Skip to content
Independent perspectives. Global stories.
BREAKING

ਜੰਮੂ ’ਚ ਗਹਿਗੱਚ ਮੁਕਾਬਲੇ ਦੌਰਾਨ ਤਿੰਨ ਜਵਾਨ ਸ਼ਹੀਦ

Share this story

4 ਅੱਤਵਾਦੀਆਂ ਸਮੇਤ 5 ਹਲਾਕ
ਜੰਮੂ, 27 ਨਵੰਬਰ (ਪੀ. ਟੀ.)-ਜੰਮੂ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਅਰਨੀਆ ਸਰਹੱਦੀ ਸੈਕਟਰ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਜਿਨ੍ਹਾਂ ਨੇ ਅਰਨੀਆ ਸੈਕਟਰ ਵਿਚ ਘੁਸਪੈਠ ਕੀਤੀ ਸੀ ਵਿਚਕਾਰ ਹੋਏ ਜ਼ਬਰਦਸਤ ਮੁਕਾਬਲੇ ਵਿਚ ਤਿੰਨ ਸੈਨਿਕ ਸ਼ਹੀਦ ਹੋ ਗਏ ਅਤੇ ਚਾਰ ਅੱਤਵਾਦੀ ਵੀ ਮਾਰੇ ਗਏ। ਵਿਧਾਨ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੱਲ੍ਹ ਨੂੰ ਜੰਮੂ ਖੇਤਰ ਦੀ ਫੇਰੀ ਤੋਂ ਪਹਿਲਾਂ ਹੋਈ ਇਸ ਤਾਜ਼ਾ ਘਟਨਾ ਵਿਚ ਇਕ ਨਾਗਰਿਕ ਵੀ ਮਾਰਿਆ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਨਾਲ ਘੁਸਪੈਠ ਦਾ ਯਤਨ ਨਾਕਾਮ ਕਰ ਦਿੱਤਾ ਅਤੇ ਇਕ ਸ਼ੱਕੀ ਹਥਿਆਰਬੰਦ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਅਬਦੁਲ ਕਿਊਮੀ ਵਜੋਂ ਕੀਤੀ ਗਈ ਹੈ। ਨਵੀਂ ਦਿੱਲੀ ਵਿਚ ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਜੰਮੂ ਦੇ ਅਰਨੀਆ ਸੈਕਟਰ ਵਿਚ ਅੱਤਵਾਦੀਆਂ ਦੇ ਇਕ ਹਮਲੇ ਵਿਚ ਤਿੰਨ ਸੈਨਿਕ ਸ਼ਹੀਦ ਹੋ ਗਏ ਅਤੇ ਚਾਰ ਅੱਤਵਾਦੀ ਮਾਰੇ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਢਲੀਆਂ ਰਿਪੋਰਟਾਂ ਮੁਤਾਬਕ ਦੋ ਤੋਂ ਚਾਰ ਅੱਤਵਾਦੀਆਂ ਨੇ ਜੰਮੂ ਜਿਲ੍ਹੇ ਦੇ ਅਰਨੀਆ ਪੱਟੀ ਤੋਂ ਘੁਸਪੈਠ ਕੀਤੀ ਅਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਅੱਤਵਾਦੀ ਜੰਮੂ

ਜਿਲ੍ਹੇ ਦੇ ਅਰਨੀਆ ਸੈਕਟਰ ਵਿਚ ਪਿੰਡੀ ਕੱਟਰ ਪੱਟੀ ਵਿਚ ਸਿਖਲਾਈ ਫ਼ੌਜ ਦੇ ਖਾਲੀ ਪਏ ਮੋਰਚੇ ਵਿਚ ਛੁਪ ਗਏ। ਉਨ੍ਹਾਂ ਦੱਸਿਆ ਕਿ ਮੋਰਚੇ ਵਿਚ ਛੁਪੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਭਾਰੀ ਗੋਲੀ ਵਟਾਂਦਰੇ ਵਿਚ ਚਾਰ ਅੱਤਵਾਦੀ ਮਾਰੇ ਗਏ। ਇਲਾਕੇ ਚੋਂ ਇਕ ਕਾਰ ਵੀ ਕਬਜ਼ੇ ਵਿਚ ਲਈ ਗਈ ਹੈ ਜਿਹੜੀ ਸ਼ਾਇਦ ਅੱਤਵਾਦੀਆਂ ਨੇ ਵਰਤੀ ਸੀ। ਜਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਨਗਾਰਿਕ ਦੀ ਪਛਾਣ ਸੁਨੀਲ ਸੱਭਰਵਾਲ ਵਜੋਂ ਹੋਈ ਹੈ। ਆਖਰੀ ਖ਼ਬਰਾਂ ਮਿਲਣ ਸਮੇਂ ਮੁਕਾਬਲਾ ਜਾਰੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਅਤੇ ਪੁੰਣਛ ਜ਼ਿਲ੍ਹਿਆਂ ਵਿਚ ਵਿਧਾਨ ਸਭਾ ਚੋਣਾਂ ਦੇ ਦੂਸਰੇ ਪੜਾਅ ਵਿਚ ਭਾਜਪਾ ਲਈ ਚੋਣ ਮੁਹਿੰਮ ਚਲਾਉਣਗੇ। ਭਾਜਪਾ ਦੇ ਬੁਲਾਰੇ ਫਾਰੂਕ ਖਾਨ ਅਨੁਸਾਰ ਸ੍ਰੀ ਮੋਦੀ ਕਲ੍ਹ ਦੁਪਹਿਰ 12 ਵਜੇ ਅਤੇ 2.30 ਵਜੇ ਊਧਮਪੁਰ ਅਤੇ ਪੁੰਣਛ ਜਿਲ੍ਹੇ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।

WRITTEN BY