Skip to content
Independent perspectives. Global stories.
BREAKING

ਭਾਸ਼ਾ ਵਿਭਾਗ ਨੇ ਕਰਵਾਇਆ ਜ਼ਿਲ੍ਹਾ ਪੱਧਰ ’ਤੇ ਕਵੀ ਦਰਬਾਰ

Share this story

ਫਾਜ਼ਿਲਕਾ 22 ਨਵੰਬਰ (ਪਵਨ ਕੁਮਾਰ)- ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਪਤਾਹ ਨੂੰ ਸਮਰਪਿਤ ਇਕ ਰੋਜ਼ਾ ਕਵੀ ਦਰਬਾਰ ਦਾ ਆਯੋਜਨ ਸਥਾਨਕ ਰਾਮ ਪੈਲੇਸ ਫਾਜਿਲਕਾ ਵਿਖੇ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਕੈਬਿਨੇਟ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮਹਿਮਾਣ ਵੱਜੋਂ ਸ਼ਿਰਕਤ ਕੀਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਕੀਤੀ । ਸਮਾਗਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ.ਚੇਤਨ ਸਿੰਘ ਨੇ ਸ਼ਮਾ ਰੋਸ਼ਨ ਕਰ ਕੇ ਕੀਤੀ ।  ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਿਨੇਟ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਪੰਜਾਬੀ ਬੋਲੀ ਦਾ ਮਾਨ ਮੱਤਾ ਇਤਿਹਾਸ ਹੈ ਤੇ ਸਾਡੇ ਗੁਰੂਆਂ, ਸੂਫੀ ਫਕੀਰਾਂ, ਸੰਤਾਂ ਤੇ ਭਗਤਾਂ ਨੇ ਆਪਣੇ ਆਪਣੇ ਯੋਗਦਾਨ ਨਾਲ ਇਸ ਨੂੰ ਅਮੀਰ ਬਨਾਇਆ । ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਤੇ ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਸਖਤ ਹਦਾਇਤਾਂ ਦਿੱਤਿਆਂ ਗਈਆਂ ਹਨ ਕਿ ਉਹ ਦਫਤਰੀ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਹੀ ਕਰਨ । ਪੰਜਾਬੀ ਮਾਂ ਬੋਲੀ ਦਾ ਸਤਿਕਾਰ ਇਸ ਗੱਲ ਵਿਚ ਹੈ ਕਿ ਅਸੀ ਦੂਜੀਆਂ ਭਸ਼ਾਵਾਂ ਨੂੰ ਸਿਰਫ਼ ਲੋੜ ਵੇਲੇ ਹੀ ਬੋਲੀਏ ਤੇ ਆਪਣੀ ਬੋਲੀ ਨੂੰ

ਅਸੀ ਆਪਣੇ ਘਰਾਂ ਅਤੇ ਦਫ਼ਤਰਾਂ ਵਿਚ ਪੂਰੀ ਤਰ•ਾਂ ਸਹੀ ਉਚਾਰਣ ਕਰੀਏ।  ਸ਼੍ਰੀ ਜਿਆਣੀ ਨੇ ਭਾਸ਼ਾ ਵਿਭਾਗ ਵੱਲੋ ਸਰਹੱਦੀ ਜਿਲ•ੇ ਫਾਜਿਲਕਾ ਵਿਚ ਕਵਿ ਦਰਬਾਰ ਕਰਵਾਉਣ ਵਰਗੇ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਮੌਕੇ ਬੋਲਦੇ ਹੋਏ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬੀ ਮਾਂ ਬੋਲੀ ਐਕਟ 1967 ਪੂਰੀ ਤਰ•ਾਂ ਲਾਗੂ ਹੋਵੇ। ਉਨ•ਾਂ ਕਿਹਾ ਕਿ ਜੇਕਰ ਸਰਕਾਰੀ ਦਫ਼ਤਰਾਂ ਵਿਚ ਇਸ ਬੋਲੀ ਨੂੰ ਪੂਰੀ ਤਰ•ਾਂ ਲਾਗੂ ਕਰਨਾ ਹੈ ਤਾਂ ਹਰ ਕਲਰਕ ਦੀ ਮੇਜ਼ ਤੇ ਪੰਜਾਬੀ ਭਾਸ਼ਾ ਦੀ ਇਕ ਡਿਕਸ਼ਨਰੀ ਦਾ ਹੋਣਾ ਜਰੂਰੀ ਹੈ। ਉਨ੍ਹਾਂ ਨਾਲ ਹੀ ਕਵੀ ਅਤੇ ਲੇਖ਼ਕਾਂ ਨੂੰ ਬੇਨਤੀ ਕੀਤੀ ਕਿ ਉਹ ਪੰਜਾਬੀ ਭਾਸ਼ਾ ਦੇ ਉਥਾਨ ਲਈ ਆ ਰਹੀਆਂ ਮੁਸ਼ਕਲਾਂ ਸਬੰਧੀ ਪੂਰੀ ਤਰ•ਾਂ ਖੁੱਲ• ਕੇ ਵਿਚਾਰ ਕਰਨ ਤੇ ਇਸ ਜ਼ਿਲ•ੇ ਵਿਚ ਪੇਸ਼ ਆ ਰਹੀਆਂ ਦਿੱਕਤਾਂ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਉਣ।

WRITTEN BY