ਦਿੜ੍ਹਬਾ ਮੰਡੀ, 25 ਨਵੰਬਰ (ਸਰਾਓ, ਰਣਯੋਧ ਸੰਧੂ)- ਕਾਰਪੋਰੇਟ ਘਰਾਣੇ ਦੇਸ਼ ਦੀ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਰਲਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਲੁ¤ਟ ਕਰ ਰਹੇ ਹਨ।ਸਰਕਾਰਾਂ ਇਨ੍ਹਾਂ ਚੋਣਵੇਂ ਘਰਾਣਿਆਂ ਨੂੰ ਤਾਂ ਖਜ਼ਾਨੇ ਲੁਟਾ ਰਹੀਆਂ ਹਨ ਤੇ ਕਿਸਾਨਾਂ ਮਜ਼ਦੂਰਾਂ ਨੂੰ ਮਿਲਦੀਆਂ ਨਾ ਮਾਤਰ ਸਬਸਿਡੀਆਂ ’ਤੇ ਕ¤ਟ ਲਾ ਰਹੇ ਹਨ। ਇ¤ਥੋਂ ਤ¤ਕ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਝੋਨੇ ਦੀ ਫਸਲ ਦੇ ਪੈਸੇ ਮਹੀਨੇ ਬੀਤਣ ਦੇ ਬਾਵਜੂਦ ਨਹੀਂ ਮਿਲ ਰਹੇ ਤੇ ਦੂਸਰੇ ਪਾਸੇ ਸਹਿਕਾਰੀ ਸਭਾਵਾਂ ਰਾਹੀਂ ਸਹੀ ਰੇਟ ’ਤੇ ਮਿਲ ਰਹੀ ਯੂਰੀਆ ਖਾਦ ਨਾ ਮਿਲਣ ਕਾਰਨ ਪ੍ਰਾਈਵੇਟ ਵਪਾਰੀਆਂ ਹ¤ਥੋਂ ਕਿਸਾਨੀ ਦੀ ਲੁ¤ਟ ਦਾ ਰਸਤਾ ਖੋਲ੍ਹਕੇ ਸਿਰਫ ਵਪਾਰੀਆਂ ਦੇ ਹਿ¤ਤ ਪੂਰ ਰਹੀਆਂ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅ¤ਜ ਇ¤ਥੇ ਮੰਡੀ ਵਿ¤ਚ ਹੋਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਪ¤ਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਹਾਜ਼ਰ ਕਿਸਾਨਾਂ ਤੇ ਪ¤ਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਯੂਰੀਏ ਦੀ ਕਿਲਤ ਨੂੰ ਖਤਮ ਕਰਵਾਉਣ ਲਈ 28 ਨਵੰਬਰ ਨੂੰ ਕੌਹਰੀਆਂ ਦੀ ਸਭਾ ਦੇ ਗੇਟ ਮੂਹਰੇ ਧਰਨਾ ਲਾਇਆ ਜਾਵੇਗਾ।
ਇਸ ਸਮਂੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ, ਗੁਰਮੇਲ ਕੈਪਰ, ਦਰਸ਼ਨ ਸਿੰਘ ਟੋਹਾਣਾ ਜਨਾਲ, ਅਮਰੀਕ ਸਿੰਘ ਘ¤ਗਾ, ਜਸਵਿੰਦਰ ਬਰਾਸ, ਇੰਦਰਜੀਤ ਕੌਹਰੀਆਂ, ਰੌਸ਼ਨ ਕਲਵਾਨੂੰ, ਰਾਏ ਰਟੋਲਾਂ, ਗੁਰਮੇਲ ਤੂਰਬੰਨਜਾਰਾ, ਗੁਰਲਾਲ ਉ¤ਭਿਆਂ, ਗੁਰਦੀਪ ਹਰੀਗੜ੍ਹ, ਜਗਦੀਸ਼ ਕਾਕੂਵਾਲਾ, ਗੁਰਤੇਜ ਰਟੋਲਾਂ, ਮਲਕੀਤ ਖੇੜ੍ਹੀ, ਪ੍ਰੀਤ ਖੇਤਲਾ, ਲਾਲ ਰੋਗਲਾ, ਤੇਜ ਸ਼ਾਦੀਹਰੀ, ਬੰਤ ਲਾਡਬੰਜਾਰਾ ਆਦਿ ਕਿਸਾਨ ਤੇ ਆਗੂ ਹਾਜ਼ਰ ਸਨ।



