.ਪੰਜਾਬੀ ਸਿਨੇਮਾ ਹੁਣ ਕਾਮੇਡੀ ਤੋਂ ਪਾਸਾ ਵੱਟ ਕੇ ਸਿੱਖ ਇਤਿਹਾਸ ਦੀਆਂ ਫ਼ਿਲਮਾਂ ਵੱਲ ਮੋੜਾ ਕੱਟ ਰਿਹਾ ਹੈ।ਕਈ ਫ਼ਿਲਮਾਂ ਇਸ ਸ਼੍ਰੇਣੀ ਦੀਆਂ ਬਣ ਚੁੱਕੀਆਂ ਹਨ ਜਿਨ੍ਹਾਂ ਵਿਚ ਪੰਜਾਬ ਦੇ ਅੱਤਵਾਦ ਦੌਰ ਦੀਆਂ ਕਹਾਣੀਆਂ ਨੂੰ ਫ਼ਿਲਮਾਇਆ ਗਿਆ ਹੈ। ਇਸ ਤੋਂ ਪਹਿਲਾਂ ਰਾਜ ਕਾਕੜਾ ਨੇ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੰਘਾਂ ਦੀ ਜਿੰਦਗੀ ‘ਤੇ ਅਧਾਰਤ ਫ਼ਿਲਮ ਠਕੌਮ ਦੇ ਹੀਰੇ’ਦਾ ਨਿਰਮਾਣ ਕੀਤਾ ਸੀ ਪਰ ਸਰਕਾਰ ਵਲੌਂ ਇਸ ਫ਼ਿਲਮ ਨੂੰ ਪ੍ਰਦਰਸ਼ਤ ਕਰਨ ‘ਤੇ ਰੋਕ ਲਗਾ ਦਿੱਤੀ ਗਈ ਸੀ। ਅਜਿਹੇ ਹੀ ਦੋਰ ਦੀ ਇੱਕ ਹੋਰ ਫ਼ਿਲਮ ‘ਬਲੱਡ ਸਟਰੀਟ’ ਸ਼ੈਂਸਰ ਬੋਰਡ ਦੇ ਜਾਲ ਵਿਚ ਅਟਕੀ ਪਈ ਹੈ ਜਿਸ ਨੂੰ ਦੋ ਵਾਰ ਪੇਸ਼ ਕਰਨ ‘ਤੇ ਵੀ ਹਰੀ ਝੰਡੀ ਨਹੀਂ ਮਿਲ ਸਕੀ।ਇਨ੍ਹਾਂ ਫ਼ਿਲਮਾਂ ਵੱਲ ਵੇਖਦਿਆ ਅਜਿਹੇ ਵਿਸ਼ਿਆਂ ‘ਤੇ ਫ਼ਿਲਮਾਂ ਦਾ ਨਿਰਮਾਣ ਕਰਨਾ ਬੜਾ ਹੀ ਜ਼ੋਖਮ ਭਰਿਆ ਲਗਦਾ ਹੈ ਪਰ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਚੁੱਪ-ਚੁਪੀਤੇ ਜਾਰੀ ਹੈ।
ਸੁਖਜਿੰਦਰ ਸ਼ੇਰਾ ਪੰਜਾਬੀ ਫ਼ਿਲਮਾਂ ਨਾਲ ਸਵ.ਵਰਿੰਦਰ ਦੇ ਸਮੇਂ ਤੋਂ ਜੁੜਿਆ ਹੋਇਆ ਕਲਾਕਾਰ ਹੈ। ਬਤੌਰ ਨਿਰਮਾਤਾ-ਨਿਰਦੇਸ਼ਕ ਉਸ ਨੇ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਇਨ੍ਹੀ ਦਿਨੀਂ ਉਹ ਆਪਣੀ ਨਵੀਂ ਫ਼ਿਲਮ ‘ਸੁੱਖਾ-ਜਿੰਦਾ’ਦੇ ਨਿਰਮਾਣ ‘ਚ ਲੱਗਿਆ ਹੋਇਆ ਹੈ, ਜੋ 1984 ਦੇ ਦੌਰ ਦੇ ਨਾਲ ਸਬੰਧਤ ਹੈ।ਇਸ ਫ਼ਿਲਮ ਦੀ ਸੂਟਿੰਗ ਬੀਤੇ ਦਿਨੀਂ ਫ਼ਤਿਹਗੜ੍ਹ ਸਾਹਿਬ ਇਲਾਕੇ ‘ਚ ਚੱਲ ਰਹੀ ਸੀ। ਸਿੰਘ ਬ੍ਰਦਰਜ਼ ਦੇ ਬੈਨਰ ਹੇਠ ਬਣਨ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਰਾਜਬੀਰ ਸਿੰਘ ਆਸਟਰੇਲੀਆ,ਗੁਰਪ੍ਰੀਤ ਸਿੰਘ ਹਨ।ਫ਼ਿਲਮ ਦੇ ਨਿਰਦੇਸ਼ਕ ਸੁਖਜਿੰਦਰ ਸ਼ੇਰਾ ਨੇ ਦੱਸਿਆ ਕਿ ਇਹ ਸਾਰੀ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ। ਫ਼ਿਲਮ ਦੇ ਡਾਇਲਾਗ ਤੇ ਸਕਰੀਨ ਪਲੇਅ ਜਸਵਿੰਦਰ ਛਿੰਦਾ ਨੇ ਲਿਖਿਆ ਹੈ। ਇਸ ਫ਼ਿਲਮ ‘ਚ ਨਵ ਬਾਜਵਾ ਨੇ ਜਿੰਦੇ ਦਾ ਰੋਲ ਨਿਭਾਇਆ ਹੈ। ਸੋਨਪ੍ਰੀਤ ਜਵੰਧਾਂ ਨੇ ਸੁੱਖੇ ਦਾ। ਇਸ ਫ਼ਿਲਮ ਤੋਂ ਪਹਿਲਾਂ ਸੋਨਪ੍ਰੀਤ ‘ਬਲੱਡ ਸਟਰੀਟ’ ਫ਼ਿਲਮ ‘ਚ ਵੀ ਮੁੱਖ ਭੂਮਿਕਾ ਨਿਭਾਅ ਚੁੱਕਾ ਹੈ। ਬਾਕੀ ਕਲਾਕਾਰਾਂ ਵਿਚ ਗੁੱਗੂ ਗਿੱਲ, ਸੁਖਜਿੰਦਰ ਸ਼ੇਰਾ,ਨਰਿੰਦਰ ਨੀਨਾ, ਅੰਮ੍ਰਿਤਪਾਲ ਬਿੱਲਾ, ਨਗਿੰਦਰ ਗੱਖੜ, ਸੁਨੀਤਾ ਧੀਰ ਨੇ ਅਹਿਮ ਕਿਰਦਾਰ ਨਿਭਾਏ ਹਨ। ਜਲਦੀ ਹੀ ਇਹ ਫ਼ਿਲਮ ਪੰਜਾਬੀ ਸਿਨੇਮਿਆਂ’ਚ ਰਿਲੀਜ਼ ਹੋਵੇਗੀ।
-ਸੁਰਜੀਤ ਜੱਸਲ
ਸੰਪਰਕ : 98146-07737


