ਚੰਡੀਗੜ੍ਹ, 23 ਨਵੰਬਰ (ਨਾਗਪਾਲ)– ਹਰਿਆਣਾ ਦੇ ਸਿਹਤ ਤੇ ਖੇਡ ਤੇ ਯੁਵਾ ਪ੍ਰੋਗ੍ਰਾਮ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਅਨਾਜ ਅਤੇ ਸਬਜੀ ਮੰਡੀ ਨੂੰ ਲੈ ਕੇ ¦ਬੇ ਸਮੇਂ ਤੋਂ ਪੈਂਡਿੰਗ ਅੰਬਾਲਾ ਛਾਉਣੀ ਦੀ ਜਨਤਾ ਦੀ ਮੰਗ ਛੇਤੀ ਪੂਰੀ ਕੀਤੀ ਜਾਵੇਗੀ । ਉਨ੍ਹਾਂ ਦਸਿਆ ਕਿ ਇਸ ਅਨਾਜ ਮੰਡੀ ਦੀ ਚਾਰ ਦਿਵਾਰੀ ਦਾ ਕੰਮ ਪੂਰਾ ਕਰਨ ਤੋਂ ਬਾਅਦ ਇਸ ਦਾ ਪੱਧਰ ਉਚਾ ਕਰਨ ਲਈ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਸ ਕੰਮ ਨੂੰ ਜਲਦ ਪੂਰਾ ਕਰਨ । ਉਨ੍ਹਾਂ ਦਸਿਆ ਕਿ ਸਰਕਾਰ ਵੱਲੋਂ 17.36 ਕਰੋੜ ਰੁਪਏ ਦੀ ਲਾਗਤ ਨਾਲ 32 ਏਕੜ 2 ਕਨਾਲ ਅਤੇ 7 ਮਰਲਾ ਵਿਚ ਨਵੀਂ ਅਨਾਜ ਮੰਡੀ ਤੇ ਸਬਜੀ ਮੰਡੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।
ਉਨ੍ਹਾਂ ਦਸਿਆ ਕਿ ਮੰਡੀ ਨਿਰਮਾਣ ਤੋਂ ਪਹਿਲਾਂ ਉਥੇ ਹਰਿਆਣਾ ਖੇਤੀਬਾੜੀ ਮਾਰਕੀਟਿੰਗ ਬੋਰਡ ਵੱਲੋਂ ਚਾਰਦਿਵਾਰੀ ਦਾ ਨਿਰਮਾਣ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਅਨਾਜ ਮੰਡੀ ਵਿਚ 3 ਅਤੇ ਸਬਜੀ ਮੰਡੀ ਵਿਚ 2 ਕਵਰ ਸ਼ੈਡ ਬਣਾਏ ਜਾਣਗੇ । ਇਸ ਤੋਂ ਇਲਾਵਾ, ਸਬਜੀ ਮੰਡੀ ਵਿਚ 3 ਅਨਾਜ ਮੰਡੀ ਵਿਚ 3 ਕਾਮਨ ਪਲੇਟਫਾਰਮ ਬਣਾਏ ਜਾਣਗੇ । ਦੋਵਾਂ ਮੰਡੀਆਂ ਵਿਚ ਵੱਖ-ਵੱਖ ਪਖਾਨੇ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ ਅਤੇ ਸਬਜੀ ਮੰਡੀ ਵਿਚ ਦੁਕਾਨਾਂ ਤੋਂ ਇਲਾਵਾ ਪਰਚੂਨ ਦੁਕਾਨਦਾਰਾਂ ਲਈ ਵਿਸ਼ੇਸ਼ ਵਿਵਸਥਾ ਕਰਵਾਈ ਜਾਵੇਗੀ, ਜਦੋਂ ਕਿ ਫੜੀ ਲਗਾਉਣ ਵਾਲਿਆਂ ਲਈ 244 ਥਾਂ ਨਿਰਧਾਰਿਤ ਕੀਤੇ ਗਏ ਹਨ । ਇਸ ਤੋਂ ਇਲਾਵਾ, ਸਬਜੀ ਮੰਡੀ ਵਿਚ ਕਿਸਾਨਾਂ ਦੀ ਸਹੂਲਤ ਲਈ ਕੂ¦ਿਗ ਚੈਨ ਬਣਾਉਣ ਦਾ ਵੀ ਪ੍ਰਵਧਾਨ ਕੀਤਾ ਗਿਆ ਹੈ।
ਵਰਣਨਯੋਗ ਹੈ ਕਿ ਇੰਨ੍ਹਾਂ ਮੰਡੀਆਂ ਦੇ ਸ਼ਹਿਰ ਦੇ ਬਾਹਰ ਖੁਲ੍ਹੀ ਥਾਂ ਵਿਚ ਜਾਣ ਨਾਲ ਨਾ ਸਿਰਫ ਕਿਸਾਨਾਂ ਤੇ ਵਪਾਰੀਆਂ ਨੂੰ ਆਪਣਾ ਮਾਲ ਵੇਚਣ ਤੇ ਖਰੀਦਣ ਵਿਚ ਸਹੂਲਤ ਹੋਵੇਗੀ, ਸਗੋਂ ਦੋਵੇਂ ਮੰਡੀਆਂ ਵਿਚ ਵਾਹਨਾਂ ਨੂੰ ਖੜ੍ਹਾ ਕਰਨ ਲਈ ਪਾਰਕਿੰਗ ਦੀ ਵਿਵਸਥਾ ਹੋਵੇਗੀ। ਸ੍ਰੀ ਵਿਜ ਨੇ ਦਸਿਆ ਕਿ ਅਨਾਜ ਤੇ ਸਬਜੀ ਮੰਡੀ ਸ਼ਹਿਰ ਤੋਂ ਬਾਹਰ ਜਾਣ ਨਾਲ ਜਿੱਥੇ ਕਿਸਾਨਾਂ ਨੂੰ ਆਪਣੀ ਫਸਲ ਖੁਲ੍ਹੇ ਥਾਂ ਵੇਚਣ ਦੀ ਸਹੂਲਤ ਮਿਲੇਗੀ, ਉਥੇ ਫਲ ਅਤੇ ਸਬਜੀ ਮੰਡੀ ਦੇ ਬਾਹਰ ਜਾਣ ਨਾਲ ਅੰਬਾਲਾ ਬੱਸ ਅੱਡੇ ਦੇ ਨੇੜੇ-ਤੇੜੇ ਵੀ ਲੋਕਾਂ ਦਾ ਆਉਣਾ-ਜਾਣਾ ਆਸਾਨ ਹੋਵੇਗਾ ।



