Skip to content
Independent perspectives. Global stories.
BREAKING

ਆਮ ਕਿਸਾਨ ਨੂੰ ਫਸਲੀ ਚੱਕਰ ਵਿੱਚੋਂ ਨਿੱਕਲਣ ਦੀ ਲੋੜ : ਸਿੱਧੂ

Share this story

Page-1_12 ਬਰਨਾਲਾ, 25 ਨਵੰਬਰ- ਆਮ ਕਿਸਾਨ ਨੂੰ ਫਸਲੀ ਚੱਕਰ ਵਿੱਚੋਂ ਨਿੱਕਲਣ ਦੀ ਲੋੜ, ਫੂਡ ਪ੍ਰੋਸੈਸਿੰਗ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਰਾਹੀਂ ਵੱਧ ਤੋਂ ਵੱਧ ਨਵੇਂ ਢੰਗ ਅਪਣਾਕੇ ਰੋਜ਼ਗਾਰ ਦੇ ਨਵੇਂ ਸਾਧਨ ਅਪਨਾਉਣੇ ਚਾਹੀਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ. ਗੁਰਲਵਲੀਨ ਸਿੰਘ ਸਿੱਧੂ ਨੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਲਗਾਏ ਗਏ ਸੈਮੀਨਾਰ ਦੌਰਾਨ ਸਥਾਨਕ ਰੈਡ ਕਰਾਸ ਭਵਨ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਖਾਣ ਵਾਲੀਆਂ ਚੀਜਾਂ ਜੋ ਕਿ ਖੇਤੀਬਾੜੀ ਨਾਲ ਸਬੰਧਤ ਹਨ, ਨੂੰ ਵਧੀਆ ਤਰੀਕੇ ਨਾਲ ਫੂਡ ਪ੍ਰੋਸੈਸ ਕਰਕੇ, ਲੇਬਲ ਲਗਾ ਕੇ ਨਵੇਂ ਰੋਜ਼ਗਾਰ ਸ਼ੁਰੂ ਕਰਨੇ ਚਾਹੀਦੇ ਹਨ। ਇਨ੍ਹਾਂ ਵੱਖ-ਵੱਖ ਰੋਜ਼ਗਾਰਾਂ ਲਈ ਵਿਭਾਗ ਵੱਲੋ ਵੱਡੇ ਪੱਧਰ ’ਤੇ ਸਬਸਿਡੀਆਂ ਉਪਲਬੱਧ ਹਨ ਜੋ ਕਿ ਆਸਾਨ ਤਰੀਕੇ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਉਦਮ ਸ਼ਲਾਘਾਯੋਗ ਹੈ।

ਇਸ ਦੌਰਾਨ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ ਇਸ ਸੈਮੀਨਾਰ ਵਿੱਚ ਪਹੁੰਚੇ ਪ੍ਰੋਜੈਕਟ ਮੈਨੇਜਰ ਸ. ਐਸ. ਐਸ. ਕਾਲੜਾ ਨੇ ਦੱਸਿਆ ਕਿ ਭਾਰਤ ਵਿੱਚ ਸਿਰਫ 10 ਫੀਸਦੀ ਫੂਡ ਹੀ ਪ੍ਰੋਸੈਸ ਵਿੱਚ ਲਿਆਉਂਦਾ ਜਾਂਦਾ ਹੈ ਅਤੇ 30 ਫੀਸਦੀ ਫੂਡ ਨੂੰ ਅਸੀਂ ਹਰ ਸਾਲ ਖਰਾਬ ਕਰ ਦਿੰਦੇ ਹਾਂ। ਜੇਕਰ ਅਸੀਂ ਫੂਡ ਪ੍ਰੋਸੈਸਿੰਗ ਦੇ ਧੰਦਿਆਂ ਨੂੰ ਸਮਝ ਕੇ ਸ਼ੁਰੂ ਕਰਾਂਗੇ ਤਾਂ ਅਸੀਂ ਇਸ ਦੀ ਦਰ ਨੂੰ ਵਧਾ ਸਕਾਂਗੇ ਅਤੇ ਫੂਡ ਖਰਾਬ ਹੋਣ ਦੀ ਫੀਸਦੀ ਨੂੰ ਘਟਾ ਸਕਾਂਗੇ। ਉਹਨਾਂ ਦੱਸਿਆ ਕਿ ਅਮੇਰੀਕਾ, ਮਲੇਸੀਆਂ ਵਿੱਚ 80 ਫੀਸਦੀ ਅਤੇ ਥਾਈਲੈਂਡ ਦੇਸ਼ ਵਿੱਚ 70 ਫੀਸਦੀ ਫੂਡ ਨੂੰ ਪ੍ਰੋਸੈਸ ਕਰਕੇ ਵਰਤੀਆਂ ਜਾਂਦਾ ਹੈ। ਜਿਸ ਨਾਲ ਫੂਡ ਦੀ ਕੂਆਲਟੀ ਵਧੀਆਂ ਰਹਿੰਦੀ ਹੈ। ਉਹਨਾਂ ਦੱਸਿਆ ਕਿ ਵੱਖ-ਵੱਖ ਸਕੀਮਾਂ ਤਹਿਤ ਵੱਡੇ ਪੱਧਰ ਤੇ ਵਿਭਾਗ ਵੱਲੋ ਸਬਸਿਡੀਆਂ ਜਾਰੀ ਕੀਤੀਆ ਜਾ ਰਹੀਆਂ ਹਨ, ਤਾਂ ਜੋ ਨਵੀਂ ਤਰਨੀਕ ਅਤੇ ਮਸੀਨਾ ਨਾਲ ਖਾਣ ਵਾਲੀਆਂ ਚੀਜਾ ਦੀ ਸੰਭਾਲ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਬਸੀਡੀਆਂ ਵਿੱਚ 75 ਫੀਸਦੀ ਰਾਸ਼ੀ ਕੇਂਦਰ ਵੱਲੋਂ ਅਤੇ 25 ਫੀਸਦੀ ਰਾਸ਼ੀ ਸੂਬਾ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਇੱਕਲੇ ਤੌਰ ਤੇ ਜਾਂ ਕਈ ਵਿਅਕਤੀ ਇੱਕਠੇ ਹੋ ਕੇ ਇੱਕ ਸਮੂਹ ਬਣਾਕੇ ਵੀ ਇਹਨਾਂ ਸਕੀਮਾ ਰਾਹੀਂ ਕੰਮ ਸੁਰੂ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਸਾਲ 2012 ਤੋਂ ਫੂਡ ਪ੍ਰੇਸੈਸਿੰਗ ਵਿਭਾਗ ਸਿੱਧੇ ਤੌਰ ਤੇ ਹੋਂਦ ਵਿੱਚ ਆਇਆ ਹੈ ਅਤੇ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਕਰੀਬ 10 ਵੱਡੇ ਅਤੇ ਕਈ ਕਿਸਾਨਾ ਵੱਲੋਂ ਛੋਟੇ ਪ੍ਰੋਜੈਕਟ ਵੀ ਸੁਰੂ ਕੀਤੇ ਗਏ ਹਨ।
ਸ. ਕਾਲੜਾ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਵਿਭਾਗ ਦਾ ਮੁੱਖ ਮੰਤਵ ਵੱਖ-ਵੱਖ ਸਕੀਮਾਂ ਬਾਰੇ ਵੱਧ ਤੋ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ ਸਬਸਿਡੀਆਂ ਸਿਰਫ ਪ੍ਰੋਜੈਕਟ ਲਗਾਉਣ ਵਾਲੀ ਜਗ•ਾਂ ਨੂੰ ਬਣਾਉਣ ਅਤੇ ਮਸੀਨ ਦੀ ਖਰੀਦ ਲਈ ਹੀ ਉਪਲੱਬਧ ਹਨ ਅਤੇ ਕੋਈ ਵੀ ਕਿਸਾਨ ਜਾਂ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਪ੍ਰੋਜੈਕਟਰ ਬਣਾ ਕੇ ਇਸ ਵਿਭਾਗ ਦੀ ਵੈਬਸਾਇਟ ਾ.ਦੋਡਪਪੁਨਜੳਬ.ਨਿਡੋ ਤੇ ਸਿੱਧੇ ਤੌਰ ਤੇ ਜਾਂ ਵਿਭਾਗ ਦੇ ਦਫ਼ਤਰ ਵਿਖੇ ਅਪਲਾਈ ਕਰ ਸਕਦੇ ਹਨ ਅਤੇ ਇਹਨਾਂ ਸਕੀਮਾਂ ਬਾਰੇ ਜਾਣਕਾਰੀ ਵੀ ਹਾਸ਼ਲ ਕਰ ਸਕਦੇ ਹਨ।
ਇਸ ਮੌਕੇ ਹੋਰਨਾ ਤੋ ਇਲਾਵਾ ਸਹਾਇਕ ਕਮਿਸ਼ਨਰ ਸਿਕਾਇਤਾ ਸ. ਜਸਪਾਲ ਸਿੰਘ, ਸਹਾਇਕ ਕਮਿਸ਼ਨਰ ਜਰਨਲ ਮੈਡਮ ਸੋਲਮ ਚੋਧਰੀ, ਐਸ ਡੀ ਐਮ ਬਰਨਾਲਾ ਸ੍ਰੀ ਅਮਨਦੀਪ ਬਾਂਸਲ, ਐਸ ਡੀ ਐਮ ਤਪਾ ਮੰਡੀ ਸ੍ਰੀ ਸਿਵ ਕੁਮਾਰ ਅਤੇ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਮੌਜੂਦ ਸਨ।

WRITTEN BY