Skip to content
Independent perspectives. Global stories.
BREAKING

ਸਰਕਾਰੀ ਕਰਮਚਾਰੀਆਂ ਦੀ ਸੇਵਾਮੁਕਤੀ 60 ਸਾਲ ਤੋਂ ਘਟਾ ਕੇ 58 ਕਰਨ ਦੇ ਫੈਸਲਾ ਦਾ ਵਿਰੋਧ ਕਰਨਾ ਰਾਜਨੀਤੀ ਤੋਂ ਪ੍ਰੇਰਿਤ : ਆਰਿਆ

Share this story

ਚੰਡੀਗੜ੍ਹ, 29 ਨਵੰਬਰ (ਨਾਗਪਾਲ)– ਹਰਿਆਣਾ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀ ਸੇਵਾਮੁਕਤੀ 60 ਸਾਲ ਤੋਂ ਘਟਾ ਕੇ 58 ਕਰਨ ਦੇ ਫੈਸਲਾ ਦਾ ਵਿਰੋਧ ਕਰਨਾ ਰਾਜਨੀਤੀ ਤੋਂ ਪ੍ਰੇਰਿਤ, ਜਮੀਨ ਹਕੀਕਤ ਤੋਂ ਪਰੇ ਅਤੇ ਪੂਰੀ ਤਰ੍ਹਾਂ ਸਹੀ ਨਹੀਂ ਹੈ । ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ ਨੇ ਅੱਜ ਇੱਥੇ ਕਿਹਾ ਕਿ ਇਹ ਫੈਸਲਾ ਕਰਮਚਾਰੀਆਂ ਦੇ ਵਿਰੁੱਧ ਕਿਸੇ ਦੁਰਭਾਵਨਾ ਤੋਂ ਨਹੀਂ ਲਿਆ ਗਿਆ ਹੈ । ਇਸ ਦੇ ਉਲਟ ਇਹ ਫੈਸਲਾ ਬੇਰੁਜ਼ਗਾਰ ਨੌਜੁਆਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਅਤੇ ਰਾਜ ਦੇ ਕਰਮਚਾਰੀਆਂ ਨੂੰ ਤਰੱਕੀ ਦੇ ਵਾਧੂ ਮੌਕੇ ਪ੍ਰਦਾਨ ਕਰਨ ਦੇ ਪ੍ਰਤੀ ਭਾਜਪਾ ਸਰਕਾਰ ਦੀ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ । ਜੇਕਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਲਏ ਗੲੈ ਫੈਸਲੇ ਨੂੰ ਨਹੀਂ ਬਦਲਾ ਜਾਂਦਾ ਤਾਂ ਇਹ ਸੰਭਵ ਨਹੀਂ ਸੀ। ਉਨ੍ਹਾਂ ਦਸਿਆ ਕਿ ਅਸਲ ਵਿਚ ਇਹ ਸੋਚ-ਸਮਝ ਕੇ ਅਤੇ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤਾ ਗਿਆ ਫੈਸਲਾ ਹੈ, ਜਿਸ ਨਾਲ ਵੱਖ-ਵੱਖ ਵਿਭਾਗਾਂ ਵਿਚ ਨੇੜਲੇ  ਭਵਿੱਖ ਵਿਚ ਵੱਡੇ ਪੱਧਰ ’ਤੇ ਭਰਤੀ ਕਰਨ ਦਾ ਰਸਤਾ ਖੁਲ੍ਹ ਗਿਆ ਹੈ । ਸਚਾਈ ਇਹ ਹੈ ਕਿ ਰਾਜ ਦੇ ਰੁਜ਼ਗਾਰ ਦਫਤਰਾਂ ਵਿਚ 6 ਲੱਖ ਤੋਂ ਵੀ ਵੱਧ ਨੌਜੁਆਨਾਂ ਦੇ ਨਾਂਅ ਦਰਜ ਹਨ ਅਤੇ ਸਰਕਾਰ ਵੱਲੋਂ ਇੰਨ੍ਹਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ । ਅਸਲ ਵਿਚ

ਭਾਜਪਾ ਸਰਕਾਰ ਕਰਮਚਾਰੀਆਂ ਦੇ ਕਲਿਆਣ ਅਤੇ ਭਲਾਈ ਲਈ ਵਚਨਬੱਧ ਹੈ। ਮੀਡੀਆ ਸਲਾਹਕਾਰ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦਾ ਕਰਮਚਾਰੀਆਂ ਦੀ ਸੇਵਾਮੁਕਤੀ ਉਮਰ 58 ਸਾਲ ਤੋਂ ਵੱਧਾ ਕੇ 60 ਸਾਲ ਕਰਨ ਦਾ ਫੈਸਲਾ ਰਾਜਨੀਤਿਕ ਸੀ ਅਤੇ ਵਿਧਾਨ ਸਭਾ ਚੋਣ ਵਿਚ ਵੋਟ ਦਾ ਲਾਭ ਚੁੱਕਣ ਅਤੇ ਆਪਣੇ ਕੁਝ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਗਿਆ ਸੀ। ਇਹ ਤਰਕ ਵੀ ਗਲਤ ਅਤੇ ਤੱਥਾਂ ਤੋਂ ਪਰੇ ਹੈ ਕਿ ਜੇਕਰ ਸਰਕਾਰ ਸੇਵਾਮੁਕਤੀ ਦੀ ਉਮਰ 60 ਸਾਲ ਰੱਖਦੀ ਹੈ ਤਾਂ ਸੇਵਾਮੁਕਤੀ ਲਾਭਾਂ ਵੱਜੋਂ ਸਰਕਾਰੀ ਖਜਾਨੇ ’ਤੇ ਵਾਧੂ ਭਾਰ ਨਹੀਂ ਪੈਂਦਾ, ਕਿਉਂਕਿ ਸਰਕਾਰ ਸੇਵਾਮੁਕਤੀ ਦੇ ਨੇੜੇ ਬੈਠੇ ਕਰਮਚਾਰੀ ਦੀ ਤੁਲਨਾ ਵਿਚ ਨਵੇਂ ਭਰਤੀ ਕੀਤੇ ਗਏ ਕਰਮਚਾਰੀ ਨੂੰ ਇਕ ਤਿਹਾਈ ਤਨਖਾਹ ਦਾ ਭੁਗਤਾਨ ਕਰਦੀ ਹੈ।

WRITTEN BY