Skip to content
Independent perspectives. Global stories.
BREAKING

ਜੱਸੋਵਾਲ ਦੀ ਸਿਹਤ ਅਚਾਨਕ ਖਰਾਬ, ਦਿਆ ਨੰਦ ਹਸਪਤਾਲ ’ਚ ਦਾਖਲ

Share this story

ਲੁਧਿਆਣਾ, 25 ਨਵੰਬਰ (ਮਨਿੰਦਰਪਾਲ ਮਿੱਡਾ)- ਪੰਜਾਬੀ ਸਭਿਆਚਾਰ ਦੇ ਬੋਹੜ ਸ. ਜਗਦੇਵ ਸਿੰਘ ਜੱਸੋਵਾਲ ਦੀ ਸਿਹਤ ਅਚਾਨਕ ਖਰਾਬ ਹੋ ਗਈ ਤਾਂ ਉਨ੍ਹਾਂ ਨੂੰ ਕੱਲ ਸ਼ਾਮੀਂ  ਦਿਆਨੰਦ ਹਸਪਤਾਲ ਦੇ ਐਂਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ , ਸਾਧੂ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ , ਇਕਬਾਲ ਸਿੰਘ ਰੁੜਕਾ, ਨਿਰਮਲ ਜੌੜਾ , ਗੁਰਭਜਨ ਗਿੱਲ ਸਮੇਤ ਕਲਾਕਾਰਾਂ  ਅਤੇ ਕਲਾ ਪ੍ਰੇਮੀਆਂ ਦਾ ਕਾਫਲਾ ਹਸਪਤਾਲ ਵਿੱਚ ਉਨ੍ਹਾਂ ਦੇ ਨਾਲ ਸੀ ।ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਮੁੱਖ ਬੁਲਾਰੇ ਹਰਦਿਆਲ ਸਿੰਘ ਅਮਨ ਨੇ ਦਸਿਆ ਕਿ  ਡਾਕਟਰਾਂ ਦੇ ਕਹਿਣ ਮੁਤਾਬਕ ਸ. ਜੱਸੋਵਾਲ ਦੀ ਸਿਹਤ ਪਹਿਲਾਂ ਕਾਫੀ ਨਾਜ਼ੁਕ ਸੀ ਪਰ ਹੁਣ ਸਥਿਰ ਹੈ। ਹੁਣ ਉਨ੍ਹਾਂ ਨੂੰ ਵਾਰਡ ਨੰਬਰ 306 ਵਿੱਚ ਬੈਡ ਨੰਬਰ 33 ’ਤੇ  ਸ਼ਿਫਟ ਕਰ ਦਿੱਤਾ ਗਿਆ ਹੈ ।

WRITTEN BY