ਹੁਸ਼ਿਆਰਪੁਰ, 29 ਨਵੰਬਰ (ਓ ਪੀ ਰਾਣਾ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਆਮ ਜਨਤਾ ਅਤੇ ਖਾਸ ਤੌਰ ਤੇ ਗਰੀਬ ਲੋਕਾਂ ਨਾਲ ਜੋ ਖਿਲਵਾੜ ਖੇਡ ਰਹੀ ਹੈ ਉਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਅਲਫਾਜ਼ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨੇ ਇ¤ਕ ਪ੍ਰੈਸ ਨੋਟ ਜਾਰੀ ਕਰਦਿਆਂ ਕਹੀ। ਉਹਨਾਂ ਨੇ ਕਿਹਾ ਕਿ ਜਿਸ ਤਰਾਂ ਨਾਲ ਪੰਜਾਬ ਸਰਕਾਰ ਦੀ ਅਕਾਲੀ ਭਾਜਪਾ ਸਰਕਾਰ ਨੇ ਗਰੀਬਾਂ ਦੀ ਨੀਲੇ ਕਾਰਡ ਬਣਾਉਣ ਵੇਲੇ ਗੜਬੜੀਆਂ ਅਤੇ ਰਾਜਨੀਤੀ ਕੀਤੀ ਹੈ ਉਹ ਬਹੁ¤ਤ ਹੀ ਸ਼ਰਮਨਾਕ ਹੈ। ਹੁਣ ਇਹ ਗ¤ਲ ਸਾਫ ਹੋ ਚੁ¤ਕੀ ਹੈ ਕਿ ਲੋਕਾਂ ਨੂੰ ਇਹ ਕਾਰਡ ਗਰੀਬ ਹੋਣ ਕਰਕੇ ਘ¤ਟ ਅਤੇ ਲੀਡਰਾਂ ਦੇ ਚਹੇਤੇ ਹੋਣ ਕਰਕੇ ਜ਼ਿਆਦਾ ਜਾਰੀ ਕੀਤੇ ਗਏ ਹਨ। ਇਸ ਨਾਲ ਜਿ¤ਥੇ ਇ¤ਕ ਪਾਸੇ ਕਈ ਗਰੀਬ ਪਰਿਵਾਰ ਨੀਲੇ ਕਾਰਡਾਂ ਤੋਂ ਵਾਂਝੇ ਰਹਿ ਗਏ ਜਿਹਨਾਂ ਪਿਛਲੇ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੂੰ ਵੋਟ ਨਹੀਂ ਦਿ¤ਤੇ ਸੀ। ਉ¤ਥੇ ਦੂਸਰੇ ਪਾਸੇ ਕਈ ਅਜਿਹੇ ਚਹੇਤਿਆਂ ਨੂੰ ਕਾਰਡ ਜਾਰੀ ਕੀਤੇ ਗਏ ਜੋ ਗਰੀਬੀ ਰੇਖਾ ਤੋਂ ਉ¤ਪਰ ਹਨ। ਐਡਵੋਕੇਟ ਜੈਰਥ ਨੇ ਕਿਹਾ ਕਿ ਹੁਣ ਤਾਂ ਭਾਜਪਾ ਦੇ ਕਈ ਲੋਕਲ ਇਮਾਨਦਾਰ ਲੀਡਰ ਵੀ ਖੁ¤ਲ ਕੇ ਨੀਲੇ ਕਾਰਡ ਜਾਰੀ
ਕਰਨ ਸਮੇਂ ਹੋਈਆਂ ਗੜਬੜੀਆਂ ਦਾ ਮਾਮਲਾ ਚੁ¤ਕਣ ਲ¤ਗ ਪਏ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੰਸ਼ਾ ਇਮਾਨਦਾਰ ਹੁੰਦੀ ਤਾਂ ਜਿਸ ਵੇਲੇ ਨੀਲੇ ਕਾਰਡ ਜਾਰੀ ਕਰਨ ਵਾਸਤੇ ਅਰਜ਼ੀਆਂ ਲਈਆਂ ਗਈਆ ਸੀ ਤਾਂ ਲੋਕਾਂ ਨੂੰ ਇਸਦੇ ਬਦਲੇ ਰਸੀਦ ਦਿ¤ਤੀ ਜਾਂਦੀ। ਅਜਿਹਾ ਨਾ ਹੋਣ ਕਰਕੇ ਹੁਣ ਗਰੀਬ ਲੋਕ ਸਰਕਾਰੀ ਦਫਤਰਾਂ ਦੇ ਚ¤ਕਰ ਕ¤ਟ ਰਹੇ ਹਨ। ਪਰ ਉਹਨਾਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ । ਅਜਿਹੇ ਵਿ¤ਚ ਸਰਕਾਰ ਨੂੰ ਹੁਣ ਸਾਰੇ ਮਾਮਲੇ ਦੀ ਸਮੀਖਿਆ ਕਰਦੇ ਹੋਏ ਜਰੂਰਤਮੰਦ ਲੋਕਾਂ ਨੂੰ ਇਹ ਕਾਰਡ ਜਾਰੀ ਕਰਨੇ ਚਾਹੀਦੇ ਹਨ।



