Skip to content
Independent perspectives. Global stories.
BREAKING

ਦਿੱਲੀ ਵਿਚ ਸਫਾਈ ਦੇ ਮਾਮਲੇ ’ਤੇ ਹਾਈਕੋਰਟ ਨੇ ਕੀਤੀ ਐਮਸੀਡੀ ਦੀ ਖਿਚਾਈ

Share this story

ਨਵੀਂ ਦਿੱਲੀ, 27 ਨਵੰਬਰ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਹਾਈਕੋਰਟ ਨੇ ਅਜ ਐਮ ਸੀ ਡੀ (ਦਿੱਲੀ ਨਗਰ ਨਿਗਮ) ਨੂੰ ਦਿੱਲੀ ਨੂੰ ਸਾਫ ਸੁਥਰਾ ਨਾ ਰਖਣ ਕਰਕੇ ਖੂਬ ਫਿਟਕਾਰਾਂ ਪਾਈਆਂ ਹਨ ।ਦਿੱਲੀ ਨੂੰ ਸਾਫ ਸੁੱਥਰਾ ਰਖੱਣ ਦੇ ਮਾਮਲੇ ਦੀ ਸੁਣਵਾਈ ਕਰਦਿਆ ਕੋਰਟ ਵਲੋਂ ਵਿਅੰਗ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਦਿੱਲੀ ਨੂੰ 60 ਹਜਾਰ ਸਫਾਈ ਕਰਮੀ ਸਾਫ ਸੁਥਰਾ ਨਹੀ ਰੱਖ ਸਕਦੇ ਤਦ ਉਨ੍ਹਾਂ ਨੂੰ ਨੋਕਰੀ ਤੋਂ ਕਢਿਆ ਕਿਉ ਨਹੀ ਜਾਦਾਂ ਹੈ ।ਕੋਰਟ ਵਲੋਂ ਦਿੱਲੀ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ ਸਫਾਈ ਕਰਮੀ ਅਪਣੀ ਕੰਮ ਲਈ ਲਾਪਰਵਾਹ ਹਨ ਤੇ ਉਹ ਅਪਣਾ ਕੰਮ ਠੀਕ ਤਰੀਕੇ ਨਾਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ੁਰੂ ਕੀਤੇ ਗਏ ਠਸਵੱਛ ਭਾਰਤ ਅਭਿਯਾਨੂ ਨੂੰ ਇਹ ਗੰਭੀਰਤਾ ਨਾਲ ਨਹੀ ਲੈ ਰਹੇ ਹਨ । ਇਸ ਤਰ੍ਹਾਂ ਦੇ ਸਫਾਈ ਕਰਮੀਆਂ ਦਾ ਤੇ ਨਾ ਹੋਣਾਂ ਹੀ ਚੰਗਾ ਹੈ ।ਕੋਰਟ ਵਲੋਂ ਹੋਰ ਜਿਆਦਾ ਫਿਟਕਾਰਾਂ ਪਾਉਦੇਂ ਹੋਏੇ ਕਿਹਾ ਗਿਆ ਕਿ ਐਮ ਸੀ ਡੀ ਨੇ ਜੋ ਸਫਾਈ ਕਰਮੀ ਰੱਖੇ ਹੋਏ ਹਨ ਉਨ੍ਹਾਂ ਨੂੰ ਆਮ ਜਨਤਾ ਵਲੋਂ ਸਰਕਾਰ ਨੂੰ ਭਰੇ ਹੋਏ ਟੈਕਸਾਂ ਵਿਚੋਂ ਤਨਖਵਾਹ ਦਿੱਤੀ ਜਾਦੀਂ ਹੈ ।ਆਮ ਜਨਤਾ ਦਾ ਪੈਸਾ ਇਸ ਤਰ੍ਹਾਂ ਦੇ ਕਰਮੀਆਂ ਤੇ ਬਰਬਾਦ ਕਰਨ ਨਾਲੋਂ ਜੇਕਰ ਸਫਾਈ ਕਰਮੀ ਅਪਣਾ ਕੰਮ ਤਨਦੇਹੀ ਨਾਲ ਕਰ ਰਿਹਾ ਹੈ ਤਦ ਉਸ ਨੂੰ ਨੋਕਰੀ ਤੋਂ

ਕੱਢ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਥਾਂ ਨਵੇਂ ਕਰਮੀਆਂ ਨੂੰ ਭਰਤੀ ਕਰਨਾ ਚਾਹੀਦਾ ਹੈ । ਕੋਰਟ ਵਲੋਂ ਪੁਛਿਆ ਗਿਆ ਹੈ ਕਿ ਠਸਵੱਛ ਭਾਰਤ ਅਭਿਯਾਨੂ ਨੂੰ ਇਹ ਗੰਭੀਰਤਾ ਨਾਲ ਨਾ ਲੈਣ ਵਾਲੇ ਕਰਮੀਆਂ ਖਿਲਾਫ ਨਗਰ ਨਿਗਮ ਕਾਰਵਾਈ ਕਿਉ ਨਹੀ ਕਰ ਰਹੀ ਹੈ ਦੇ ਜੁਆਬ ਵਿਚ ਨਗਰ ਨਿਗਮ ਵਲੋਂ ਕਿਹਾ ਗਿਆ ਕਿ ਸਾਨੂੰ ਕਿਸੇ ਖਿਲਾਫ ਕੋਈ ਸ਼ਿਕਾਇਤ ਨਹੀ ਮਿਲਦੀ ਹੈ ਤੇ ਅਸੀ ਕਾਰਵਾਈ ਕਿ ਕਰਾਗੇਂ । ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਦਸਿਆ ਜਾਏ ਕਿ ਹਰ ਸਫਾਈ ਕਰਮੀ ਕੋਲ ਸਫਾਈ ਲਈ ਕਿਨ੍ਹਾਂ ਏਰੀਆ ਹੈ । ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ।

WRITTEN BY