Skip to content
Independent perspectives. Global stories.
BREAKING

ਰਾਜ ਵਿਚ ਹੁਣ ਅਲਟਰਾ ਮਾਡਰਨ ਟਰੈਕਾਂ ਤੇ ਲਿਆ ਜਾਵੇਗਾ ਡਰਾਇਵ੍ਰਿਗ ਟੈਸਟ : ਕੋਹਾੜ

Share this story

ਚੰਡੀਗੜ੍ਹ: 23 ਨਵੰਬਰ (ਪੀ. ਟੀ.)- ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋ‘ ਆਮ ਜਨਤਾ ਨੂੰ ਬਿਹਤਰ ਸੇਵਾਂਵਾਂ ਮੁਹੱਈਆ ਕਰਵਾਉਣ ਲਈ ਅਤਿ ਆਧੁਨਿਕ ਤਕਨਾਲੋਜੀ ਰਾਂਹੀ ਵਿਭਾਗ ਦੇ ਕੰਮ ਕਾਜ ਵਿਚ ਵਿਲੱਖਣਤਾ ਲਿਆਂਦੀ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਸੁਰੱਖਿਅਤ ਸੜਕ ਆਵਾਜਾਈ ਨੂੰ ਯਕੀਨੀ ਬਣਾਉਣ ਅਤੇ ਯੋਗ ਚਾਲਕਾਂ ਨੂੰ ਹੀ ਲਾਇਸੈ‘ਸ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪਹਿਲਕਦਮੀ ਕੀਤੀ ਜਾ ਰਹੀ ਹੈ ਜਿਸ ਤਹਿਤ ਆਉਣ ਵਾਲੇ  ਕੁੱਝ ਹੀ ਮਹੀਨਿਆਂ ਬਾਅਦ ਲਾਇਸੈ‘ਸ ਅਪਲਾਈ ਕਰਨ ਵਾਲੇ ਹਰ ਬਿਨੈਕਾਰ  ਨੂੰ ਖਾਸ ਤੂੌਰ ਤੇ ਬਣਾਏ ਗਏ ਅਲਟਰਾ ਮਾਡਰਨ ਟਰੈਕਾਂ ‘ਤੇ ਆਪਣਾ ਡਰਾਇੰਵਿੰਗ ਟੈਸਟ ਦੇਣਾ ਹ’ੋਵੇਗਾ।ਡਰਾਇੰਵਿੰਗ ਟੈਸਟ ਪਾਸ ਹੋਣ ‘ਹੀ ਬਿਨੈਕਾਰ ਨੂੰ ਲਾਇਸੈ‘ਸ ਪ੍ਰਦਾਨ ਕੀਤਾ ਜਾਵੇਗਾ। ਸ. ਕੋਹਾੜ ਨੇ ਦੱਸਿਆ ਕਿ ਇਸ ਯੋਜਨਾ ‘ਚ ਪੂਰੇ ਰਾਜ ਵਿਚ 34 ਅਜਿਹੇ

ਟਰੈਕ ਬਣਾਏ ਜਾਣਗੇ।ਸਾਰੇ ਟਰੈਕਾਂ ਦਾ ਨਿਰਮਾਣ ਬੀ.ਓ.ਟੀ ਬੇਸਿਜ਼ ‘ਤੇ ਕੀਤਾ ਜਾਵੇਗ। ਉਹਨਾ ਕਿਹਾ ਕਿ ਇਹਨਾਂ ਟਰੈਕਾਂ ਲਈ ਜਮੀਨ ਦੀ ਪਹਿਚਾਣ ਕਰ ਲਈ ਗਈ ਹੈ। ਮੰਤਰੀ ਨੇ ਦੱਸਿਆ ਕਿ ਦੋ ਪਹੀਆਂ ਵਾਹਨਾ ਲਈ ਡਰਾਇੰਵਿਗ ਟੈਸਟ ਇਕ ਸਰਪੈਨਟਾਈਨ ਟਰੈਕ ‘ਤੇ ਲਿਆ ਜਾਵੇਗਾ। ਇਸ ਦੇ ਇਲਾਵਾ ਤਿੰਨ ਹੋਰ ਕਿਸਮ ਦੇ ਟਰੈਕ ਹੋਣਗੇ – ਇਕ ਫੋਰ ਫਹੀਲਰ ‘8’ ਟਰੈਕ, ਫੋਰ ਵਹੀਲਰ ਸਮਾਨਾਤਰ ਪਾਰਕਿੰਗ ਟਰੈਕ ਅਤੇ ਫੋਰ ਵਹੀਲਰ ਗਰੇਡੀਏ‘ਟ ਟੈਸਟ ਟਰੈਕ।ਉਹਨਾਂ ਦੱਸਿਆ ਕਿ ਪਹਿਲਾਂ ਇਹ ਟੈਸਟ ਸੜਕਾਂ ਤੇ ਲਿਆ ਜਾਂਦਾ ਸੀ ਅਤੇ ਵਿਅਕਤੀ ਤੇ ਦੂਰ ਤੋ‘ ਹੀ ਨਿਗਰਾਨੀ ਰੱਖੀ ਜਾਂਦੀ ਸੀ ਕਿ ਉਹ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰ ਰਿਹਾ ਹੈ ਕਿ ਨਹੀ‘। ਮੰਤਰੀ ਨੇ ਦੱਸਿਆ ਕਿ ਹੁਣ ਚਾਲਕ ਦੀ ਯੋਗਤਾ ਚੈਕ ਕਰਨ ਲਈ ਵੱਖ ਵੱਖ ਮਾਪ ਦੰਡ ਹੋਣਗੇ। ਹਰੇਕ ਜਗ੍ਹਾ ਤੇ ਮੋਸ਼ਨ ਸੈ‘ਸਰ, ਸੀ.ਸੀ.ਟੀ.ਵੀ ਕੈਮਰੇ, ਵੈਬ ਕਾਸਟਿੰਗ ਸਹੂਲਤ ਅਤੇ 10 ਕੈਮਰੇ ਹੋਣਗੇ।

WRITTEN BY