ਫ਼ਤਹਿਗੜ੍ਹ ਸਾਹਿਬ, 25 ਨਵੰਬਰ (ਸਰਾਓ, ਰਣਯੋਧ ਸੰਧੂ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕ¤ਤਰ ਕੁਲਦੀਪ ਸਿੰਘ ਪਹਿਲਵਾਨ ਦੀ ਅਗਵਾਈ ਵਿਚ ਪਿੰਡ ਮਾਜਰੀ ਸੋਢੀਆਂ ਤੋਂ ਜੰਮੂ-ਕਸ਼ਮੀਰ ਵਾਸੀਆਂ ਲਈ ਰਾਹਤ ਸਮਗਰੀ ਦੀਆਂ ਦੋ ਟਰਾਲੀਆਂ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਕੁਲਦੀਪ ਸਿੰਘ ਪਹਿਲਵਾਨ ਨੇ ਕਿਹਾ ਕਿ ਜ਼ਰੂਰਤਮੰਦਾਂ ਦੀ ਮਦਦ ਕਰਨਾ ਸਭ ਤੋ ਵ¤ਡਾ ਪੁੰਨ ਦਾ ਕੰਮ ਹੈ। ਇਸ ਲਈ ਸਾਨੂੰ ਆਪਣੀ ਨੇਕ ਕਮਾਈ ’ਚੋਂ ਦਸਵੰਧ ਕ¤ਢ ਕੇ ਆਮ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਪਿੰਡ ਮਾਜਰੀ ਵਾਸੀਆਂ ਵ¤ਲੋਂ ਅਤੇ ਆਸ-ਪਾਸ ਦੇ ਪਿੰਡਾਂ ਦੇ ਸਹਿਯੋਗ ਨਾਲ ਦੋ ਟਰਾਲੀਆਂ ਕਣਕ, ਦਾਲਾਂ, ਚੌਲ, ਆਟਾ, ਚੀਨੀ, ਕ¤ਪੜਿਆਂ, ਰਜਾਈਆਂ ਅਤੇ ਤਲਾਈਆਂ ਦੀਆਂ ਭੇਜੀਆਂ ਗਈਆਂ ਹਨ। ਜਿਸ ਨਾਲ ਉ¤ਥੇ ਦੇ ਲੋਕਾਂ ਨੂੰ ਸਰਦੀ ਦੇ ਮੌਸਮ ’ਚ ਕੁ¤ਝ ਰਾਹਤ ਮਿਲ ਸਕੇ। ਇਸ ਮੌਕੇ ਹਰਪਾਲ ਸਿੰਘ, ਰ¤ਖਾ ਸਿੰਘ, ਪ੍ਰਭਜੋਤ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਕਮਲਜੀਤ ਸਿੰਘ, ਪ੍ਰਗਟ ਸਿੰਘ, ਅਮਰਜੀਤ ਕੌਰ, ਹਰਜੀਤ ਕੌਰ, ਪਰਮਜੀਤ ਕੌਰ, ਨਰੰਜਣ ਸਿੰਘ ਆਦਿ ਹਾਜ਼ਰ ਸਨ।



