Skip to content
Independent perspectives. Global stories.
BREAKING

ਫ਼ਾਜ਼ਿਲਕਾ ਨੇੜੇ ਸੜਕ ਹਾਦਸੇ ’ਚ 2 ਦੀ ਮੌਤ

Share this story

ਫ਼ਾਜ਼ਿਲਕਾ, 22 ਨਵੰਬਰ (ਪਵਨ ਕੁਮਾਰ)- ਬੀਤੀ ਦੇਰ ਰਾਤ ਫ਼ਾਜ਼ਿਲਕਾ ਫ਼ਿਰੋਜ਼ਪੁਰ ਮਾਰਗ ‘ਤੇ ਹੋਏ ਇਕ ਸੜਕ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ। ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਪੁਤਰਾਨ ਬਖ਼ਤਾਵਰ ਸਿੰਘ ਵਾਸੀ ਐਮ.ਸੀ. ਕਾਲੋਨੀ ਫਾਜ਼ਿਲਕਾ, ਮਨਜੀਤ ਸਿੰਘ ਪੁ¤ਤਰ ਮਹਿੰਦਰ ਸਿੰਘ ਵਾਸੀ ਡੇਰਾ ਸ¤ਚਾ ਸੌਦਾ ਕਾਲੋਨੀ ਜੋਕਿ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਆਪਣੀ ਜ਼ੈਨ ਕਾਰ ’ਤੇ ਆ ਰਹੇ ਸਨ। ਰਾਤ 10 ਵਜੇ ਤੋਂ ਬਾਅਦ ਪਿੰਡ ਰਾਣਾ ਮੋੜ ਦੇ ਨੇੜੇ ਕਾਰ ਦੇ ਸਾਹਮਣੇ ਸੜਕ ‘ਤੇ ਆਵਾਰਾ ਪਸ਼ੂ ਆ ਗਿਆ, ਜਿਸ ਨੂੰ ਬਚਾਉਂਦਿਆਂ ਕਾਰ ਬੇਕਾਬੂ ਹੋ ਗਈ ਤੇ ਦਰਖਤ ਨਾਲ ਜਾ ਟਕਰਾਈ, ਜਿਸ ਨਾਲ ਕਾਰ ਵਿਚ ਸਵਾਰ ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਮਹਿੰਦਰ ਸਿੰਘ ਅਤੇ ਉਨ੍ਹਾਂ ਦੀ ਲੜਕੀ ਗਗਨਦੀਪ ਕੌਰ ਜੋ ਫ਼ਿਰੋਜ਼ਪੁਰ ਵਿਖੇ ਪੜ੍ਹਦੀ ਹੈ ਜਿਸ ਨੂੰ ਉਹ ਲੈ ਕੇ ਆ ਰਹੇ ਸਨ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਬਲਵਿੰਦਰ

ਸਿੰਘ ਦੀ ਹਸਪਤਾਲ ਪੁ¤ਜਦਿਆਂ ਹੀ ਮੌਤ ਹੋ ਗਈ। ਮਨਜੀਤ ਸਿੰਘ ਦੀ ਹਾਲਤ ਗੰਭੀਰ ਦੇਖ ਕੇ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿ¤ਤਾ, ਜਦੋਂ ਕਿ ਰਸਤੇ ਵਿਚ ਉਸ ਦੀ ਹਾਲਤ ਹੋਰ ਵਿਗੜ ਗਈ ਤਾਂ ਉਸ ਨੂੰ ਆਦੇਸ਼ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ ਗਿਆ, ਜਿਥੇ ਉਸ ਦੀ ਵੀ ਮੌਤ ਹੋ ਗਈ। ਗਗਨਦੀਪ ਕੌਰ ਅਤੇ ਬਲਜਿੰਦਰ ਸਿੰਘ ਨੂੰ ਮਾਮੂਲੀ ਸ¤ਟਾਂ ਲ¤ਗੀਆਂ ਹਨ, ਬਲਜਿੰਦਰ ਸਿੰਘ ਦੇ ਬਿਆਨਾਂ ‘ਤੇ ਪੁਲਿਸ ਨੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ।

WRITTEN BY