Skip to content
Independent perspectives. Global stories.
BREAKING

ਅੰਮ੍ਰਿਤਸਰ ਗੁਰੂ ਨਗਰੀ ਵਿੱਚ ‘ਸਵੱਛ ਭਾਰਤ ਮੁਹਿੰਮ’ ਦਾ ਮੂੰਹ ਚਿੜਾ ਰਹੇ ਨੇ ਥਾਂ-ਥਾਂ ਲੱਗੇ ਗੰਦਗੀ ਦੇ ਢੇਰ

Share this story

ਗੰਦਗੀ ਦੇ ਢੇਰਾਂ ਤੋਂ ਗੁੱਸਾਏ ਲੋਕਾਂ ਕੀਤੀ ਸਰਕਾਰ ਵਿਰੁੱਧ ਨਾਅਰੇਬਾਜ਼ੀ
ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ

Page-1(1)_25 ਅੰਮ੍ਰਿਤਸਰ, 1 ਦਸੰਬਰ- ‘‘ਨੌਂ ਕੋਹ ਦਰਿਆ, ਸੁੱਥਣ ਮੋਡਿਆਂ ’ਤੇ’’ ਇਹ ਕਹਾਵਤ ਸਾਡੇ ਕਾਰਪੋਰੇਸ਼ਨ ਅਧਿਕਾਰੀਆਂ ’ਤੇ ਅਹਿਮ ਢੁਕਦੀ ਹੈ। ਵਿਵਾਦ ਤਾਂ ਭਗਤਾਂ ਵਾਲਾ ਡੰਪ ’ਤੇ ਚੱਲ ਰਿਹਾ ਹੈ, ਪਰ ਸਜ਼ਾ ਗੁਰੂ ਨਗਰੀ ਨਿਵਾਸੀ ਭੁਗਤ ਰਹੇ ਹਨ,  ਜਿਵੇਂ ਕਿ ਅਸੀਂ ਭਗਤਾਂ ਵਾਲਾ ਡੰਪ ਵਿਵਾਦ ਬਾਰੇ ਕੁੱਝ ਦਿਨਾਂ ਤੋਂ ਅਖਬਾਰਾਂ ਵਿੱਚ ਪੜ੍ਹਦੇ ਆ ਰਹੇ ਹਾਂ। ਜਿਸ ਦੀ ਤਾਜ਼ਾ ਮਿਸਾਲ ਗੇਟ ਹਕੀਮਾਂ, ਗਿਲਵਾਲੀ ਗੇਟ, ਨਵਾਂ ਕੋਟ, ਝਬਾਲ ਰੋਡ, ਸੁਲਤਾਨਵਿੰਡ, ਫਤਾਹਪੁਰ, ਵਡਾਲੀ ਰੋਡ, ਹਰਗੋਬਿੰਦਪੁਰਾ, ਵਡਾਲੀ ਗੁਰੂ, ਨਰਾਇਣਗੜ੍ਹ, ਬੱਸ ਸਟੈਂਡ, ਮਜੀਠਾ ਰੋਡ, ਬਟਾਲਾ ਰੋਡ ਤੋਂ ਇਲਾਵਾ ਹੋਰ ਕਈ ਇਲਾਕਿਆਂ ’ਚ ਲਗੇ ਕਈ ਥਾਵਾਂ ’ਤੇ ਵੱਡੇ-ਵੱਡੇ ਗੰਦਗੀ ਦੇ ਢੇਰਾਂ ਤੋਂ ਮਿਲਦੀ ਹੈ।

ਪਿਛਲੇ ਕਈ ਦਿਨਾਂ ਤੋਂ ਕੂੜਾ ਨਾ ਚੁੱਕਣ ਕਾਰਨ ਇਨ੍ਹਾਂ ਗੰਦਗੀ ਦੇ ਢੇਰਾਂ ਵਿਚੋਂ ਨਾ ਬਰਦਾਸ਼ਤਯੋਗ ਬਦਬੂ ਆਉਣੀ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਨੂੰ ਕੋਲੋਂ ਲੰਘਣ ਲੱਗੇ ਆਪਣਾ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ। ਪਰ ਪਿਛਲੇ ਕਈ ਦਿਨਾਂ ਤੋਂ ਭਗਤਾਂ ਵਾਲੇ ਡੰਪ ਦਾ ਮਸਲਾ ਭੱਖਣ ਕਾਰਨ ਕੂੜਾ ਸੁੱਟਣ ਲਈ ਥਾਂ ਨਾ ਮਿਲਣ ਨਾਲ ਜ਼ਿਆਦਾਤਰ ਇਲਾਕਿਆਂ ਵਿੱਚੋਂ ਨਿਗਮ ਕਰਮਚਾਰੀਆਂ ਵੱਲੋਂ ਕੂੜਾ ਨਾ ਚੁੱਕਣ ਕਾਰਨ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲਗੇ ਹੋਣ ਕਾਰਨ ‘ਸਵੱਛ ਭਾਰਤ ਮੁਹਿੰਮ’ ਦਾ ਮੂੰਹ ਚਿੜ੍ਹਾ ਰਹੇ ਹਨ। ਇਸ ਮੌਕੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਸਰਪ੍ਰਸਤ ਡਾ:ਤਸਵੀਰ ਸਿੰਘ ਲਾਹੌਰੀਆ, ਜ਼ਿਲ੍ਹਾ ਪ੍ਰਧਾਂਨ ਕੰਵਲਪ੍ਰੀਤ ਸਿੰਘ ਪ੍ਰੀਤ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਕੁਲਵੰਤ ਸਿੰਘ, ਪ੍ਰਤਾਪ ਸਿੰਘ, ਡਾਕਟਰ ਅਵਤਾਰ ਸਿੰਘ, ਪਾਲ ਸਿੰਘ, ਗੁਰਮੁੱਖ ਸਿੰਘ, ਤਰਲੋਚਨ ਸਿੰਘ, ਸਰਬਪ੍ਰੀਤ ਸਿੰਘ, ਬਲਵਿੰਦਰ ਸਿੰਘ, ਹੀਰਾ ਸਿੰਘ, ਹਨੀ, ਪਵਨ, ਵਿੱਕੀ, ਜੀਵਨ, ਲਵਲੀ, ਮੋਨੂੰ ਆਦਿ ਇਲਾਕਾ ਨਿਵਾਸੀਆਂ ਨੇ ਨਿਗਮ ਅਧਿਕਾਰੀਆਂ ਖਿਲ਼ਾਫ ਨਾਅਰੇਬਾਜੀ ਕਰਦੇ ਹੋਏ ਕਿਹਾ ਕਿ ਜੇਕਰ ਜਲਦੀ ਹੀ ਨਗਰ ਨਿਗਮ ਵੱਲੋ ਕੂੜਾ ਸੁੱਟਣ ਲਈ ਜਗ੍ਹਾ ਦਾ ਇੰਤਜਾਮ ਨਾ ਕੀਤਾ ਜਾਵੇ ਨਹੀ ਤਾਂ ਮਹਾਨਗਰ ਵਿਚ ਹਰ ਪਾਸੇ ਗੰਦਗੀ ਦੇ ਢੇਰਾਂ ਤੋ ਇਲਾਵਾ ਹੋਰ ਕੁਝ ਵੀ ਦਿਖਾਈ ਨਹੀ ਦੇਵੇਗਾ।ਗੰਦਗੀ ਦੇ ਢੇਰਾਂ ਵਿਚੋ ਆ ਰਹੀ ਬਦਬੂ ਕਾਰਨ ਬਿਮਾਰੀਆਂ ਦੇ ਫੇਲਣ ਦਾ ਖਦਸਾ ਵੀ ਪੈਦਾ ਹੋ ਗਿਆ ਹੈ। ਉਨ੍ਹਾ ਨੇ ਕਿਹਾ ਕਿ ਛੇਵੀਂ ਪਾਤਸਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਸਥਾਨ ਨੂੰ ਜਾਣ ਵਾਲੀ ਰੋਡ ਤੇ ਲੱਗੇ ਗੰਦਗੀ ਵੱਡੇ ਵੱਡੇ ਢੇਰ ਸਵੱਛ ਭਾਰਤ ਲਹਿਰ ਤਹਿਤ ਸਫਾਈ ਮੁਹਿੰਮ ਨੂੰ ਮੂੰਹ ਚੜਾਉਦੇ ਹੋਏ ਰਾਹਗੀਰਾਂ ਲਈ ਰੁਕਾਵਟ ਦੇ ਨਾਲ ਨਾਲ ਬਿਮਾਰੀਆਂ ਫੈਲਣ ਦਾ ਕਾਰਨ ਵੀ ਬਣ ਰਹੇ ਹਨ। ਉਨਾਂ ਕਿਹਾ ਕਿ ਡੰਪਾਂ ਨੂੰ ਲੈ ਕੇ ਅਕਾਲੀ ਭਾਜਪਾ, ਕਾਂਗਰਸ ਤੇ ਹੋਰ ਰਾਜਨੀਤਿਕ ਦਲ ਲੋਕਾਂ ਨੂੰ ਗੁੰਮਰਾਹ ਕਰਕੇ ਆਪਸ ਵਿਚ ਰਾਜਨੀਤੀ ਖੇਡ ਰਹੇ ਹਨ, ਪਰ ਇਸ ਦਾ ਸ਼ਿਕਾਰ ਆਮ ਜਨਤਾ ਹੋ ਰਹੀ ਹੈ। ਉਨਾਂ ਕਿਹਾ ਕਿ ਭਗਤਾਂ ਵਾਲਾ ਵਿਖੇ ਚੱਲ ਰਹੇ ਡੰਪ ਦੇ ਮਾਮਲੇ ਨਾਲ ਛੇਹਰਟਾ ਵਿਚ ਵੀ ਕੁੱਝ ਰਾਜਨੀਤਿਕ ਦਲਾਂ ਨੇ ਨਿਗਮ ਨੂੰ ਸ਼ਹਿਰ ਦਾ ਕੁੱੜਾ ਨਰਾਇਣਗੜ ਵਿਖੇ ਬਣੇ ਡੰਪ ਵਿਚ ਸੁਟਣ ਤੋਂ ਮਨਾ ਕੀਤਾ ਸੀ ਪਰ ਨਿਗਮ ਅਧਿਕਾਰੀਆਂ ਵਲੋਂ ਆਪਣੀ ਮਨਮਰਜੀ ਨਾਲ ਹੀ ਛੇਹਰਟਾ ਨਿਵਾਸੀਆਂ ਦਾ ਕੁੱੜਾ ਇੱਥੇ ਨਹੀ ਸੁੱਟਿਆ ਜਾ ਰਿਹਾ ਜਿਸ ਨਾਲ ਸੜਕਾਂ, ਗਲੀਆਂ ਮੁਹਲਿਆਂ ਦਾ ਕੁੜਾ ਸੜਕਾਂ ਤੇ ਆਮ ਵੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਕਈ ਤਰਾਂ ਦੀ ਬਿਮਾਰੀਆਂ ਫੈਲ ਸਕਦੀਆਂ ਹਨ। ਉਨਾਂ ਕਿਹਾ ਕਿ ਇਸ ਕੁੱੜੇ ਨਾਲ ਜਿੰਨਾਂ ਦੀ ਸਾਰੀ ਜਿੰਮੇਵਾਰੀ ਇੰਨਾਂ ਰਾਜਨੀਤਿਕ ਦਲਾਂ ਦੀ ਹੋਵੇਗੀ ਜੋ ਇਸ ਰਾਜਨੀਤੀ ਨਾਲ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ।  ਉਨਾਂ ਕਿਹਾ ਕਿ  ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀ ਹੋਣ ਦਿੱਤਾ ਜਾਵੇਗਾ,  ਜੇਕਰ ਨਿਗਮ ਅਧਿਕਾਰੀ ਕੁੰਭਕਰਨੀ ਨੀਂਦ ਨਾ ਜਾਗੇ ਤਾ ਫੈਡਰੇਸਨ ਨਿਗਮ ਦੇ ਖਿਲਾਫ ਸੰਘਰਸ ਕਰੇਗੀ।
ਇਸ ਲਈ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਜਲਦੀ ਤੋ ਜਲਦੀ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਚੁੱਕ ਕੇ ਕਿਸੇ ਦੁਸਰੀ ਥਾਂ ਤੇ ਸੁਟਿਆ ਜਾਵੇ। ਇਸ ਬਾਰੇ ਜਦ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦੀ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਚੁੱਕ ਕੇ ਦੁਸਰੀ ਥਾਂ ਤੇ ਸੁੱਟਵਾ ਦਿੱਤਾ ਜਾਵੇਗਾ।

WRITTEN BY