Skip to content
Independent perspectives. Global stories.
BREAKING

ਜੰਮੂ-ਕਸ਼ਮੀਰ ਤੇ ਝਾਰਖੰਡ ਵਿੱਚ ਲੋਕਾਂ ਵੱਲੋਂ ਜੰਮ ਕੇ ਵੋਟਾਂ

Share this story

ਪਹਿਲੇ ਗੇੜ ਦੀਆਂ ਚੋਣਾਂ ਅਮਨ-ਅਮਾਨ ਨਾਲ ਮੁਕੰਮਲ

Page-1_08 ਜੰਮੂ/ਰਾਂਚੀ, 25 ਨਵੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਅੱਜ ਪਹਿਲੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੇ ਬਿਨਾਂ ਕਿਸੇ ਡਰ ਦੇ ਭਾਰੀ ਮਤਦਾਨ ਕੀਤਾ। ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹਿਆ। ਚੋਣ ਕਮਿਸ਼ਨ ਦੇ ਮੁਤਾਬਿਕ ਜੰਮੂ-ਕਸ਼ਮੀਰ ਦੀਆਂ 15 ਸੀਟਾਂ ਲਈ 70 ਫੀਸਦੀ ਅਤੇ ਝਾਰਖੰਡ ਦੀਆਂ 13 ਸੀਟਾਂ ਲਈ 61.92 ਫੀਸਦੀ ਵੋਟਾਂ ਪਈਆਂ।ਜੰਮੂ-ਕਸ਼ਮੀਰ ਦੇ ਗੁਰੇਜ ਵਿੱਚ 37, ਬਾਂਦੀਪੁਰਾ ਵਿੱਚ 32, ਸੋਨਾਵਾੜੀ ’ਚ 33, ਕੰਗਨ ਵਿੱਚ 39, ਗੰਧਰਬਲ ਵਿੱਚ 31, ਨੋਬਰਾ ਵਿੱਚ 27, ਲੇਹ ਵਿੱਚ 10, ਕਾਰਗਿਲ ਵਿੱਚ 24, ਕਿਸ਼ਤਵਾੜੇ ’ਚ 39, ਡੋਡਾ ਵਿੱਚ 41, ਭਦਰਵਾ ਵਿੱਚ 37, ਰਾਮਬਨ ਵਿੱਚ 36 ਅਤੇ ਬਨੀਹਾਲ ਵਿੱਚ 37 ਫੀਸਦੀ ਮਤਦਾਨ ਹੋਇਆ। ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਵਿੱਚ ਇੱਕ ਧਮਾਕੇ ਦੀ ਵੀ ਸੂਚਨਾ ਹੈ। ਫਿਰ ਵੀ ਇਸ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ।

ਝਾਰਖੰਡ ਵਿੱਚ ਸਭ ਤੋਂ ਵਧ ਮਤਦਾਨ ਗੜਵਾ ਜ਼ਿਲ੍ਹੇ ਦੇ ਭਵਨਾਥਪੁਰ ਵਿਧਾਨ ਸਭਾ ਸੀਟ ਉਪਰ ਦਰਜ ਕੀਤਾ ਗਿਆ। ਭਵਨਾਥਪੁਰ ਵਿੱਚ 69.60 ਫੀਸਦੀ ਮਤਦਾਨ ਹੋਇਆ। ਸਭ ਤੋਂ ਘੱਟ ਮਤਦਾਨ ਚਤਰਾ ਵਿੱਚ 53.85 ਫੀਸਦੀ ਦਰਜ ਕੀਤਾ ਗਿਆ। ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਮਤਦਾਨ ਸ਼ਾਂਤੀਪੂਰਨ ਮੁਕੰਮਲ ਹੋਇਆ।
ਝਾਰਖੰਡ ਵਿੱਚ ਮਤਦਾਨ ਕੇਂਦਰਾਂ ਦੀ ਨਿਗਰਾਨੀ ਲਈ ਹਵਾਈ ਸੈਨਾ ਦੇ ਹੈਲੀਕਾਪਟਰ ਵੀ ਲਗਾਏ ਗਏ। ਗੁਮਲਾ ਜ਼ਿਲ੍ਹੇ ਦੇ ਮਤਦਾਨ ਕੇਂਦਰ ਸੰਖਿਆ 185 ਅਤੇ 92 ਉੱਤੇ ਈਵੀਐਮ ’ਚ ਗੜਬੜ ਦੀ ਸ਼ਿਕਾਇਤ ਮਿਲੀ ਹੈ। ਪੁਲਾਮੂ ਜ਼ਿਲ੍ਹੇ ਦੇ ਹੁਸੈਨਾਬਾਦ ਉਪ ਮੰਡਲ ਵਿਧਾਨ ਸਭਾ ਖੇਤਰ ਦੇ ਹਰੀਹਰਗੰਜ ਦੇ ਬੂਥ ਸੰਖਿਆ 259 ਅਤੇ 260 ਉਪਰ ਨਕਸਲੀਆਂ ਨੇ ਬੰਬ ਲਗਾ ਰੱਖੇ ਸਨ, ਜਿਨ੍ਹਾਂ ਨੂੰ ਲੋਕਾਂ ਨੇ ਸਮੇਂ ਸਿਰ ਦੇਖ ਲਿਆ। ਬਾਅਦ ਵਿੱਚ ਬੰਬ ਨਿਰੋਧਕ ਦਸਤੇ ਨੇ ਪਹੁੰਚ ਕੇ ਇਨ੍ਹਾਂ ਬੰਬਾਂ ਨੂੰ ਨਕਾਰਾ ਕੀਤਾ। ਪਹਿਲੇ ਪੜਾਅ ਵਿੱਚ ਝਾਰਖੰਡ ਦੀਆਂ 13 ਸੀਟਾਂ ਉੱਤੇ 199 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ ਜੰਮੂ ਕਸ਼ਮੀਰ ਦੀਆਂ 15 ਸੀਟਾਂ ਉੱਤੇ 123 ਉਮੀਦਵਾਰ ਚੋਣ ਮੈਦਾਨ ’ਚ ਹਨ।

WRITTEN BY