ਚੰਡੀਗੜ੍ਹ, 28 ਨਵੰਬਰ (ਪੀ. ਟੀ.)– ਨਵੀਂਆਂ ਸ਼ਿਕਾਇਤਾਂ ਦਰਜ ਕਰਨ ਅਤੇ ਪੁਰਾਣੀਆਂ ਸ਼ਿਕਾਇਤਾਂ ਦੀ ਸੁਣਵਾਈ ਦੇ ਲਈ ਉਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰ ਸ਼ਿਕਾਇਤ ਨਿਵਾਰਣ ਮੰਚ ਦੇ ਮੈਂਬਰ ਦਸੰਬਰ ਮਹੀਨੇ ਵਿਚ 10 ਦਿਨ ਵੱਖ-ਵੱਖ ਸਥਾਨਾਂ ਦਾ ਦੌਰਾ ਕਰਨਗੇ।
ਨਿਗਮ ਦੇ ਬੁਲਾਰੇ ਨੇ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਚ ਦੇ ਮੈਂਬਰ 01 ਅਤੇ 12 ਦਸੰਬਰ ਨੂੰ ਰੋਹਤਕ, 04 ਨੂੰ ਕਰਨਾਲ, 08 ਨੂੰ ਯਮੁਨਾਨਗਰ, 10 ਨੂੰ ਅੰਬਾਲਾ, 15 ਨੂੰ ਸੋਨੀਪਤ, 17 ਨੂੰ ਪਾਣੀਪਤ, 19 ਨੂੰ ਝੱਜਰ, 22 ਨੂੰ ਕੈਥਲ ਅਤੇ 24 ਦਸੰਬਰ ਨੂੰ ਕੁਰੂਕਸ਼ੇਤਰ ਦੇ ਸੁਪਰਡੈਂਟ ਇੰਜਨੀਅਰ ਦੇ ਦਫ਼ਤਰ ਵਿਚ ਸਿਕਾਇਤਾਂ ਦੀ ਸੁਣਵਾਈ ਕਰਨਗੇ ਅਤੇ ਨਵੀਂਆਂ ਸ਼ਿਕਾਇਤਾਂ ਵੀ ਦਰਜ ਕਰਨਗੇ। ਇਸ ਨਾਲ ਖਪਤਕਾਰਾਂ ਨੂੰ ਆਪਣੇ ਕੇਸ ਦੀ ਸੁਣਵਾਈ ਦੀ ਸਹੂਲਤ ਨੇੜਲੇ ਥਾਂ ਉਪਲੱਬਧ ਹੋਵੇਗੀ ਅਤੇ ਉਨ੍ਹਾਂ ਮੰਚ ਦੇ ਪੰਚਕੂਲਾ ਮੁੱਖ ਦਫ਼ਤਰ ਵਿਚ ਨਹੀਂ ਆਉਣਾ ਪਵੇਗਾ। ਮੰਚ ਦੇ ਮੈਂਬਰ ਖਪਤਕਾਰਾਂ ਦੀਆਂ ਸਾਰੇ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਨਗੇ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਬਿ¦ਿਗ, ਵੋਲਟਜ, ਮੀਟਰਿੰਗ ਨਾਲ ਸਬੰਧਤ ਸ਼ਿਕਾਇਤਾਂ, ਕਨੈਕਸ਼ਨ ਕੱਟਣ ਅਤੇ ਜੋੜਨੇ ਬਿਜਲੀ ਸਪਲਾਈ ਵਿਚ ਰੁਕਾਵਟ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇ ਵਿਚ ਕਮੀ ਅਤੇ ਹਰਿਆਣਾ ਬਿਜਲੀ ਐਕਟ
ਆਯੋਗ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਆਦਿ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਮੰਚ ਵੱਲੋਂ ਬਿਜਲੀ ਅਧਿਨਿਯਮ ਦੀ ਧਾਰਾ 135 ਤੋਂ 139 ਦੇ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੇ ਨਾਜਾਇਜ ਵਰਤੋਂ ਦੇ ਮਾਮਲੇ ਵਿਚ ਦੰਡ ਅਤੇ ਜੁਰਮਾਨਾ ਅਤੇ ਧਾਰਾ 161 ਦੇ ਤਹਿਤ ਜਾਂਚ ਅਤੇ ਦੁਰਘਟਨਾਵਾਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਨਹੀਂ ਹੋਵੇਗੀ।
ਸ਼ਿਕਾਇਤ ਨਿਵਾਰਣ ਮੰਚ ਦੇ ਸਾਹਮਣੇ ਆਪਣਾ ਮਾਮਲਾ ਰੱਖਣ ਦੇ ਲਈ ਇੱਛੁਕ ਖਪਤਕਾਰਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਉਸ ਨਾਲ ਸਬੰਧਤ ਕੋਈ ਮਾਮਲਾ ਕਿਸੇ ਹੋਰ ਅਦਾਲਤ ਵਿਚ ਪੈਂਡਿੰਗ ਨਹੀਂ ਹੋਣਾ ਚਾਹੀਦਾ ਹੈ। ਸ਼ਿਕਾਇਤ ਦਾ ਪੂਰਾ ਬਿਊਰਾ ਦਿੰਦੇ ਹੋਏ ਉਸ ਨੂੰ ਹਲਫੀਆ ਬਿਆਨ ਮੰਚ ਦੇ ਸਾਹਮਣੇ ਪੇਸ਼ ਕਰਨਾ ਹੋਵੇਗਾ। ਇਸ ਦੇ ਲਈ ਖਪਤਕਾਰਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਵੇਗੀ।



