Skip to content
Independent perspectives. Global stories.
BREAKING

ਕਦੇ ਨਹੀਂ ਕਿਹਾ, ਸੱਤਾ ’ਚ ਆਉਣ ਦੇ ਸੌ ਦਿਨਾਂ ਅੰਦਰ ਵਾਪਿਸ ਆਏਗਾ ਕਾਲਾ ਧਨ : ਨਾਇਡੂ

Share this story

ਨਵੀਂ ਦਿੱਲੀ, 27 ਨਵੰਬਰ (ਪੀ. ਟੀ.)- ਸੰਸਦੀ ਮਾਮਲਿਆਂ ਦੇ ਮੰਤਰੀ ਸ੍ਰੀ ਐਮ ਵੈਂਕਈਆ ਨਾਇਡੂ ਨੇ ਭਾਜਪਾ ਦੇ ਲੋਕਸਭਾ ਚੋਣ ਮਨੋਰਥ ਪੱਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਵਿੱਚ ਕਾਲੇ ਧਨ ਦੀ ਸਮੱਸਿਆ ਨਾਲ ਨਿਪਟਣ ਲਈ ਇੱਕ ਕਾਰਜਬਲ ਗਠਿਤ ਕਰਨ ਦੀ ਗੱਲ ਆਖੀ ਗਈ ਹੈ। ਨਾਇਡੂ ਨੇ ਕਾਲੇ ਧਨ ਉਪਰ ਸਦਨ ਵਿੱਚ ਹੋਈ ਚਰਚਾ ’ਚ ਦਖਲਅੰਦਾਜ਼ੀ ਕਰਦੇ ਹੋਏ ਕਿਹਾ ਕਿ ਅਸੀਂ ਏਨੇ ਨਾਸਮਝ ਨਹੀਂ ਹਾਂ ਕਿ ਅਸੀਂ ਸੌ ਦਿਨਾਂ ਦੇ ਅੰਦਰ ਵਿਦੇਸ਼ਾਂ ਤੋਂ ਕਾਲਾ ਧਨ ਵਾਪਿਸ ਲਿਆਉਣ ਦੀ ਗੱਲ ਕਰੀਏ। ਇਸ ਦੌਰਾਨ ਵਿਰੋਧੀ ਧਿਰ ਨੇ ਇਨ੍ਹਾਂ 100 ਦਿਨਾਂ ਨੂੰ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਜਾਰੀ ਰੱਖੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਆਗੂਆਂ ਨੇ ਸੱਤਾ ਵਿੱਚ ਆਉਣ ਦੇ 100 ਦਿਨਾਂ ਦੇ ਅੰਦਰ ਵਿਦੇਸ਼ਾਂ ਤੋਂ ਕਾਲਾ ਧਨ ਵਾਪਿਸ ਲਿਆਉਣ ਦਾ ਵਾਅਦਾ ਜਨਤਾ ਨਾਲ ਕੀਤਾ ਸੀ।

WRITTEN BY