Skip to content
Independent perspectives. Global stories.
BREAKING

ਸਿਹਤ ਮੰਤਰੀ ਵੱਲੋਂ ਕੈਥਲ ਦੇ ਇੰਦਰਾ ਗਾਂਧੀ ਮਲਟੀਪਰਪਜ਼ ਹਸਪਤਾਲ ਦਾ ਅਚਾਨਕ ਨਿਰੀਖਣ

Share this story

ਚੰਡੀਗੜ੍ਹ, 28 ਨਵੰਬਰ (ਨਾਗਪਾਲ)– ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇੰਦਰਾ ਗਾਂਧੀ ਮਲਟੀਪਰਪਜ ਹਸਪਤਾਲ, ਕੈਥਲ ਦੇ ਮੁੱਖ ਮੈਡੀਕਲ ਅਧਿਕਾਰੀ (ਸੀ.ਐਮ.ਓ.) ਅਤੇ ਠੇਕੇਦਾਰ ਦੀ ਮਿਲੀਭਗਤ ਨਾਲ ਠੇਕੇ ’ਤੇ ਲੱਗੇ ਕਰਮਚਾਰੀਆਂ ਨੂੰ ਨਿਰਧਾਰਿਤ ਮਾਣਭੱਤੇ ਤੋਂ ਘੱਟ ਮਾਣਭੱਤਾ ਦੇਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀ.ਐਮ.ਓ. ਤੋਂ ਜਵਾਬ ਮੰਗੀਆ ਹੈ । ਇਸ ਤੋਂ ਇਲਾਵਾ, ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਰੁੱਧ ਅਨੁਸ਼ਾਸਕੀ ਕਾਰਵਾਈ ਦੇ ਆਦੇਸ਼ ਵੀ ਦਿੱਤੇ ਹਨ । ਇਸ ਸਬੰਧ ਵਿਚ ਕੈਥਲ ਵਿਚ ਕੰਮ ਕਰਦੇ ਠੇਕੇ ’ਤੇ ਕਰਮਚਾਰੀਆਂ ਨੇ 27 ਨਵੰਬਰ ਨੂੰ ਹਸਪਤਾਲ ਦਾ ਆਚਾਨਕ ਨਿਰੀਖੱਣ ਦੌਰਾਨ ਸਿਹਤ ਮੰਤਰੀ ਨੂੰ ਦਿੱਤੇ ਆਪਣੇ ਬਿਨੈ ਵਿਚ ਸੀ.ਐਮ.ਓ. ਵੱਲੋਂ ਠੇਕੇਦਾਰ ਨਾਲ ਮਿਲਣ ਦਾ ਦੋਸ਼ ਲਗਾਇਆ । ਸਫਾਈ ਕਰਮਚਾਰੀਆਂ ਨੇ ਵੀ ਪੂਰਾ ਮਹੀਨੇ ਦੀ ਤਨਖਾਹ ਨਹੀਂ ਮਿਲਣ ਅਤੇ 8100 ਰੁਪਏ ਦੀ ਥਾਂ 3500 ਰੁਪਏ ਤਨਖਾਹ ਦੇਣ ਦੀ ਸ਼ਿਕਾਇਤ ਕੀਤੀ ਸੀ ।

WRITTEN BY