Skip to content
Independent perspectives. Global stories.
BREAKING

ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਅੰਮ੍ਰਿਤਸਰ ਅਕਾਲੀ ਦਲ ਦਾ ਵਫ਼ਦ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਮਿਲਿਆ

Share this story

ਫ਼ਤਹਿਗੜ੍ਹ ਸਾਹਿਬ, 25 ਨਵੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਪਾਰਟੀ ਦੇ ਮੈਬਰਾਂ ਦਾ ਇਕ ਵਫ਼ਦ ਜਿਸ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਸ. ਰਮਿੰਦਰਜੀਤ ਸਿੰਘ ਮਿੰਟੂ ਅਗਜੈਕਟਿਵ ਮੈਂਬਰ ਯੂ.ਐਸ.ਏ, ਸ. ਜਰਨੈਲ ਸਿੰਘ ਸਖ਼ੀਰਾ, ਪ੍ਰੋ. ਅਜੀਤ ਸਿੰਘ ਕਾਹਲੋ ਪ੍ਰਧਾਨ ਹਰਿਆਣਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਲਖਵਿੰਦਰ ਸਿੰਘ ਲੱਖਾ ਗੋਪਾਲੋ ਭਾਈ ਗੁਰਬਖ਼ਸ਼ ਸਿੰਘ ਨੂੰ ਮਿਲੇ । ਸਭ ਤੋ ਪਹਿਲਾ ਸ. ਮਾਨ ਨੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਮਹਾਂਰਾਜ ਸਿੱਖ ਕੌਮ ਦੇ ਯੋਧਿਆ ਦੀ ਰਿਹਾਈ ਦੇ ਲਈ ਜੋ ਜੱਦੋ-ਜ਼ਹਿਦ ਸ. ਗੁਰਬਖ਼ਸ ਸਿੰਘ ਕਰ ਰਹੇ ਹਨ, ਉਹਨਾਂ ਨੂੰ ਬਲ ਬਖ਼ਸਣ ਅਤੇ ਜਿੱਤ ਪ੍ਰਾਪਤ ਹੋਵੇ । ਕਿਉਂਕਿ ਇਹਨਾਂ ਯੋਧਿਆਂ ਨੇ ਸਿੱਖ ਕੌਮ ਦੀ ਆਜ਼ਾਦੀ (ਖਾਲਿਸਤਾਨ) ਲਈ ਜਦੋ-ਜ਼ਹਿਦ ਕੀਤੀ ਹੈ ਅਤੇ ਜ਼ਿੰਦਗੀ ਦਾ ਸੁਨਹਿਰੀ ਸਮਾਂ ਪੰਥ ਦੇ ਲੇਖੇ ਲਗਾ ਦਿੱਤਾ ਹੈ । ਭਾਈ ਗੁਰਬਖ਼ਸ਼ ਸਿੰਘ ਜੋ ਸਿੱਖ ਕੌਮ ਦੇ ਯੋਧਿਆਂ ਦੀ ਰਿਹਾਈ ਦੇ ਲਈ ਗੁਰਦੁਆਰਾ ਸਾਹਿਬ ਲਖਨੌਰ ਅੰਬਾਲਾ (ਹਰਿਆਣਾ) ਜੋ ਕਿ ਮਾਤਾ ਗੁਜਰੀ ਕੌਰ ਸਾਹਿਬ ਜੀ ਦੇ ਪੇਕਿਆ ਦਾ ਪਿੰਡ ਹੈ, ਉਥੇ ਯੋਧਿਆਂ ਦੀ ਰਿਹਾਈ ਦੇ ਲਈ

ਜੱਦੋ-ਜ਼ਹਿਦ ਕਰ ਰਹੇ ਹਨ । ਸ. ਮਾਨ ਨੇ ਦੱਸਿਆ ਕਿ ਪਹਿਲਾ ਤੋ ਇਹਨਾਂ ਦਾ ਵਜਨ ਕਰੀਬ 10 ਕਿਲੋ ਘੱਟ ਗਿਆ ਹੈ ਅਤੇ ਬਲੱਡ ਸੂਗਰ ਵੀ ਘੱਟ ਹੋ ਚੁੱਕੀ ਹੈ ਪ੍ਰੰਤੂ ਅਜੇ ਤੱਕ ਸੈਟਰ ਦੀ ਬੀਜੇਪੀ ਸਰਕਾਰ, ਹਰਿਆਣਾ ਸਰਕਾਰ, ਪੰਜਾਬ ਦੀ ਬਾਦਲ-ਬੀਜੇਪੀ ਸਰਕਾਰ, ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਡੀ.ਐਸ.ਜੀ.ਪੀ.ਸੀ, ਮੈਨੇਜਮੈਟ, ਹਜੂਰ ਸਾਹਿਬ ਤੇ ਪਟਨਾ ਸਾਹਿਬ ਅਤੇ ਹੋਰ ਸਿੱਖ ਸੰਸਥਾਵਾਂ ਇਸ ਗੰਭੀਰ ਮਸਲੇ ਤੇ ਖਾਮੋਸ ਬੈਠੀਆ ਹਨ । ਸ. ਪ੍ਰਕਾਸ਼ ਸਿੰਘ ਬਾਦਲ, ਸ. ਅਵਤਾਰ ਸਿੰਘ ਮੱਕੜ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸੰਤ ਸਮਾਜ ਨੇ ਸ. ਗੁਰਬਖ਼ਸ ਸਿੰਘ ਨੂੰ ਆਪਣਾ ਕੌਮੀ ਕਾਰਜ ਆਰੰਭ ਕਰਨ ਲਈ ਪੰਜਾਬ ਵਿਚ ਇਕ ਇੰਚ ਵੀ ਜਗ੍ਹਾਂ ਨਹੀਂ ਦਿੱਤੀ । ਜੋ ਕਿ ਬਹੁਤ ਸ਼ਰਮਨਾਕ ਕਦਮ ਹੈ ਜਿਸ ਤੋ ਤੁਸੀਂ ਭਲੀਭਾਂਤ ਜਾਣੂ ਹੋ । ਇਹਨਾਂ ਨੂੰ ਸਿੱਖ ਕੌਮ, ਸਿੱਖ ਸੋਚ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਅਤੇ ਨਾ ਹੀ ਇਹ ਆਪਣਾ ਇਖ਼ਲਾਕੀ ਫਰਜ ਸਮਝਦੇ ਹਨ ।

WRITTEN BY