Skip to content
Independent perspectives. Global stories.
BREAKING

ਕੁਰੱਪਸ਼ਨ ਪੰਜਾਬ ਸਰਕਾਰ ਦੇ ਮੱਥੇ ਦਾ ‘ਚੰਨ’ ਬਣ ਚੁੱਕੀ ਹੈ : ਮਨਪ੍ਰੀਤ ਬਾਦਲ

Share this story

Page-1_27 ਪਟਿਆਲਾ, 27 ਨਵੰਬਰ (ਹੇਮਰਾਜ ਬਰਾਸ)- ਪੀਪਲਜ਼ ਪਾਰਟੀ ਆਫ ਪੰਜਾਬ ਦੇ ਕੌਮੀ ਪ੍ਰਧਾਨ ਦੇ ਸੱਦੇ ’ਤੇ ਪਿਛਲੇ ਦਿਨੀਂ ਸੁਸ਼ੀਲ ਪੈਲੇਸ ਪਟਿਆਲਾ ਵਿਖੇ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਆਗੂਆਂ ਤੇ ਆਮ ਵਰਕਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਮੀਟਿੰਗ ਦਾ ਮਤਲਬ ਪਾਰਟੀ ਦੀ ਮਜ਼ਬੂਤ ਉਸਾਰੀ ਲਈ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਾਫੀ ਦੇਰ ਬਾਅਦ ਲੋਹੇ ਨੂੰ ਜੰਗ ਲੱਗ ਜਾਂਦੀ ਹੈ, ਬੇਕਾਰ ਸੁੱਟੀ ਲੱਕੜੀ ਨੂੰ ਘੁਣ ਖਾ ਜਾਂਦੀ ਹੈ, ਜੋ ਖਤਰਨਾਕ ਸਿੱਧ ਹੁੰਦੀ ਹੈ। ਸਿਰਫ ਤੇ ਸਿਰਫ ਉਸੇ ਤਰ੍ਹਾਂ ਸਿਆਸਤਦਾਨ ਦਾ ਵਿਹਲੇ ਬੈਠਣਾ ਸਮਾਜ ਲਈ ਅਤੇ ਆਮ ਲੋਕਾਂ ਲਈ ਖਤਰਨਾਕ ਸਿੱਧ ਹੋ ਸਕਦੈ, ਕਿਉਂਕਿ ਹਕੂਮਤੀ ਨਸ਼ੇ ’ਚ ਗੜੁੱਚ

ਤਖਤ ’ਤੇ ਬੈਠੇ ਜ਼ਿੰਮੇਵਾਰ ਵਿਅਕਤੀ ਤਾਂ ਹੀ ਕੰਮ ਕਰਨਗੇ ਜੇ ਲੋਕ ਲਹਿਰਾਂ ਇਨ੍ਹਾਂ ਨੂੰ ਆਪਣੇ ਕੰਮਾਂ ਪ੍ਰਤੀ ਸੰਵੇਦਨਸ਼ੀਲ ਰਹਿਣ ਲਈ ਕਾਫਲੇ ਬੰਨ੍ਹ ਕੇ ਧਰਨੇ ਮੁਜ਼ਾਹਰੇ ਕਰਨਗੀਆਂ। ਉਨ੍ਹਾਂ ਅੱਗੇ ਕਿਹਾ ਕਿ ਜੋ ਵਿਅਕਤੀ ਆਪਣੇ ਕੰਮ ਪ੍ਰਤੀ ਜਾਂ ਲੋਕ ਹਿੱਤਾਂ ਲਈ ਜ਼ਿਆਦਾ ਮਿਹਨਤ ਕਰਦਾ ਹੈ ਉਸੇ ਸ਼ਖਸ ਦਾ ਰੱਬ ਵੀ ਸਾਥ ਦਿੰਦਾ ਹੈ। ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸੱਚ ਉੱਤੇ ਤੁਰਨ ਵਾਲੀ ਪਾਰਟੀ ਲਈ ਦਿਨ-ਰਾਤ ਇੱਕ ਕਰ ਦੇਣਾ ਚਾਹੀਦਾ ਹੈ, ਤਾਂ ਹੀ ਸਾਡਾ ਪੰਜਾਬ ਅਤੇ ਭਾਰਤ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਦੇਸ਼ ਕਹਾਏਗਾ। ਸ੍ਰੀ ਮਨਪ੍ਰੀਤ ਬਾਦਲ ਨੇ ਪੰਜਾਬ ਸਰਕਾਰ ’ਤੇ ਤਾਬੜਤੋੜ ਹਮਲੇ ਬੋਲਦਿਆਂ ਕਿਹਾ ਕਿ ਰੇਤ ਮਾਫੀਆ, ਨਸ਼ਾ ਮਾਫੀਆ ਆਦਿ ਰਾਹੀਂ ਕੀਤੀ ਇਹ ਕੁਰੱਪਸ਼ਨ ਪੰਜਾਬ ਸਰਕਾਰ ਦੇ ਮੱਥੇ ਦਾ ‘ਚੰਨ’ ਬਣ ਚੁੱਕੀ ਹੈ। ਸੋ ਅਸੀਂ ਸਾਰੇ ਰਲ ਮਿਲ ਕੇ ਤਖਤ ਤਾਜ ਉੱਤੇ ਬੈਠੇ ਹੁਕਮਰਾਨਾਂ ਨੂੰ ਪਰ੍ਹੇ ਹਟਾਉਣ ਲਈ ਸਿਰਤੋੜ ਕੋਸ਼ਿਸ਼ਾਂ ਕਰੀਏ ਤਾਂ ਜੋ ਪੰਜਾਬ ਵਾਸੀ ਨਸ਼ੇ ਅਤੇ ਕੁਰੱਪਸ਼ਨ ਦੇ ਕੋਹੜ ਤੋਂ ਮੁਕਤ ਹੋ ਸਕਣ।
ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਟਿਵਾਣਾ, ਬੀਬੀ ਸੁਰਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ, ਸੁਰਜੀਤ ਬਿੱਲਾ ਬ੍ਰਾਹਮਣਮਾਜਰਾ, ਕੁਲਬੀਰ ਪਿੰਕ ਦੁਗਾਲ, ਰਜਿੰਦਰ ਘੱਗਾ, ਸੰਜੀਵ ਗਰਗ ਹਲਕਾ ਇੰਚਾਰਜ ਸਮਾਣਾ, ਸ਼ਿਵ ਗੋਇਲ, ਸੁਖਵਿੰਦਰ ਭੋਲਾ ਖੇੜੀ, ਵਿੱਕੀ ਬਿਸ਼ਨ ਪੁਰਾ, ਬਚਿੱਤਰ ਸਿੰਘ ਮਾਨ ਪਟਿਆਲਾ, ਰਿੰਕੂ ਭਾਰਦਵਾਜ ਸਮਾਣਾ, ਵੈਦ ਚੰਦ ਮਡੋਰ, ਬੂਟਾ ਸਿੰਘ ਮੌਲਵੀ ਵਾਲਾ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ।

WRITTEN BY