ਸੰਗਰੂਰ, 29 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਦੇਸ਼ ਭਗਤ ਕਾਲਜ ਟਰੱਸਟ ਵਿੱਚ ਕਥਿਤ ਤੌਰ ’ਤੇ ਚੱਲ ਰਹੇ ਭ੍ਰਿਸ਼ਟਾਚਾਰ ਦੇ ਮੁੱਦੇ ਉ¤ਤੇ ਕਾਲਜ ਅੱਗੇ ਪਿੰਡ ਬਰੜ੍ਹਵਾਲ ਬੱਬਨਪੁਰ, ਈਸੀ ਦੇ ਲੋਕਾਂ ਨੇ ਪਿੰਡਾਂ ਦੇ ਮੌਜੂਦਾ ਸਰਪੰਚ ,ਸਾਬਕਾ ਸਰਪੰਚਾਂ ,ਪੰਚਾਂ ਤੇ ਪੋਲੀਟੈਕਨਿਕ ਕਾਲਜ ਦੇ ਸਟਾਫ ਵੱਲੋਂ ਸਾਬਕਾ ਵਿਧਾਇਕ ਕਾਲਜ ਦੇ ਟਰੱਸਟੀ ਧਨਵੰਤ ਸਿੰਘ, ਬ੍ਰਿਜ ਭੂਸ਼ਨ ਦੀ ਅਗਵਾਈ ਹੇਂਠ ਧਰਨਾ 9ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਧਰਨੇ ਦੌਰਾਨ ਪਿੰਡ ਬਰੜ੍ਹਵਾਲ ਦੇ ਸਰਪੰਚ ਹਰਬੰਸ ਸਿੰਘ ,ਹਰਵਿੰਦਰ ਸਿੰਘ ,ਗੁਰਮੀਤ ਸਿੰਘ ਭੰਵਰ ਸਿੰਘ (ਸਾਰੇ ਪੰਚ) ਭਿੰਦਰ ਸਿੰਘ, ਗੁਰਦਰਸ਼ਨ ਸਿੰਘ ,ਅਜੀਤ ਸਿੰਘ ਕਰਨੈਲ ਸਿੰਘ ਬਰੜ੍ਹਵਾਲ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਕਾਲਜ ਨੂੰ ਆਪਣੀ ਜ਼ਮੀਨ ਵਿਦਿਅਕ ਸੰਸਥਾ ਚਲਾਉਣ ਲਈ ਦਿੱਤੀ ਸੀ ਪਰ ਕਾਲਜ ਦੇ ਟਰੱਸਟੀਆਂ ਨੇ ਪ੍ਰਸ਼ਾਸ਼ਨ ਨੂੰ ਗਲਤ ਤੱਥ ਪੇਸ਼ ਕਰਕੇ ਜ਼ਮੀਨ ਦਾ ਇੰਤਕਾਲ ਆਪਣੇ ਨਾਂ ਕਰਵਾ ਲਿਆ। ਇਸ ਸੰਬਧੀ ਪ੍ਰਸ਼ਾਸ਼ਨ ਨੇ ਗਲਤ ਕੰਮ ਲਈ ਜ਼ਿੰਮੇਵਾਰ ਟਰੱਸਟੀਆਂ ਵਿਰੁੱਧ ਕੋਈ ਕਾਰਵਾਈ ਨਹੀਕੀਤੀ ਤੇ ਟਰੱਸਟੀ ਗਲਤ ਤਰੀਕੇ ਨਾਲ ਟਰੱਸਟ ਦੇ ਨਵੇਂ ਮੈਂਬਰਾਂ ਨੂੰ ਟਰੱਸਟ ਵਿੱਚ ਸ਼ਾਮਲ ਕਰਕੇ ਆਪਣੇ ਗਲਤ ਕੰਮਾਂ ਨੁੰ ਲੁਕਾਉਣ ਦੀ ਫਿਰਾਕ ਵਿੱਚ ਹਨ। ਇਸ ਮੋੌਕੇ ਦੇਸ਼ ਭਗਤ ਪੋਲੀਟੈਕਨਿਕ ਕਾਲਜ ਦੇ ਸਟਾਫ
ਦਿਲਰਾਜ,ਤਵਿੰਦਰ ਸਿੰਘ ਹਰਬੰਸ ਦਾਸ ਬਾਵਾ, ਅਮਰਿੰਦਰ ਸੰਧੂ, ਰਣਜੀਤ ਸਿੰਘ ਕਿਰਨਦੀਪ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਕਾਲਜ ਦੇ ਟਰੱਸਟੀ ਤੇ ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਕਿਹਾ ਕਿ ਕਾਲਜ ਵਿੱਚ ਹੋਏ ਘਪਲੇ ਵਿਰੁੱਧ ਨਾ ਸਰਕਾਰ ਨਾ ਪ੍ਰਸ਼ਾਸ਼ਨ ਨਾ ਦੂਸਰੇ ਟਰੱਸਟੀ ਕੋਈ ਕਦਮ ਚੁੱਕ ਰਹੇ ਹਨ। ਇਨ੍ਹਾਂ ਲੱਗੇ ਦੋਸ਼ਾਂ ਨੂੰ ਪਹਿਲਾਂ ਤੋਂ ਹੀ ਕਾਲਜ ਦੇ ਟਰੱਸਟੀ ਪੀ ਐਸ ਬਲਵੰਤ ਸਿੰਘ ਮੀਮਸਾ,ਪ੍ਰਿੰਸੀਪਲ ਸਵਿੰਦਰ ਛੀਨਾ, ਮੋਨਿਕਾ ਸੇਫ ਵੱਲੋਂ ਨਕਾਰਿਆਂ ਜਾ ਚੁੱਕਾ ਹੈ। ਤੇ ਇਸ ਧਰਨੇ ਨੁੰ ਰਾਜਨਿਤਿਕ ਦੱਸਿਆ ਸੀ। ਅੱਜ ਕਾਲਜ ਦੇ ਟਰੱਸਟੀ ਡ ਾਸੁਖਵਿੰਦਰ ਧਾਦਰਾ ਨੇ ਆਪਣਾ ਪੱਖ ਰਖੱਦੇ ਹੋਏ ਕਿਹਾ ਕਿ ਕਾਲਜ ਅੰਦਰ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਪੂਰੀ ਹੋ ਚੁੱਕੀ ਹੈ ਘਪਲੇ ਵੱਡੇ ਹੋਣ ਦੀ ਸੰਕਾਰਨ ਦੋ ਚਾਰ ਬਿੱਲਾਂ ਦੀ ਪੜ੍ਹਤਾਲ ਤੋਂ ਬਾਅਦ ਹੋਈ ਜਾਂਚ ਨੁੰ ਸਮੁੱਚੇ ਸਟਾਫ ਤੇ ਪਿੰਡ ਦੇ ਲੋਕਾਂ ਅੱਗੇ ਧਰ ਦਿੱਤਾ ਜਾਵੇਗਾ। ਅਗਰ ਇਸ ਜਾਂਚ ਉਪਰ ਕਿਸੇ ਵੀ ਵਿਅਕਤੀ ਨੁੂੰ ਕੋਈ ਇਤਰਾਜ਼ ਹੋਇਆ ਉਹ ਦੁਬਾਰਾ ਜਾਂਚ ਕਿਸੇ ਵੀ ਸਰਕਾਰੀ ਅਧਿਕਾਰੀ ਤੋਂ ਕਰਵਾ ਸਕਦਾ ਹੈ।



