Skip to content
Independent perspectives. Global stories.
BREAKING

ਬਾਦਲ ਵੱਲੋਂ ‘ਹਰੇਕ ਲਈ ਰੁਜ਼ਗਾਰ’ ਦਾ ਨਾਅਰਾ

Share this story

ਪੰਜਾਬ ਵਿੱਚ ਸਵੈ-ਰੁਜ਼ਗਾਰ ਨੂੰ ਪ੍ਰਫੁੱਲਤ ਕਰਨ ਲਈ ਕੌਮੀ ਵਰਕਸ਼ਾਪ
Page-1_05 ਜਲੰਧਰ/ਚੰਡੀਗੜ੍ਹ, 25 ਨਵੰਬਰ-        ਸੂਬੇ ਦੇ ਹਰੇਕ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਵਿਆਪਕ ਟੀਚੇ ਦੀ ਪ੍ਰਾਪਤੀ ਲਈ ਬੇਰੁਜ਼ਗਾਰ ਨੌਜਵਾਨਾਂ ਲਈ ਲੋੜੀਂਦੀ ਵਿਵਸਥਾ ਮੁਹੱਈਆ ਕਰਨ ਵਾਸਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਉਨ੍ਹਾਂ ਨੂੰ ਸਵੈ-ਰੁਜ਼ਗਾਰ ਦੇ ਕਾਬਲ ਬਣਾਇਆ ਜਾ ਸਕੇ।ਅੱਜ ਇੱਥੇ ਕੌਮੀ ਖੇਤੀਬਾੜੀ ਤੇ ਦਿਹਾਤੀ ਵਿਕਾਸ ਬੈਂਕ (ਨਾਬਾਰਡ), ਮਾਰਕਫੈਡ, ਪੰਜਾਬ ਐਗਰੋ ਵੱਲੋਂ ਸਾਂਝੇ ਤੌਰ ’ਤੇ ਇੱਥੇ ਮਹਾਤਮਾ ਗਾਂਧੀ ਸੂਬਾਈ ਲੋਕ ਪ੍ਰਸ਼ਾਸਨ ਸੰਸਥਾ ਵਿਖੇ ‘ਪੰਜਾਬ ਵਿੱਚ ਸਵੈ-ਰੁਜ਼ਗਾਰ ਨੂੰ ਪ੍ਰਫੁੱਲਤ ਕਰਨ ਲਈ ਕਰਵਾਈ ਇਕ ਦਿਨਾ ਕੌਮੀ ਵਰਕਸ਼ਾਪ’ ਦੇ ਉਦਘਾਟਨ ਮੌਕੇ ਸ. ਬਾਦਲ ਨੇ ਕਿਹਾ ਕਿ ਇਹ ਉਦੇਸ਼ ਸਿਰਫ ਲੜੀਵਾਰ ਵਿਚਾਰ-ਵਟਾਂਦਰਿਆਂ ਤੋਂ ਬਾਅਦ ਹਾਸਲ ਕੀਤਾ ਜਾ ਸਕਦਾ ਹੈ ਅਤੇ ਇਹ ਵਿਚਾਰ-ਵਟਾਂਦਰਾ ਸਵੈ-ਰੁਜ਼ਗਾਰ ਤੇ ਸੰਗਠਿਤ ਵਿਕਾਸ ਦੇ ਖੇਤਰ ’ਤੇ ਨਿਗਰਾਨੀ ਰੱਖਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਵੱਲੋਂ ਮੀਟਿੰਗ ਦੌਰਾਨ ਕੀਤਾ ਜਾਣਾ

ਚਾਹੀਦਾ ਹੈ। ਮੁੱਖ ਮੰਤਰੀ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਬੇਰੁਜ਼ਗਾਰ ਨੌਜਵਾਨਾਂ ਵਾਸਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਮਾਂ-ਬੱਧ ਕਾਰਜ ਯੋਜਨਾ ਤਿਆਰ ਵਾਸਤੇ ਆਖਿਆ ਹੈ ਜਿਸ ਵਿੱਚ ਇਨ੍ਹਾਂ ਨੌਜਵਾਨਾਂ ਲਈ ਹੁਨਰ ਸਿਖਲਾਈ, ਵਿੱਤੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਰਾਹੀਂ ਸਮਝੌਤੇ ਹੇਠ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਰਹਿਨੁਮਾਈ, ਯੋਜਨਾਬੰਦੀ ਤੇ ਸਥਾਨਕ ਮੰਡੀ/ਉਦਯੋਗ ਦੀਆਂ ਜ਼ਰੂਰਤਾਂ ਤੇ ਸਰਵੇ ਸ਼ਨਾਖਤ ਕਰਨਾ ਸ਼ਾਮਲ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਡੇ ਦਿਹਾਤੀ ਨੌਜਵਾਨ ਉੱਭਰਦੀ ਤਕਨਾਲੋਜੀ, ਨਵੀਨਤਾ ਤੇ ਨਵੇਂ ਵਿਚਾਰਾਂ ਨਾਲ ਲਬਰੇਜ਼ ਹਨ ਅਤੇ ਉਹ ਆਪਣੀ ਰੂਹ ਤੇ ਮਨ ਨਾਲ ਖਾਹਿਸ਼ਾਂ ਨੂੰ ਹਕੀਕਤ ਵਿੱਚ ਤਬਦੀਲ ਕਰਨ ਵਾਸਤੇ ਭਰੋਸੇ ਵਿੱਚ ਹਨ। ਇਸ ਲਈ ਉਨ੍ਹਾਂ ਨੂੰ ਸਵੈ-ਰੁਜ਼ਗਾਰ, ਹੁਨਰ ਵਿਕਾਸ ਅਤੇ ਵੱਖ-ਵੱਖ ਉੱਦਮਾਂ ਦੇ ਖੇਤਰਾਂ ਦੇ ਮਾਹਿਰਾਂ ਵੱਲੋਂ ਲੋੜੀਂਦੀ ਸਿਖਲਾਈ ਦੇਣ ਦੀ ਲੋੜ ਹੈ। ਸ. ਬਾਦਲ ਨੇ ਕਿਹਾ ਕਿ ਉਹ ਹਾਲ ਹੀ ਵਿੱਚ ਅਗਾਂਹਵਧੂ ਮੱਛੀ ਪਾਲਕਾਂ ਦੇ ਵਫ਼ਦ ਨਾਲ ਚੀਨ ਗਏ ਸਨ ਜਿਸ ਦਾ ਉਦੇਸ਼ ਮੱਛੀ ਪਾਲਣ ਦੇ ਨਵੇਂ ਅਮਲਾਂ ਨੂੰ ਅਪਨਾਉਣਾ ਸੀ ਤਾਂ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚੀਨ ਦੇ ਮੱਛੀ ਪਾਲਕ ਪ੍ਰਤੀ ਹੈਕਟੇਅਰ ਵਿੱਚ 35 ਟਨ ਮੱਛੀ ਦਾ ਪ੍ਰਾਣ ਕਰਦੇ ਹਨ ਜਦਕਿ ਪੰਜਾਬ ਵਿੱਚ ਪ੍ਰਤੀ ਹੈਕਟੇਅਰ ਛੇ ਟਨ ਉਤਪਾਦਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ ਬਣਾਈ ਗਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਅਕੈਡਮੀ ਦੀ ਸਥਾਪਨਾ ਨਾਲ ਹਥਿਆਰਬੰਦ ਫੌਜਾਂ ਵਿੱਚ ਭਰਤੀ ਹੋਣ ਲਈ ਨੌਜਵਾਨਾਂ ਦੇ ਪ੍ਰੇਰਿਤ ਹੋਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਤਜਰਬੇ ਦੀ ਸਫਲਤਾ ਤੋਂ ਬਾਅਦ ਹੁਣ ਸਾਡੀ  ਸਰਕਾਰ ਲੜਕੀਆਂ ਲਈ ਮਾਈ ਭਾਗੋ ਪ੍ਰੈਪਰੇਟਰੀ ਅਕੈਡਮੀ ਫਾਰ ਡਿਫੈਂਸ ਸਰਵਿਸਜ਼ ਸਥਾਪਤ ਕਰ ਰਹੀ ਹੈ ਜੋ ਕਿ ਅਗਲੇ ਸਾਲ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਅਕੈਡਮੀਆਂ ਦੇਸ਼ ਦੀ ਹਥਿਆਰਬੰਦ ਸੈਨਾਵਾਂ ਵਿੱਚ ਬਹੁਮਤ ਨੌਜਵਾਨਾਂ ਨੂੰ ਭੇਜ ਕੇ ਰੱਖਿਆ ਸੈਨਾਵਾਂ ਦੇ ਖੇਤਰ ਵਿੱਚ ਸੂਬੇ ਦੀ ਸ਼ਾਨ ਨੂੰ ਮੁੜ ਬਹਾਲ ਕਰਨਗੀਆਂ ਜਿਸ ਨੂੰ ਪਿਛਲੇ ਕਈ ਸਾਲਾਂ ਤੋਂ ਭਰਤੀ ਵਿੱਚ ਕਮੀ ਆਉਣ ਕਾਰਨ ਢਾਹ ਲੱਗੀ ਸੀ।
ਵਰਕਸ਼ਾਪ ਦੌਰਾਨ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਮਗਸੀਪਾ ਦੇ ਡਾਇਰੈਟਰ ਸ੍ਰੀਮਤੀ ਰਾਜੀ ਪੀ. ਵਾਸਤਵਾ ਨੇ ਕਿਹਾ ਕਿ ਇਹ ਵਰਕਸ਼ਾਪ ਸਵੈ-ਰੁਜ਼ਗਾਰ, ਹੁਨਰ ਵਿਕਾਸ ਅਤੇ ਕੰਮ ਕਰਨ ਦੀ ਸਮਰੱਥਾ ਨਿਰਮਾਣ ਦੀ ਵੱਡੀ ਸੰਭਾਵਨਾ ਨੂੰ ਪੈਦਾ ਕਰਨਾ ਸੂਬਾ ਸਰਕਾਰ ਦੇ ਯਤਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ਾਂ ਮੁੱਖ ਮੰਤਰੀ ਦੀ ਦੂਰਅੰਦੇਸ਼ੀ ਨੂੰ ਉਭਾਰਨ ਲਈ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਾਹਿਰਾਂ ਤੇ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਵੱਲੋਂ ਮੁਹੱਈਆ ਕਰਵਾਈ ਗਈ ਅਹਿਮ ਜਾਣਕਾਰੀ ਸਬੰਧਤ ਵਿਭਾਗਾਂ ਨੂੰ ਸਮੇਂ ਸਿਰ ਕਾਰਵਾਈ ਕਰਨ ਅਤੇ ਲਾਗੂ ਕਰਨ ਲਈ ਭੇਜ ਦਿੱਤੀ ਜਾਵੇਗੀ।
         ਖੇਤੀਬਾੜੀ, ਡੇਅਰੀ ਖੋਜ, ਮੱਛੀ ਪਾਲਣ, ਮੁਰਗੀ ਪਾਲਣ, ਦਸਤਕਾਰੀ ਅਤੇ ਘਰੇਲੂ ਉਦਯੋਗ ਵਰਗੇ ਖੇਤਰਾਂ ਦੇ ਮਾਹਿਰਾਂ ਤੋਂ ਇਲਾਵਾ ਨੈਸ਼ਨਲ ਡੇਅਰੀ ਰਿਸਚਰਚ ਇੰਸਟੀਚਿਊਟ, ਕਰਨਾਲ ਦੇ ਮੁਖੀ ਸ੍ਰੀ ਏ.ਕੇ. ਸਿੰਘ, ਸੈਂਟਰਲ ਇੰਸਟੀਚਿਊਟ ਆਫ਼ ਫਿਸ਼ਰੀਜ਼ ਟੈਕਨਾਲੋਜੀ, ਕੋਚਿਨ (ਕੇਰਲਾ) ਦੇ ਪਿੰ੍ਰਸੀਪਲ ਸਾਇੰਟਿਸਟ ਡਾ. ਪੀ. ਪ੍ਰਵੀਨ, ਨਾਬਾਰਡ ਦੇ ਖੇਤਰੀ ਚੀਫ ਜਨਰਲ ਮੈਨੇਜਰ ਸ੍ਰੀ ਨਰੇਸ਼ ਗੁਪਤਾ, ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ (ਸੇਵਾ), ਅਹਿਮਦਾਬਾਦ ਦੇ ਮੈਂਬਰ ਪ੍ਰਤਿਭਾ ਪਾਂਡਿਆ, ਉਦਯੋਗਨੀ, ਨਵੀਂ ਦਿੱਲੀ ਦੀ ਸਲਾਹਕਾਰ ਡਾ. ਵੀਨਾ ਵਿਸ਼ਵਾਨਾਥ, ਅਸੈਸ ਡਿਵੈਲਪਮੈਂਟ ਸਰਵਿਸ, ਨਵੀਂ ਦਿੱਲੀ ਦੀ ਉਪ ਮੁਖੀ ਡਾ. ਸੂਰਿਆਮਨੀ ਰਾਓਲ, ਸਟੇਟ ਡਿਸਏਬਿਲਟੀ ਰਿਸੋਰਸ ਸੈਂਟਰ, ਰਾਏਪੁਰ (ਛੱਤੀਸਗੜ੍ਹ) ਦੇ ਕਾਰਜਕਾਰੀ ਡਾਇਰੈਕਟਰ ਡਾ. ਰਾਜੇਸ਼ ਤਿਵਾੜੀ, ਭਾਰਤ ਸਰਕਾਰ ਦੇ ਮੰਤਰਾਲੇ ਸੈਂਟਰ ਆਫ ਪੋਲਟਰੀ ਡਿਵੈਲਪਮੈਂਟ ਆਰਗੇਨਾਈਜੇਸ਼ਨ  ਦੇ ਡਾਇਰੈਕਟਰ ਡਾ. ਕੇ. ਰਵੀ ਕੁਮਾਰ ਅਤੇ ਰੀਜਨਲ ਸੈਂਟਰ ਫਾਰ ਇੰਟਰਪ੍ਰੋਨਿਉਰਸ਼ਿਪ ਡਿਵੈਲਪਮੈਂਟ ਸੈਕਟਰ, ਚੰਡੀਗੜ੍ਹ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਪਰਮਜੀਤ ਸਿੰਘ ਨੇ ਵੀ ਸਵੈ-ਰੁਜ਼ਗਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਆਈ.ਆਈ.ਟੀ. ਲੁਧਿਆਣਾ, ਰੋਪੜ ਅਤੇ ਪਠਾਨਕੋਟ ਦੇ ਪ੍ਰਿੰਸੀਪਲਾਂ ਨੇ ਉਭਰ ਰਹੇ ਟਰੇਡਾਂ ਤੇ ਤਕਨਾਲੋਜੀ ਬਾਰੇ ਪਾਵਰ ਪੁਆਇੰਟ ਰਾਹੀਂ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਨਾਲ ਟਰਾਂਸਪੋਰਟ ਤੇ ਰੁਜ਼ਗਾਰ ਉਤਪਾਦਨ ਮੰਤਰੀ ਸ. ਅਜੀਤ ਸਿੰਘ ਕੋਹਾੜ, ਸਲਾਹਕਾਰ ਡੇਅਰੀ ਤੇ ਮੱਛੀ ਪਾਲਣ ਡਾ. ਪੀ.ਕੇ. ਉੱਪਲ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਹਾਜ਼ਰ ਸਨ।

WRITTEN BY