ਮੁੰਬਈ, 28 ਨਵੰਬਰ (ਪੀ. ਟੀ.)- ਮੁੰਬਈ ਦਾ ਕਲਿਆਣ ਨਿਵਾਸੀ ਨੌਜਵਾਨ ਆਰਿਫ਼ ਮਾਜਿਦ ਮੁੰਬਈ ਪਰਤ ਆਇਆ ਹੈ ਅਤੇ ਐਨ. ਆਈ. ਏ. ਉਸ ਤੋਂ ਪੁ¤ਛਗਿ¤ਛ ਕਰ ਰਹੀ ਹੈ। ਮਾਜਿਦ ਉਹ ਨੌਜਵਾਨ ਹੈ ਜਿਸ ’ਤੇ ਸ਼¤ਕ ਸੀ ਕਿ ਉਹ ਸੀਰਿਆ ’ਚ ਆਈਐਸਆਈਐਸ ’ਚ ਸ਼ਾਮਿਲ ਹੋ ਗਿਆ ਹੈ। ਇਸ ਨੌਜਵਾਨ ਨੇ ਆਪਣੇ ਆਪ ਹੀ ਆਪਣੇ ਪਰਿਵਾਰ ਨੂੰ ਫ਼ੋਨ ਕਰਕੇ ਵਾਪਸ ਪਰਤਣ ਲਈ ਮਦਦ ਮੰਗੀ ਸੀ, ਜਿਸ ਦੇ ਬਾਅਦ ਪਰਿਵਾਰ ਨੇ ਐਨ. ਆਈ. ਏ. ਨਾਲ ਸੰਪਰਕ ਕੀਤਾ ਸੀ । ਇਹ ਨੌਜਵਾਨ ਸ਼ੁ¤ਕਰਵਾਰ ਸਵੇਰੇ ਮੁੰਬਈ ਆਇਆ ਅਤੇ ਹੁਣ ਐਨ. ਆਈ. ਏ. ਦੀ ਹਿਰਾਸਤ ’ਚ ਹੈ ਤੇ ਉਸ ਤੋਂ ਸੁਰ¤ਖਿਆ ਅਤੇ ਖ਼ੁਫ਼ੀਆ ਏਜੰਸੀਆਂ ਪੁ¤ਛਗਿ¤ਛ ਕਰ ਰਹੀਆਂ ਹਨ। ਕਲਿਆਣ ਤੋਂ ਗ਼ਾਇਬ ਹੋਏ 4 ਜਵਾਨਾਂ ’ਚੋਂ ਇ¤ਕ ਆਰਿਫ ਮਜੀਦ ਨੂੰ ਐਨ. ਆਈ. ਏ. ਨੇ ਹਿਰਾਸਤ ’ਚ ਲਿਆ ਹੈ । ਕੁ¤ਝ ਦਿਨ ਪਹਿਲਾਂ ਸੀਰਿਆ ’ਚ ਇਸ ਨੌਜਵਾਨ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ । ਖ਼ਬਰਾਂ ਦੇ ਮੁਤਾਬਿਕ ਚਾਰੇ ਨੌਜਵਾਨ ਆਈਐਸ ’ਚ ਸ਼ਾਮਿਲ ਹੋ ਗਏ ਸਨ।



