ਹੁਸ਼ਿਆਰਪੁਰ, 26 ਨਵੰਬਰ (ਓ ਪੀ ਰਾਣਾ)- ਬੱਚਿਆਂ ਨੂੰ ਆਪਣੇ ਅਨਮੋਲ ਵਿਰਸੇ ਨਾਲ ਜੋੜਨ ਅਤੇ ਕੌਮ ਦੀਆਂ ਮਹਾਨ ਕੁਰਬਾਨੀਆਂ ਕਰਨ ਵਾਲੀਆਂ ਬੇਜੋੜ ਸ਼ਖਸ਼ੀਅਤਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਮੰਤਵ ਨਾਲ ਕਲਗੀਧਰ ਟਰਸੱਟ ਬੜੂ ਸਾਹਿਬ ਦੇ ਪ੍ਰਬੰਧਾਂ ਹੇਠ ਕਾਰਜਸ਼ੀਲ਼ ਵਿਦਿਅਕ ਅਦਾਰੇ ਅਕਾਲ ਅਕੈਡਮੀ ਮੱਖਣਗੜ• ਹੁਸ਼ਿਆਰਪੁਰ ਦੇ ਕਲਾਸ ਪਹਿਲੀ ਤੋਂ 6ਵੀਂ ਤੱਕ ਦੇ ਸੰਮੂਹ ਵਿਦਿਆਰਥੀਆਂ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ‘ਤੇ ਆਧਾਰਿਤ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜ਼ਾਦੇ’ ਦਿਖਾਈ ਗਈ।ਇਹ ਫਿਲਮ ਵਿਖਾਉਣ ਲਈ ਸੰਗੀਤ ਅਤੇ ਧਾਰਮਿਕ ਸਿੱਖਿਆ ਦੇ ਅਧਿਆਪਕ ਸ.ਕੁਲਵੰਤ ਸਿੰਘ ਦੀ ਅਗਵਾਈ ਹੇਠ 150 ਬੱਚਿਆਂ ਦਾ ਵਫਦ ਹੁਸ਼ਿਆਰਪੁਰ ਸ਼ਹਿਰ ਦੇ ਇਕ ਆਡੀਟੋਰੀਮ ਵਿਖੇ ਪੁੱਜਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰ੍ਰਸੀਪਲ ਸੁਖਵਿੰਦਰ ਕੌਰ ਦੀ
ਪ੍ਰੇਰਨਾ ਅਤੇ ਯਤਨਾਂ ਨਾਲ ਬੱਚਿਆਂ ਨੂੰ ਇਹ ਫਿਲਮ ਇਸ ਲਈ ਵਿਖਾਈ ਗਈ ਹੈ ਤਾਂ ਜੋ ਉਨ•ਾਂ ਨੂੰ ਸਿੱਖ ਇਤਿਹਾਸ ਸਮਝਣ ‘ਚ ਆਸਾਨੀ ਹੋ ਸਕੇ ਅਤੇ ਬੱਚੇ ਆਪਣੀ ਕੌਮ ਦੀਆਂ ਮਹਾਨ ਪ੍ਰੰਪਰਾਵਾਂ ਤੋਂ ਜਾਣੂੰ ਹੋ ਕੇ ਗੁਰਸਿੱਖੀ ਮਾਰਗ ਦੇ ਧਾਰਨੀ ਹੋ ਸਕਣ।ਇਸ ਮੌਕੇ ਮਨਸ਼ਾਂਤ ਸਿੰਘ, ਮਿਸ ਪੂਜਾ ਕੋ-ਆਰਡੀਨੇਟਰ, ਸੁਖਵਿੰਦਰ ਸਿੰਘ ਪੀ.ਟੀ., ਮਨਦੀਪ ਕੌਰ,ਰਜਨੀ ਬਾਲਾ,ਜਗਦੀਸ਼ ਸਰ,ਨਰਿੰਦਰ ਕੌਰ,ਮਨਦੀਪ ਕੌਰ ਆਦਿ ਵੀ ਮੌਜੂਦ ਸਨ।



