Skip to content
Independent perspectives. Global stories.
BREAKING

ਕਸ਼ਮੀਰ ਨਾਲ ਲਦਾਖ਼ ਨੂੰ ਜੋੜਨ ਵਾਲਾ ਰਾਜ ਮਾਰਗ ਬਰਫ਼ਬਾਰੀ ਕਾਰਨ ਬੰਦ

Share this story

ਸ੍ਰੀਨਗਰ , 28 ਨਵੰਬਰ (ਪੀ. ਟੀ.)- ਰਾਸ਼ਟਰੀ ਰਾਜ ਮਾਰਗ ਭਾਰੀ ਬਰਫ਼ਬਾਰੀ ਅਤੇ ਫਿਸਲਣ ਕਰਕੇ ਬੰਦ ਕਰ ਦਿ¤ਤਾ ਗਿਆ ਹੈ। ਸੜਕ ਦੀ ਹਾਲਤ ਬਹੁਤ ਬੁਰੀ ਹੈ। ਅਣਗਿਣਤ ਮੁਸਾਫ਼ਰ, ਵਾਹਨ ਅਤੇ ਤੇਲ ਟੈਂਕਰ ਰਾਜ ਮਾਰਗ ਦੇ ਦੋਵਾਂ ਕਿਨਾਰਿਆਂ ’ਤੇ ਫਸੇ ਹਨ । ਅਧਿਕਾਰਕ ਸੂਤਰਾਂ ਦਾ ਕਹਿਣਾ ਹੈ ਕਿ 434 ਕਿ¤ਲੋਮੀਟਰ ਲੰਬੇ ਸ੍ਰੀਨਗਰ-ਲੇਹ ਰਾਜ ਮਾਰਗ ਕ¤ਲ੍ਹ ਸ਼ਾਮ ਤੋਂ ਹੋ ਰਹੀ ਬਰਫ਼ਬਾਰੀ ਕਾਰਨ ਪ੍ਰਭਾਵਿਤ ਹੈ । ਕਿਸੇ ਵੀ ਵਾਹਨ ਨੂੰ ਰਾਜ ਮਾਰਗ ਦੇ ਦੋਵਾਂ ਪਾਸਿਆਂ ਤੋਂ ਆਗਿਆ ਨਹੀਂ ਦਿ¤ਤੀ ਗਈ। ਸਰਦੀਆਂ ਦੇ ਮਹੀਨਿਆਂ ‘ਚ ਮੌਸਮ ਦੇ ਹਾਲਤ ਕਰਕੇ ਰਾਜ ਮਾਰਗ ਨੂੰ ਬੰਦ ਕਰਨ ਦਾ ਫ਼ੈਸਲਾ ਵੀ ਕੀਤਾ ਜਾਂਦਾ ਹੈ ਤਾਂ ਕਿ ਕੋਈ ਘਟਨਾ ਨਾ ਘਟੇ । ਰਾਜ ਮਾਰਗ ’ਤੇ10 ਤੋਂ 15 ਫੁ¤ਟ ਬਰਫ਼ਬਾਰੀ ਦੀ ਵਜ੍ਹਾ ਕਰਕੇ ਸਰਦੀਆਂ ਦੇ ਮਹੀਨਿਆਂ ’ਚ ਰਾਜ ਮਾਰਗ ਨੂੰ ਬੰਦ ਕਰ ਦਿ¤ਤਾ ਜਾਂਦਾ ਹੈ । ਰਾਜ ਮਾਰਗ ਦੇ ਰਖਰਖਾਵ ਲਈ ਜ਼ਿੰਮੇਵਾਰ ਸੀਮਾ ਸੜਕ ਵਿਉਂਤਬੰਦੀ ( ਬੀਆਰਓ ) ਨੇ ਫਸੇ ਵਾਹਨਾਂ ਨੂੰ ਕ¤ਢਣ ਲਈ ਅਤਿ-ਆਧੁਨਿਕ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ।

WRITTEN BY