Skip to content
Independent perspectives. Global stories.
BREAKING

ਨਵੀਂ ਐਲਬਮ ‘5 ਮੀਟਰ ’ ਨਾਲ ਚਰਚਾ ’ਚ ਸਮੀਰ ਮਾਹੀ

Share this story

ਨੱਚ ਮੇਰੀ ਜਾਨ ਗੱਭਰੂ ਸ਼ੌਕੀਨ ਵਾਰੇ ਤੇਰੇ ਉਤੇ ਜਾਨ , ਦੇਸੀ ਜੱਟ ਟਰੈਕਟਰ ’ਤੇ ਸੋਹਣੀ ਹੂਰ ਬਿਠਾਈ ਆੳੰਦਾ ਵਰਗੇ ਹਿੱਟ ਗੀਤਾ ਨਾਲ ਪੰਜਾਬੀ ਗਾਇਕੀ ਵਿੱਚ ਵੱਖਰੇ ਮੁਕਾਮ ਸਿਰਜਣ ਵਾਲਾ ਗਾਇਕ ਸਮੀਰ ਮਾਹੀ ਅੱਜ਼ ਕੱਲ ਕਿਸੇ ਜਾਣ- ਪਹਿਚਾਣ ਦਾ ਮੁਥਾਜ਼ ਨਹੀ ਹੈ। ਮੈਨੂੰ ਨੀ ਲੱਗਦਾ ਕਿ ਉਸਦੇ ਬਾਰੇ ਜਿਆਦਾ ਦੱਸਣ ਜਾਂ ਜਿਆਦਾ ਲਿਖਣ ਦੀ ਜਰੂਰਤ ਹੈਗੀ । ਕਿਉੰਕਿ ਪੰਜਾਬੀ ਗਾਇਕੀ ਅੰਦਰ ਉਸਦੀ ਖੂਬਸੂਰਤ ਆਵਾਜ਼ ’ਤੇ ਉਸਦੇ ਨਾਮ ਨਾਲ ਹਰ ਪੰਜਾਬੀ ਸਰੋਤਾ ਜਾਣੂ ਹੈ। ਸਕੂਲ ਕਾਲਜ਼ ਤੋਂ ਮਿਊਜ਼ਿਕ ਨਾਲ ਪਿਆਰ ਹੋਣ ਕਰਕੇ ਸਮੀਰ ਨੇ ਸ਼ੁਰੂ ਤੋਂ ਹੀ ਭੰਗੜੇ ’ਤੇ ਡਾਨਸ ਵਿੱਚ ਪਾਰਟੀਸਪੇਟ ਕਰਦੇ- ਕਰਦੇ ਕਈ ਹੀ ਸਟੇਜਾਂ ’ਤੇ ਕਈ ਇਨਾਮ ਵੀ ਹਾਸਲ ਕੀਤੇ ’ਤੇ ਮਿਹਨਤ ਕਰਦੇ – ਕਰਦੇ ਕੱਲ ਦਾ ਸਮੀਰ ਅੱਜ ਦਾ ਸਮੀਰ ਮਾਹੀ ਬਣ ਕੇ ਹਰ ਸਰੋਤੇ ਦੇ ਦਿਲ ਵਿੱਚ ਧੜਕਣ ਲੱਗਾ । ਇਸ ਪਿੱਛੇ ਉਸਦੇ ਗੁਰੂ ਗਾਇਕ ਅਦਾਕਾਰ ਕਰਮਜੀਤ ਅਨਮੋਲ ਜੀ ਦਾ ਆਸੀਰਵਾਦ ’ਤੇ ਸਮੀਰ ਦੀ ਕੀਤੀ ਹੋਈ ਮਿਹਨਤ ਬੋਲਦੀ ਹੈ । ਕਿਉਕਿ ਉਸਨੇ ਥੋੜੇ ਹੀ ਸਮੇਂ ਵਿੱਚ ਜਿੱਥੇ ਪੰਜਾਬੀ ਗਾਇਕੀ ਵਿੱਚ ਪੈਂਰ ਜਮਾਂ ਲਏ ਹਨ । ਉਥੇ ਹੀ ਉਸਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਅਦਾਕਾਰੀ ਕੀਤੀ ’ਤੇ ਅੱਜ ਕੱਲ ਸਮੀਰ ਮਾਹੀ ਆਪਣੀ ਨਵੀ ਐਲਬਮ ‘ ਫ਼ਾਈਵ ਮੀਟਰ ’ ਨਾਲ ਮੂੜ ਚਰਚਾਂ ਵਿੱਚ ਹੈ। ਇਸ ਐਲਬਮ ਵਿੱਚ ਕੁੱਲ 9 ਗੀਤ ਹਨ। ਜਿਨ੍ਹਾਂ ਵਿੱਚੋ ਇੱਕ ਰੌਮਾਟਿਕ ਇੱਕ ਸੈਂਡ ’ਤੇ ਬਾਕੀ ਸਾਰੇ ਗੀਤ ਨੌਜਵਾਨਾਂ ਨੂੰ ਮੁੱਖ ਰੱਖ ਕੇ ਲਿਖੇ ’ਤੇ ਗਾਏ ਗਏ ਹਨ। ਇਨ੍ਹਾਂ ਗੀਤਾ ਨੂੰ ਗੂਰਮੁੱਖ ਕੌਟਲੀ , ਕੁਲਦੀਪ ਸੰਧੂ , ਜੈਵੀ ਕੌਟਲੀ , ਬੱਲੀ ਬਲਰਾਜ , ਚੰਨੀ ਕੂੰਟਬਾ , ਸੰਨੀ ਵਾਲੀਆ , ਗੋਲੀ  ਧਾਲੀਵਾਲ , ਲਾਲੀ ’ਤੇ ਅਸਲਮ ਨੇ ਲਿਖਿਆਂ ਹੈ। ਇਸ ਕੈਸਿਟ ਨੂੰ ਮਿਊਜਿਕ ਨਾਲ  ਪਵਨੀਤ ਬਿਰਗੀ , ਅਮਦਿੱਦ ਅਲੀ , ਸਿਮਰਨ ਗੂੁਰਾਇਆਂ ਨੇ ਸ਼ਿਗਾਰਿਆਂ ਹੈ ’ਤੇ ਕੰਪਨੀ ਵਿਰਕ ਰਿਕਾਰਡਿੰਗ ਵੱਲੋ ਇਸ ਨੂੰ ਮਾਰਕੀਟ ਵਿੱਚ ਰੀਲੀਜ਼ ਕੀਤਾ ਗਿਆ ਹੈ । ਸਰੋਤਿਆਂ ਵੱਲੋ ਇਸ ਐਲਬਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਐਲਬਮ ਵਿਚਲਾ ਗੀਤ ‘ ਰੱਬ ਨੇ ਤੈਨੂੰ ਕਿਵੇ ਬਣਾਇਆਂ ਉਹ ਵੀ ਹੁਣ ਭੁੱਲ ਗਿਆ ਹੋਣਾ ’ ਵੱਖ ਵੱਖ ਪੰਜਾਬੀ ਚੈਨਲਾ ਦਾ ਸਿਗਾਰ ਬਣਿਆ ਹੋਇਆਂ ਹੈ। 

WRITTEN BY