ਜ¦ਧਰ, 29 ਨਵੰਬਰ (ਮਨਦੀਪ ਸਿੰਘ)- ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜ¦ਧਰ ਵਿਖੇ ਕਹਾਣੀਕਾਰਾਂ ਦੇ ਸਵੈ ਕਥਨ ਵਿਸ਼ੇ ’ਤੇ ਸਮਾਰੋਹ ਦਾ ਆਯੋਜਨ ਕੀਤਾ ਗਿਆ,ਜਿਸ ਵਿਚ ਸ੍ਰੀ ਰਾਜੇਸ਼ ਬੱਗਾ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜੇਸ਼ ਬੱਗਾ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੇ ਕਿਹਾ ਕਿ ਕਹਾਣੀਕਾਰਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਕਹਾਣੀਕਾਰ ਜਾਂ ਲੇਖਕ ਨੇ ਆਪਣੇ ਤਜਰਬੇ ਦੇ ਅਧਾਰ ’ਤੇ ਸੋਚ ਦੀਆਂ ਗਹਿਰਾਈਆਂ ਦੇ ਸਮੁੰਦਰ ਵਿਚ ਡੂੰਘੀ ਤਾਰੀ ਮਾਰ ਕੇ ਕਲਪਨਾ ਰਾਹੀ ਢੁਕਵੇਂ ਪਾਤਰਾਂ ਦੀ ਚੋਣ ਕਰਕੇ ਸਮਾਜ ਨੂੰ ਸਹੀ ਦਿਸ਼ਾ ਦਿਖਾਉਣੀ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਕਹਾਣੀਕਾਰ,ਨਾਵਲਕਾਰ ਆਪਣੀਆਂ ਚੰਗੀਆਂ ਲਿਖਤਾਂ ਰਾਹੀਂ ਸਮਾਜ ਨੂੰ ਚੰਗੀ ਸੇਧ ਦੇ ਰਹੇ ਹਨ । ਉਨ੍ਹਾਂ ਕਿਹਾ ਕਿ
ਕਹਾਣੀਕਾਰ ਜਾਂ ਸਾਹਿਤਕਾਰ ਯੁੱਗ ਪਲਟਾਊ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਕਹਾਣੀਕਾਰ ਜਾਂ ਸਾਹਿਤਕਾਰ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਇਨ੍ਹਾਂ ਵਲੋਂ ਲਿਖੇ ਗਏ ਸਾਹਿਤ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜ੍ਹ ਕੇ ਸਹੀ ਕਦਰਾ ਕੀਮਤਾਂ ਧਾਰਨ ਕਰਦੀਆਂ ਹਨ। ਇਸ ਮੌਕੇ ਉਨ੍ਹਾਂ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਦੀ ਉਨ੍ਹਾਂ ਵਲੋਂ ਕਹਾਣੀਕਾਰਾਂ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕਹਾਣੀਕਾਰ ਨੂੰ ਹੋਰ ਵੀ ਉਤਸ਼ਾਹ ਮਿਲੇਗਾ ਅਤੇ ਵਧੇਰੇ ਗਿਣਤੀ ਵਿਚ ਨੌਜਵਾਨ ਵਰਗ ਕਿਤਾਬਾਂ ਨਾਲ ਜੁੜੇਗਾ।



