ਨਵੀਂ ਦਿੱਲੀ 1 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਨਾਲ ਦੇਸ਼ ਵਿਚ ਹੁਣ ਪੈਟਰੋਲ, ਡੀਜਲ ਤੋਂ ਬਾਅਦ ਬਿਨਾ ਸਬਸਿਡੀ ਵਾਲਾ ਰਸੋਈ ਗੈਸ ਦਾ ਸਲੰਡਰ (ਐਲਪੀਜੀ) ਦੀਆਂ 113 ਰੁਪਏ ਪ੍ਰਤਿ ਸੰਲਡਰ ਘੱਟ ਗਈਆਂ ਹਨ ਤੇ ਇਸਦੇ ਨਾਲ ਹੀ ਹਵਾਈਜਹਾਜ ਦੇ ਤੇਲ (ਏਟੀਐਫ) ਵਿਚ ਵੀ 4.1 ਫੀਸਦੀ ਕਟੋਤੀ ਕੀਤੀ ਗਈ ਹੈ ।ਤੇਲ ਕੰਪਨਿਆਂ ਵਲੋਂ ਅਜ ਜਾਰੀ ਕੀਤੀ ਗਈ ਸੁਚੀ ਵਿਚ ਦਸਿਆ ਗਿਆ ਹੈ ਦਿੱਲੀ ਵਿਚ 14.2 ਕਿਲੋ ਵਾਲਾ ਜੋ ਕਿ 12 ਸਬਸਿਡੀ ਵਾਲੇ ਸਲੰਡਰ ਦਾ ਕੋਟਾ ਖਤਮ ਹੋ ਜਾਣ ਤੋਂ ਬਾਅਦ ਮਿਲਦਾ ਸੀ, ਦੀ ਕੀਮਤ ਹੁਣ 865 ਰੁਪਏ ਤੋਂ ਘੱਟਾ ਕੇ 752 ਰੁਪਏ ਕਰ ਦਿੱਤੀ ਗਈ ਹੈ । ਬਜ਼ਾਰ ਦੀਆਂ ਕੀਮਤਾਂ ਮੁਤਾਬਿਕ
ਰਸੋਈ ਗੈਸ ਦੀਆਂ ਕੀਮਤਾਂ ਵਿਚ ਅਗਸਤ ਤੋਂ ਬਾਅਦ ਲਗਾਤਾਰ ਇਹ ਪੰਜਵੀ ਗਿਰਾਵਟ ਹੈ । ਇਸ ਤਰ੍ਹਾਂ ਹੁਣ ਬਿਨਾਂ ਸਬਸਿਡੀ ਵਾਲੇ ਸਲੰਡਰ ਦੀ ਕੀਮਤ ਵਿਚ ਕੁਲ 170.5 ਰੁਪਏ ਪ੍ਰਤਿ ਸਲੰਡਰ ਕੀਮਤ ਘੱਟ ਹੋ ਗਈ ਹੈ ਜੋ ਕਿ ਪਿਛਲੇ ਤਿੰਨ ਸਾਲਾਂ ਦੋਰਾਨ ਸਭ ਤੋਂ ਹੇਠਲੇ ਪੱਧਰ ਤੇ ਹੈ ।ਇਸੇ ਤਰ੍ਹਾਂ ਹਵਾਈ ਜਹਾਜ ਦੇ ਤੇਲ ਦੀ ਕੀਮਤ ਹੁਣ ਦਿੱਲੀ ਵਿਚ 2594.93 ਰੁਪਏ ਪ੍ਰਤਿ ਲੀਟਰ ਘੱਟ ਕੇ 59,943 ਰੁਪਏ ਪ੍ਰਤਿ ਲੀਟਰ ਰਹਿ ਗਈ ਹੈ। ਇਸ ਤੋਂ ਪਹਿਲਾਂ ਵੀ ਹਵਾਈ ਤੇਲਾਂ ਵਿਚ 7.3 ਫੀਸਦੀ 4987.77 ਰੁਪਏ ਦੀ ਕਟੋਤੀ ਕੀਤੀ ਗਈ ਸੀ । ਅਗਸਤ ਤੋਂ ਲੈ ਕੇ ਹੁਣ ਤਕ 10218.76 ਰੇਪਏ ਦੀ ਗਿਰਾਵਟ ਨਾਲ ਇਹ ਪਹਲੀ ਵਾਰੀ 60 ਹਜਾਰ ਰੁਪਏ ਪ੍ਰਤਿ ਲੀਟਰ ਤੋਂ ਹੇਠਾਂ ਆਇਆ ਹੈ । ਮੁੰਬਈ ਵਿਚ ਇਸਦੀ ਕੀਮਤ 61695 ਰੁਪਏ ਹੋਵੇਗੀ ਜੋ ਕਿ ਪਹਿਲਾਂ 64414.98 ਰੁਪਏ ਸੀ । ਹਵਾਈ ਜਹਾਜ ਦੇ ਤੇਲਾਂ ਵਿਚ ਗਿਰਾਵਟ ਨਾਲ ਇਸਦਾ ਆਮ ਜਨਤਾ ਦੇ ਕਿਰਾਏ ਵਿਚ ਕੋਈ ਅਸਰ ਪਵੇਗਾ ਜਾਂ ਨਹੀ ਇਸ ਬਾਰੇ ਦੱਸਣ ਲਈ ਹਵਾਈ ਕੰਪਨੀਆਂ ਵਲੋਂ ਅਜੇ ਤਕ ਕੋਈ ਬਿਆਨ ਜਾਰੀ ਨਹੀ ਕੀਤਾ ਗਿਆ ਹੈ।



