ਨਵੀਂ ਦਿੱਲੀ, 28 ਨਵੰਬਰ (ਮਨਪ੍ਰੀਤ ਸਿੰਘ ਖਾਲਸਾ)- ਤੇਲ ਸਪਲਾਈ ਕਰਨ ਵਾਲੇ ਦੇਸ਼ਾਂ ਦੇ ਇੱਕ ਸਮੂਹ ਦੀ ਅੱਜ ਔਪੇਕ ਦੇ ਵਿਆਨਾ ਵਿਚ ਹੋਈ ਬੈਠਕ ਅੰਦਰ ਲਏ ਗਏ ਫੈਸਲੇ ਵਿਚ ਤੇਲ ਦੇ ਉਤਪਾਦਨ ਵਿਚ ਕਟੌਤੀ ਨਾ ਕਰਨ ਕਰਕੇ ਡੀਜ਼ਲ ਅਤੇ ਪੈਟਰੋਲ ਦਾ ਦੇਸ਼ ਵਿਚ ਸਸਤਾ ਹੋਣ ਦਾ ਰਾਹ ਲਗਭਗ ਪੱਕਾ ਹੋ ਗਿਆ ਹੈ ।ਮੀਡੀਆ ਵਿੱਚ ਜਾਰੀ ਹੋਈਆਂ ਖਬਰਾਂ ਅਨੁਸਾਰ ਔਪੇਕ ਦੇ ਮੈਂਬਰ ਦੇਸ਼ ਸਉਦੀ ਅਰਬ, ਕੁਵੈਤ ਅਤੇ ਅਮੀਰਾਤ ਦੀ ਹੋਈ ਬੈਠਕ ਵਿਚ ਤੇਲ ਦੇ ਉਤਪਾਦਨ ਵਿਚ ਕਟੌਤੀ ਦਾ ਮਤਾ ਪੇਸ਼ ਨਹੀਂ ਕੀਤਾ ਗਿਆ ਜਿਸ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਤੇਲਾਂ ਦੀਆਂ ਕੀਮਤਾਂ ਦੇ ਵੱਧਣ ਦਾ ਸਿਲਸਿਲਾ ਰੁਕ ਗਿਆ ਹੈ। ਔਪੇਕ ਦੇ ਇਸ ਫੈਸਲੇ ਨਾਲ ਕੱਚੇ ਤੇਲ ਦੀ ਕੀਮਤ ਤੇਜ਼ ਗਿਰਾਵਟ ਨਾਲ 72.58 ਡਾਲਰ ਪ੍ਰਤਿ ਬੈਰਲ ’ਤੇ ਆ ਗਈ ਹੈ।ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤਿ ਬੈਰਲ ਤੇ ਆਣ ਦੀ ਉਮੀਦ ਦੱਸੀ ਜਾ ਰਹੀ ਹੈ। ਜਿਸਦਾ ਅਸਰ ਘਰੇਲੁ ਬਾਜ਼ਾਰ ’ਤੇ ਵੀ ਪੈਣ ਦੀ ਸੰਭਾਵਨਾ ਹੈ ਇਸ ਨਾਲ
ਹੀ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਏਗੀ। ਅੰਤਰਰਾਸ਼ਟਰੀ ਪੱਧਰ ’ਤੇ ਜੇਕਰ ਇਹੋ ਰੁਝਾਨ ਰਿਹਾ ਤਦ ਦੇਸ਼ ਵਿੱਚ ਅਗਲੇ ਹਫਤੇ ਤੱਕ ਪੈਟਰੋਲ ਦੀ ਕੀਮਤ ਲਗਭਗ 60 ਰੁਪਏ ਪ੍ਰਤਿ ਲੀਟਰ ਤਕ ਆ ਸਕਦੀ ਹੈ ।ਸਿੰਗਾਪੁਰ ਤੋਂ ਜਾਰੀ ਕੀਤੀ ਗਈ ਖਬਰ ਅਨੁਸਾਰ ਬ੍ਰੇਂਟ ਕਰੁਡ 5.17 ਡਾਲਰ ਟੁੱਟ ਕੇ 72.58 ਪ੍ਰਤੀ ਬੈਰਲ ’ਤੇ ਆ ਗਿਆ ਹੈ ਜਿਹੜਾ ਕਿ ਜੁਲਾਈ 2010 ਤੋਂ ਬਾਅਦ ਸਭ ਤੋਂ ਨੀਂਵੇ ਪੱਧਰ ਦਾ ਰੇਟ ਹੈ। ਇਸੇ ਤਰ੍ਹਾਂ ਹੀ ਅਮਰੀਕੀ ਸਵੀਟ ਕਰੁਡ ਵੀ 6 ਡਾਲਰ ਟੁੱਟ ਕੇ 67.75 ਡਾਲਰ ’ਤੇ ਆ ਗਿਆ ਹੈ।ਜਾਰੀ ਕੀਤੀ ਗਈ ਖਬਰਾਂ ਅਨੁਸਾਰ 21 ਨਵੰਬਰ ਨੂੰ ਖਤਮ ਹੋਣ ਵਾਲੇ ਹਫਤੇ ਵਿਚ ਅਮਰੀਕਾ ਦਾ ਤੇਲ ਭੰਡਾਰ 19 ਲੱਖ ਬੈਰਲ ਤਕ ਪਹੁੰਚ ਗਿਆ ਹੈ । ਦੇਸ਼ ਵਿਚ ਤੇਲ ਦੀਆਂ ਕੀਮਤਾਂ ਘਟਣ ਨਾਲ ਸਰਕਾਰ ਨੂੰ ਮਹਿੰਗਾਈ ’ਤੇ ਲਗਾਮ ਕੱਸਣ ਵਿਚ ਜਿੱਥੇ ਮਦਦ ਮਿਲੇਗੀ ਉ¤ਥੇ ਹੀ ਤੇਲ ਦੇ ਆਯਾਤ ਵਿੱਚ ਵੀ 4000 ਕਰੋੜ ਰੁਪਏ ਦੀ ਬਚਤ ਹੋਣ ਦੀ ਸੰਭਾਵਨਾ ਹੈ।



