Skip to content
Independent perspectives. Global stories.
BREAKING

ਇਰਾਕ ’ਚ ਲਾਪਤਾ ਪੰਜਾਬੀ ਭਾਰਤੀਆਂ ਬਾਰੇ ਕੇਂਦਰ ਸਰਕਾਰ ਪੁਖਤਾ ਜਾਣਕਾਰੀ ਮੁਹੱਈਆ ਕਰਵਾਏ : ਜਥੇ. ਅਵਤਾਰ ਸਿੰਘ

Share this story

Page-1_22 ਅੰਮ੍ਰਿਤਸਰ, 28 ਨਵੰਬਰ (ਪੀ. ਟੀ.)- ਇਰਾਕ ’ਚ ਫਸੇ 40 ਭਾਰਤੀ ਜਿਨ੍ਹਾਂ ’ਚ ਜ਼ਿਆਦਾਤਰ ਪੰਜਾਬ ਨਾਲ ਸਬੰਧਿਤ ਹਨ, ਨੂੰ ਆਈ ਐਸ ਆਈ ਐਸ ਨਾਮ ਦੇ ਵੱਖਵਾਦੀਆਂ ਵੱਲੋਂ ਅਗਵਾਹ ਕੀਤਾ ਗਿਆ ਸੀ, ਬਾਰੇ ਪੰਜਾਬੀ ਦੇ ਪ੍ਰਮੁੱਖ ਅਖਬਾਰ ’ਚ ਛਪੀ ਖਬਰ ਕਿ ਇਨ੍ਹਾਂ ਭਾਰਤੀਆਂ ਵਿੱਚੋਂ 39 ਕਾਮਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ, ਬਾਰੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਸਰਕਾਰ ਤੁਰੰਤ ਇਨ੍ਹਾਂ ਭਾਰਤੀਆਂ ਬਾਰੇ ਪਤਾ ਲਗਾ ਕੇ ਪੁਖਤਾ ਜਾਣਕਾਰੀ ਮੁਹੱਈਆ ਕਰਵਾਏ ਕਿਉਂਕਿ ਇਨ੍ਹਾਂ ਪੰਜਾਬੀ ਭਾਰਤੀਆਂ ਬਾਰੇ ਸਮੁੱਚਾ ਭਾਰਤ ਖਾਸਕਰ ਪੰਜਾਬ ਚਿੰਤਤ ਹੈ।ਇਥੋਂ ਜਾਰੀ ਪ੍ਰੈ¤ਸ ਬਿਆਨ ’ਚ ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰਾਂ ਲਈ ਰੋਜ਼ੀ-ਰੋਟੀ ਕਮਾਉਣ ਖਾਤਰ ਲੱਖਾਂ ਰੁਪਏ ਖਰਚ ਕੇ ਇਰਾਕ ਗਏ ਇਨ੍ਹਾਂ ਪੰਜਾਬੀ ਭਾਰਤੀਆਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਰਾਕ ’ਚ ਗ੍ਰਹਿ ਯੁਧ ਤੇਜ ਹੋਇਆ ਹੈ ਉਦੋਂ ਤੋਂ ਹੀ ਇਨ੍ਹਾਂ ਅਗਵਾ ਹੋਏ ਭਾਰਤੀਆਂ ਖਾਸਕਰ ਪੰਜਾਬੀਆਂ ਬਾਰੇ

ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਇਸ ਕਰਕੇ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਡੂੰਘੀ ਚਿੰਤਾ ਵਿਚ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪਰਿਵਾਰ ਦਾ ਮੈਂਬਰ ਵਿਦੇਸ਼ ’ਚ ਰੋਟੀ ਕਮਾਉਣ ਗਿਆ ਹੋਵੇ ਤਾਂ ਉਸ ਦੇ ਅਗਵਾ ਹੋਣ ਬਾਰੇ ਖਬਰ ਆਵੇ ਤਾਂ ਪਰਿਵਾਰ ਲਈ ਪਲ-ਪਲ ਸਮਾਂ ਗਜ਼ਾਰਨਾ ਮੁਸ਼ਕਿਲ ਹੁੰਦਾ ਹੈ ਪਰ ਹੁਣ ਅਖਬਾਰ ’ਚ ਛਪੀ ਖਬਰ ਨਾਲ ਕਿ ਇਨ੍ਹਾਂ ਬੇਕਸੂਰ ਨਿਹੱਥੇ ਪੰਜਾਬੀ ਭਾਰਤੀ ਕਾਮਿਆਂ ਨੂੰ ਅਗਵਾਕਾਰਾਂ ਨੇ ਮਾਰ ਦਿਤਾ ਹੈ, ਨਾਲ ਪੂਰੇ ਭਾਰਤ ਖਾਸਕਰ ਪੰਜਾਬ ’ਚ ਸੋਗ ਦੀ ਲਹਿਰ ਹੈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉ¤ਪ-ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਨ੍ਹਾਂ ਅਗਵਾ ਹੋਵੇ ਪੰਜਾਬੀ ਭਾਰਤੀਆਂ ਦਾ ਪਤਾ ਲਗਵਾਇਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਪਹਿਲਾਂ ਹੀ ਇਸ ਮਾਮਲੇ ’ਚ ਪੰਜਾਬ ਸਰਕਾਰ ਕਾਫੀ ਗੰਭੀਰ ਹੈ ਤੇ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆਂ ਆਪ ਅਗਵਾਹ ਹੋਏ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ ਪਰ ਹੁਣ ਅਖਬਾਰ ’ਚ ਛਪੀ ਖਬਰ ਨਾਲ ਕਾਫੀ ਨਿਰਾਸ਼ਾ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਦੇ ਨਾਲ ਹੈ ਤੇ ਪਹਿਲਾਂ ਹੀ 27 ਪੀੜਤ ਪਰਿਵਾਰਾਂ ਦੀ ਆਰਥਕ ਮਦਦ ਕਰ ਚੁੱਕੀ ਹੈ ਤੇ ਬਾਕੀ ਰਹਿੰਦੇ ਪਰਿਵਾਰਾਂ ਦੀ ਮੰਗ ਆਉਣ ਤੇ ਉਨ•ਾਂ ਦੀ ਮਦਦ ਕੀਤੀ ਜਾਵੇਗੀ।

WRITTEN BY