਲਈ ਪਾਸ, ਸਰਕਾਰੀ ਕਰਮਚਾਰੀਆਂ ਦੇ ਸਰਵਿਸ ਰਿਕਾਰਡ, ਛੁੱਟੀਆਂ, ਤਨਖਾਹ ਤੇ ਜੀ.ਪੀ.ਐਫ. ਆਦਿ ਨਾਲ ਸਬੰਧਿਤ ਕੰਮ ਮੁੱਖ ਤੌਰ ’ਤੇ ਸ਼ਾਮਿਲ ਹਨ।
ਵਰਤਮਾਨ ਸਮੇਂ ਪੰਜਾਬ ਵਿਚ ਵੱਖ-ਵੱਖ ਵਿਭਾਗਾਂ ਤੇ ਬਰਾਂਚਾਂ ਦੇ 88 ਮੁੱਖੀ ਵੀ ਯੋਜਨਾਬੰਦੀ ਵਿਭਾਗ ਰਾਹੀਂ ਬਜਟ ਆਨਲਾਇਨ ਮਨਜ਼ੂਰ ਕਰਵਾ ਰਹੇ ਹਨ। ਇਸ ਤੋਂ ਇਲਾਵਾ ਈ- ਸਰਕਾਰ ਵਿਚ ਕਿਸੇ ਵੀ ਕਿਸਮ ਦੀ ਸਮੱਸਿਆ ਬਾਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1800-419-0737 ਨੂੰ ਹੈਲਪ ਡੈਸਕ ਵਜੋਂ ਵਿਕਸਤ ਕੀਤਾ ਗਿਆ ਹੈ। ਸਾਰੇ ਵਿਭਾਗਾਂ ਦੇ ਵਿੱਤੀ ਦਫਤਰ, ਖਜ਼ਾਨੇ ਤੇ ਉਪ ਖਜ਼ਾਨੇ ਬਜਟ ਤਿਆਰ ਕਰਨ, ਵੰਡ ਕਰਨ, ਬਿੱਲ ਜਮ੍ਹਾਂ ਕਰਵਾਉਣੇ, ਅਕਾਊਂਟਸ ਦੇ ਕੰਮ, ਪੀ.ਪੀ.ਓ. ਨੰਬਰ ਉਤਪੰਨ ਕਰਨਾ, ਪੈਨਸ਼ਨ ਨਾਲ ਸਬੰਧਿਤ ਮਸਲਿਆਂ, ਕਰਜ਼ ਪ੍ਰਬੰਧਨ ਤੇ ਅਕਾਉਂਟੈਂਟ ਜਨਰਲ ਦੇ ਦਫਤਰ ਨਾਲ ਸਬੰਧਿਤ ਕੰਮ ਵੀ ਸਵੈਚਾਲਿਤ ਤਰੀਕੇ ਨਾਲ ਹੋਣ ਦੀ ਵਿਵਸਥਾ ਕੀਤੀ ਗਈ ਹੈ।         

WRITTEN BY