Skip to content
Independent perspectives. Global stories.
BREAKING

ਇਸ ਵਾਰ ਕੇਵਲ ਵਿੱਗ ਐਵਾਰਡ ਨਾਲ ਸਨਮਾਨਿਤ ਹੋਣਗੇ ਸੰਤ ਸੰਧੂ ਅਤੇ ਡਾ. ਜਗਦੀਸ਼ ਕੌਰ ਵਾਡੀਆ

Share this story

ਜਲੰਧਰ, 25 ਨਵੰਬਰ (ਪੀ. ਟੀ.)- ਕੇਵਲ ਵਿੱਗ ਫਾਊਂਡੇਸ਼ਨ ਨੇ ਸਾਲ 2014 ਦੇ ਲਈ ‘ਕੇਵਲ ਵਿੱਗ ਐਵਾਰਡ’ ਦਾ ਐਲਾਨ ਕਰ ਦਿੱਤਾ ਹੈ। ਅੱਜ ਇਕ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ‘ਜਨਤਾ ਸੰਸਾਰ’ ਮੈਗਜ਼ੀਨ ਦੇ ਬਾਨੀ ਸੰਪਾਦਕ ਅਤੇ ਮਰਹੂਮ ਪੱਤਰਕਾਰ ਸ੍ਰੀ ਕੇਵਲ ਵਿੱਗ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ ਸੰਨ 1994 ਤੋਂ ਸਥਾਪਿਤ ਇਸ ਵਰ•ੇ ਦਾ ਐਵਾਰਡ ਪ੍ਰਸਿੱਧ ਸ਼ਾਇਰ ਸ੍ਰੀ ਸੰਤ ਸੰਧੂ ਨੂੰ ਉਨ੍ਹਾਂ ਦੀਆਂ ਸਾਹਿਤਕ ਘਾਲਨਾਵਾਂ ਦੇ ਸਨਮਾਨ ਵਜੋਂ ਬਤੌਰ ਸਰਵੋਤਮ ਸ਼ਾਇਰ ਪ੍ਰਦਾਨ ਕੀਤਾ ਜਾਵੇਗਾ। ਪ੍ਰਸਿੱਧ ਵਾਰਤਕ ਲੇਖਿਕਾ ਡਾਕਟਰ ਜਗਦੀਸ਼ ਕੌਰ ਵਾਡੀਆ, ਜਿਨ੍ਹਾਂ ਨੇ ਵਿਸ਼ਵ ਪ੍ਰਸਿੱਧ ਸ਼ਖ਼ਸੀਅਤ ਖ਼ਲੀਲ ਜ਼ਿਬਰਾਨ ਦੇ ਸਾਹਿਤ ਦੀਆਂ 18 ਕਿਤਾਬਾਂ ਦਾ ਹੂ-ਬ-ਹੂ ਪੰਜਾਬੀ ਅਨੁਵਾਦ ਕੀਤਾ ਹੈ, ਨੂੰ ਉਨ੍ਹਾਂ ਵੱਲੋਂ ਪਾਏ ਜਾ ਰਹੇ ਸਾਹਿਤ ਅਤੇ ਸੱਭਿਆਚਾਰ ਵਿਚ ਵੱਡਮੁੱਲੇ ਯੋਗਦਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਬਤੌਰ ਸਰਵੋਤਮ ਲੇਖਕ ‘ਕੇਵਲ ਵਿੱਗ ਐਵਾਰਡ’-2014 ਨਾਲ ਸਨਮਾਨਿਤ

ਕੀਤਾ ਜਾਵੇਗਾ। ਫਾਊਂਡੇਸ਼ਨ ਦੇ ਮੁਖੀ ਜਤਿੰਦਰ ਮੋਹਨ ਵਿੱਗ ਨੇ ਦੱਸਿਆ ਕਿ ਇਹ ਸਮਾਗਮ ਸ੍ਰੀ ਕੇਵਲ ਵਿੱਗ ਦੀ 22ਵੀਂ ਬਰਸੀ ਦੇ ਮੌਕੇ ’ਤੇ 4 ਦਸੰਬਰ ਨੂੰ ਦਿਨ ਵੀਰਵਾਰ, ਕੇ. ਐੱਲ. ਸਹਿਗਲ ਮੈਮੋਰੀਅਲ ਹਾਲ, ਸਾਹਮਣੇ ਟੀ.ਵੀ. ਸੈਂਟਰ, ਜਲੰਧਰ ਸ਼ਹਿਰ ਵਿਖੇ ਬਾਅਦ ਦੁਪਹਿਰ 3.00 ਵਜੇ ਆਯੋਜਿਤ ਕੀਤਾ ਜਾਵੇਗਾ। ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ (ਆਈ.ਪੀ.ਐੱਸ.), ਡੀ.ਆਈ.ਜੀ. ਜਲੰਧਰ ਰੇਂਜ ਹੋਣਗੇ। ਸ੍ਰ. ਕਮਲਜੀਤ ਸਿੰਘ ਭਾਟੀਆ, ਸੀਨੀਅਰ ਡਿਪਟੀ ਮੇਅਰ ਜਲੰਧਰ, ਸ੍ਰ. ਜਸਵੀਰ ਸਿੰਘ ਗਿੱਲ ਪ੍ਰਧਾਨ, ਐਨ.ਆਰ.ਆਈ. ਸਭਾ ਪੰਜਾਬ ਅਤੇ ਡਾ. ਓਮ ਗੌਰੀ ਦੱਤ ਸ਼ਰਮਾ ਡਿਪਟੀ ਡਾਇਰੈਕਟਰ ਜਨਰਲ, ਦੂਰਦਰਸ਼ਨ ਕੇਂਦਰ ਜਲੰਧਰ ਵਿਸ਼ੇਸ਼ ਮਹਿਮਾਨ ਹੋਣਗੇ, ਜਦਕਿ ਸਮਾਗਮ ਦੀ ਪ੍ਰਧਾਨਗੀ ਸ੍ਰ. ਸੁਰਜੀਤ ਸਿੰਘ ਮਿਨਹਾਸ, ਸਾਬਕਾ ਸਪੀਕਰ, ਪੰਜਾਬ ਵਿਧਾਨ ਸਭਾ ਕਰਨਗੇ।
ਉਨ੍ਹਾਂ ਦੱਸਿਆ ਕਿ ਪਿਛਲੇ 21 ਸਾਲਾਂ ਵਿੱਚ ਇਸ ਐਵਾਰਡ ਨੇ ਸਾਹਿਤ ਅਤੇ ਪੱਤਰਕਾਰਿਤਾ ਦੇ ਖੇਤਰ ਵਿੱਚ ਆਪਣੀ ਅਲਗ ਪਛਾਣ ਸਥਾਪਿਤ ਕੀਤੀ ਹੈ ਅਤੇ ਹੁਣ ਤੱਕ 47 ਪ੍ਰਮੁੱਖ ਲਿਖਾਰੀਆਂ ਨੂੰ ਇਹ ਯਾਦਗਾਰੀ ਐਵਾਰਡ ਪ੍ਰਦਾਨ ਕੀਤਾ ਜਾ ਚੁੱਕਿਆ ਹੈ।

WRITTEN BY