Skip to content
Independent perspectives. Global stories.
BREAKING

ਹੁਣ ਭਾਜਪਾ ਦੀ ਭਾਸ਼ਾ ਵਿਚ ਕਾਂਗਰਸ ਦਾ ਮੋਦੀ ਸਰਕਾਰ ’ਤੇ ਪਲਟਵਾਰ ‘6 ਮਹੀਨੇ ਪਾਰ, ਯੂ ਟਰਨ ਸਰਕਾਰ’

Share this story

Page-1(1)_18 ਨਵੀਂ ਦਿੱਲੀ, 1 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਅਜ ਕਾਂਗਰਸ ਨੇ ਮੋਦੀ ਸਰਕਾਰ ਦੇ 6 ਮਹੀਨੇ ਦੇ ਕਾਰਜਕਾਲ ਦੋਰਾਨ ਕਈ ਮੁੱਦੇਆਂ ਤੇ ਯੂ ਟਰਨ ਲੈਣ ਦੇ ਆਰੋਪ ਲਗਾਉਦੇਂ ਹੋਏ ਇਕ ਕਿਤਾਬਚਾ ਜਾਰੀ ਕੀਤਾ ਹੈ । ਇਸ ਕਿਤਾਬਚੇ ਵਿਚ ਦਸਿਆ ਗਿਆ ਹੈ ਕਿ ਰਾਜ ਸੱਤਾ ਦਾ ਸੁੱਖ ਮਾਣਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਜਨਤਾ ਨਾਲ ਕਿਹੜੇ ਕਿਹੜੇ ਵਾਅਦੇ ਕੀਤੇ ਸਨ ਤੇ ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਕਿਦਾਂ ਉਨ੍ਹਾਂ ਮੁੱਦੇਆਂ ਤੋਂ ਪਾਸਾ ਪਲਟ ਲਿਆ । ਠ6 ਮਹੀਨੇ ਪਾਰ, ਯੂ ਟਰਨ ਸਰਕਾਰੂ ਦੇ ਟਾਈਟਲ ਵਾਲੇ ਇਸ ਕਿਤਾਬਚੇ ਵਿਚ ਲਗਭਗ ਬੀਜੇਪੀ ਸਰਕਾਰ ਦੀ 22 ਪਲਟਿਆਂ ਦਾ ਜ਼ਿਕਰ ਕੀਤਾ ਗਿਆ ਹੈ ।ਕਿਤਾਬਚੇ ਨੂੰ ਜ਼ਾਰੀ ਕਰਨ ਤੋਂ ਬਾਅਦ ਕਾਂਗਰਸੀ ਨੇਤਾ

ਅਜੇ ਮਾਕਨ ਨੇ ਕਿਹਾ ਕਿ ਪਿਛਲੇ 6 ਮਹੀਨੇਆਂ ਵਿਚ ਬੀਜੇਪੀ ਸਰਕਾਰ 25 ਵਾਰੀ ਯੂ ਟਰਨ ਲੈ ਚੁਕੀ ਹੈ । ਉਨ੍ਹਾਂ ਦਸਿਆ ਕਿ ਇਸ ਕਿਤਾਬਚੇ ਵਿਚ 22 ਯੂ ਟਰਨਾਂ ਦਾ ਜ਼ਿਕਰ ਹੈ, ਕਿਤਾਬਚਾ ਛਪਣ ਲਈ ਭੇਜਣ ਤੋਂ ਬਾਅਦ ਸਰਕਾਰ ਨੇ 3 ਹੋਰ ਮੁੱਦੇਆਂ ਤੇ ਯੂ ਟਰਨ ਲਿਆ ਹੈ ।
ਇਸ ਕਿਤਾਬਚੇ ਵਿਚ ਸਰਕਾਰ ਦੀਆਂ ਅਹਿਮ ਨੀਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਜਿਵੇਂ ਕਿ ਰੇਲਵੇ ਦਾ ਕਿਰਾਇਆ, ਕਾਲਾ ਧਨ, ਇੰਸ਼ੋਰੰਸ ਸੈਕਟਰ ਵਿਚ ਐਫ ਡੀ ਆਈ 26 ਫੀਸਦੀ ਤੋਂ ਵਧਾ ਕੇ 49 ਫੀਸਦੀ ਕਰਨੀ, ਸਾਰੇ ਦੇਸ਼ ਵਿਚ ਇਕੋ ਵਰਗਾ ਟੈਕਸ ਅਤੇ ਸੇਵਾ ਕਰ , ਜਮੀਨ ਅਧੀਨਗੀ ਅਤੇ ਫੂਡ ਸਿਕਉਰਟੀ ਕਾਨੂੰਨ ਵਰਗੇ ਸੰਵੇਦਨਸ਼ੀਲ ਮੁੱਦੇਆਂ ਤੇ ਬੀਜੇਪੀ ਦਾ ਘੇਰਾਵ ਕੀਤਾ ਗਿਆ ਹੈ ।
ਅਜੇ ਮਾਕਨ ਨੇ ਕਿਹਾ ਕਿ ਬੀਜੇਪੀ ਨੇ ਸੱਤਾ ਤੋਂ ਬਾਹਰ ਰਹਿੰਦਆਂਿ ਹੋਇਆ ਖੱਬੇ ਪੱਖੀ ਪਾਰਟੀ ਵਜੋਂ ਇੰਸ਼ੋਰੰਸ ਬਿਲ ਅਤੇ ਗੁੱਡਸ ਤੇ ਸਰਵਿਸ ਟੈਕਸ ਦਾ ਵਿਰੋਧ ਕੀਤਾ ਸੀ, ਹੁਣ ਇਹੋ ਪਾਰਟੀ ਸੱਤਾ ਵਿਚ ਆਣ ਤੋਂ ਬਾਅਦ ਰਾਸ਼ਟਰ ਹਿਤ ਵਜੋਂ ਇਸਨੂੰ ਸਮੂਹ ਰਾਜਨਿਤਿਕ ਪਾਰਟੀਆਂ ਨੂੰ ਸਮਰਥਨ ਦੇਣ ਦੀ ਅਪੀਲ ਕਰ ਰਹੀ ਹੈ ।
ਇਸੇ ਤਰੀਕੇ ਬੀਜੇਪੀ ਨੇ ਪਿਛਲੀ ਯੂਪੀਏ ਸਰਕਾਰ ਦੇ ਜਮੀਨ ਅਧੀਨਗੀ ਅਤੇ ਫੂੱਡ ਸਿਕਿਉਰੀਟੀ ਏਕਟ ਦਾ ਸਮਰਥਨ ਕੀਤਾ ਸੀ ਹੁਣ ਇਸ ਨੂੰ ਉਹ ਠੰਡੇ ਬਸਤੇ ਵਿਚ ਪਾ ਰਹੀ ਹੈ ।ਕਿਤਾਬਚੇ ਵਿਚ ਰਾਈਟ-ਟੁ-ਫੂੱਡ, ਮਨਰੇਗਾ ਅਤੇ ਆਧਾਰ ਕਾਰਡ ਤੇ ਸਰਕਾਰ ਦੇ ਬਦਲੇ ਹੋਏ ਇਰਾਦੇਆਂ ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ । ਉਨ੍ਹਾਂ ਕਿਹਾ ਕਿ ਬੀਜੇਪੀ ਨੇ ਸਿਰਫ ਸੱਤਾ ਵਿਚ ਆਉਣ ਲਈ ਜਨਤਾ ਨੂੰ ਹਵਾ ਬਾਜੀ ਵਾਲੇ ਸੁਫਨੇ ਦਿਖਾਏ ਸਨ ਤੇ ਹੁਣ ਉਹ ਅਪਨੇ ਵਾਅਦੇਆਂ ਨੂੰ ਭੁਲ ਚੁੱਕੀ ਹੈ ਤੇ ਸੱਤਾ ਦੇ ਲਾਲਚ ਵਿਚ ਬੀਜੇਪੀ ਅੰਧੀ ਹੋ ਗਈ ਹੈ ।
ਅੰਤ ਵਿਚ ਅਜੇ ਮਾਕਨ ਨੇ ਕਿਹਾ ਕਿ ਬੀਤੇ ਐਤਵਾਰ ਨੂੰ ਪ੍ਰਧਾਨਮੰਤਰੀ ਮੋਦੀ ਨੇ ਬੰਗਲਾਦੇਸ਼ ਨਾਲ ਜਮੀਨ ਦੀ ਅਦਲਾ ਬਦਲੀ ਕਰਨ ਦੀ ਗਲਬਾਤ ਕਹੀ ਸੀ, ਜਦਕਿ ਪਿਛਲੇ ਸਾਲ ਅਰੁਨ ਜੇਟਲੀ ਨੇ ਇਸੇ ਕਦਮ ਨੂੰ ਰਾਸ਼ਟਰ ਵਿਰੋਧੀ ਕਰਾਰ ਦੇਦੇਆਂ ਹੋਇਆ ਸਾਨੂੰ ਇਕ ਚਿੱਠੀ ਲਿੱਖੀ ਸੀ । ਉਨ੍ਹਾ ਕਿਹਾ ਕਿ ਹੁਣ ਸੋਚਣ ਵਾਲੀ ਗਲ ਹੈ ਕਿ ਬੀਜੇਪੀ ਦੀਆਂ ਸੋਚਾਂ ਵਿਚ ਇਨ੍ਹਾਂ ਬਦਲਾਅ ਕਿਦਾਂ ਆ ਗਿਆ ਹੈ।

WRITTEN BY