Skip to content
Independent perspectives. Global stories.
BREAKING

ਸਾਰਕ ਦੇਸ਼ਾਂ ’ਚ ਊਰਜਾ ਸਮਝੌਤਾ ਮੋਦੀ-ਸ਼ਰੀਫ ਗਰਮਜੋਸ਼ੀ ਨਾਲ ਮਿਲੇ

Share this story

ਇਕਾਂਤ ਸਥਾਨ ’ਤੇ ਇੱਕ ਦੂਸਰੇ ਨਾਲ ਕੀਤਾ ਹਾਸਾ-ਮਜ਼ਾਕ
Page-1_06 ਕਾਠਮੰਡੂ, 27 ਨਵੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ ਨੇ ਧੁਲੀਖੇਲ ਵਿਚ ਦੋ ਦਿਨਾ ਸਾਰਕ ਸੰਮੇਲਨ ਦੇ ਖਤਮ ਹੋਣ ਸਮੇਂ ਸਾਰਕ ਨੇਤਾਵਾਂ ਦੇ ਗੈਰਰਸਮੀ ਇਕਾਂਤ-ਸਥਾਨ ’ਤੇ ਇਕ ਦੂਸਰੇ ਨਾਲ ਹਾਸਾ-ਮਜ਼ਾਕ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਅਦ ਅਕਬਰੂਦੀਨ ਨੇ ਪ¤ਤਰਕਾਰਾਂ ਨੂੰ ਦ¤ਸਿਆ ਕਿ ਦੋਵੇਂ ਨੇਤਾ ਜਦੋਂ ਪਹਿਲੀ ਵਾਰ ਇਥੇ ਪਹੁੰਚਣ ਪਿ¤ਛੋਂ ਮਿਲੇ ਤਾਂ ਉਨ੍ਹਾਂ ਨੇ ਇਕ ਦੂਸਰੇ ਨਾਲ ਦਿਲ-ਲਗੀ ਕੀਤੀ।ਨੇਪਾਲ ਦੀ ਰਾਜਧਾਨੀ ਤੋਂ 20 ਕਿਲੋਮੀਟਰ ਦੂਰ ਕਵਰੇ ਜ਼ਿਲ੍ਹੇ ਵਿਚ ਧੁਲੀਖੇਲ ਵਿਖੇ ਨੇਤਾ ਰਵਾਇਤੀ ਸਾਰਕ ਇਕਾਂਤਵਾਸ ਲਈ ਇਕ¤ਤਰ ਹੋਏ ਜਿਥੇ ਉਨ੍ਹਾਂ ਨੇ ਖੁਲ੍ਹੇ ਅਤੇ ਜ਼ਿਆਦਾ ਗੈਰਰਸਮੀ ਵਾਤਾਵਰਣ ਵਿਚ ਨਿ¤ਜੀ, ਗੈਰਰਸਮੀ ਦੁਵ¤ਲੀ ਅਤੇ ਬਹੁਧਿਰੀ ਗ¤ਲਬਾਤ ਕੀਤੀ।ਉਨ੍ਹਾਂ ਦ¤ਸਿਆ ਕਿ ਸਾਰੇ ਨੇਤਾ ਗੈਰਰਸਮੀ ਤੌਰ ’ਤੇ ਇਕ¤ਠੇ ਬੈਠੇ ਅਤੇ ਵ¤ਖ-ਵ¤ਖ ਖੇਤਰੀ ਮੁ¤ਦਿਆਂ ’ਤੇ ਚਰਚਾ ਕੀਤੀ। ਸਾਰਕ ਵਿਦੇਸ਼ ਮੰਤਰੀਆਂ ਨੇ ਵੀ ਗੈਰਰਸਮੀ ਬੈਠਕ ਕੀਤੀ।

ਸਾਰਕ ਇਕਾਂਤਵਾਸ ਸੰਮੇਲਨ ਵਾਲੀ ਥਾਂ ਤੋਂ ਬਾਹਰ ਰਿਜ਼ਾਰਟਾਂ ਅਤੇ ਹੋਟਲਾਂ ਵਿਚ ਹੁੰਦਾ ਹੈ ਜਿਥੇ ਨੇਤਾ ਦੁਵ¤ਲੇ ਅਤੇ ਬਹੁਪ¤ਖੀ ਏਜੰਡਿਆਂ ‘ਤੇ ਖੁਲ੍ਹਮ ਖੁਲ੍ਹੀ ਗ¤ਲਬਾਤ ਕਰ ਸਕਦੇ ਹਨ।
ਕਲ੍ਹ 18ਵੇਂ ਸਾਰਕ ਸੰਮੇਲਨ ਮੌਕੇ ਸ੍ਰੀ ਮੋਦੀ ਅਤੇ ਸ੍ਰੀ ਸ਼ਰੀਫ ਸਮਾਰੋਹ ਦੌਰਾਨ ਲਗਭਗ ਤਿੰਨ ਘੰਟੇ ਮੰਚ ’ਤੇ ਇਕ¤ਠੇ ਬੈਠੇ ਰਹੇ ਪਰ ਉਨ੍ਹਾਂ ਕੋਈ ਗ¤ਲਬਾਤ ਨਾ ਕੀਤੀ।
ਕਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਸ਼ਰੀਫ਼ ਤੋਂ ਬਿਨਾਂ ਸਾਰਕ ਸੰਮੇਲਨ ਵਿਚ ਹਿ¤ਸਾ ਲੈ ਰਹੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੇ ਮੁਖੀਆਂ ਨਾਲ ਦੁਵ¤ਲੀ ਗ¤ਲਬਾਤ ਕੀਤੀ ਸੀ। ਭਾਰਤ ਵਿਚ ਪਾਕਿਸਤਾਨ ਦੇ ਰਾਜਦੂਤ ਵਲੋਂ ਭਾਰਤ-ਪਾਕਿਸਤਾਨ ਵਿਚਕਾਰ ਵਿਦੇਸ਼ ਸਕ¤ਤਰ ਪ¤ਧਰ ਦੀ ਗ¤ਲਬਾਤ ਹੋਣ ਤੋਂ ਪਹਿਲਾਂ ਕਸ਼ਮੀਰੀ ਵ¤ਖਵਾਦੀਆਂ ਨਾਲ ਮੀਟਿੰਗ ਕਰਨ ਪਿ¤ਛੋਂ ਭਾਰਤ ਨੇ ਅਗਸਤ ਮਹੀਨੇ ਹੋਣ ਵਾਲੀ ਮੀਟਿੰਗ ਰ¤ਦ ਕਰ ਦਿ¤ਤੀ ਸੀ ਜਿਸ ਪਿ¤ਛੋਂ ਦੋਵਾਂ ਦੇਸ਼ਾਂ ਵਿਚਕਾਰ ਸ਼ਬਦੀ ਜੰਗ ਚਲ ਰਹੀ ਹੈ।

WRITTEN BY