Skip to content
Independent perspectives. Global stories.
BREAKING

ਮਿਡ-ਡੇਅ-ਮੀਲ ਵਰਕਰਾਂ ਲਾਇਆ ਸਰਕਾਰ ’ਤੇ ਮੰਗਾਂ ਪ੍ਰਤੀ ਅਣਡਿੱਠਤਾ ਦਾ ਦੋਸ਼

Share this story

ਜੈਤੋ, 22 ਨਵੰਬਰ (ਜੋਗਿੰਦਰ ਕਾਲੜਾ)- ਮਿਡ-ਡੇਅ-ਮੀਲ ਵਰਕਰ ਯੂਨੀਅਨ ਬਲਾਕ ਜੈਤੋ ਦੀ ਨਿਰਮਲ ਕੌਰ ਰੋੜੀਕਪੂਰਾ ਦੀ ਪ੍ਰਧਾਨਗੀ ਹੇਠ ਇਥੇ ਹੋਈ ਮੀਟਿੰਗ ’ਚ ਸਰਕਾਰ ’ਤੇ ਵਾਅਦੇ ਤੋਂ ਮੁੱਕਰਨ ਦੇ ਦੋਸ਼ ਲਾਏ ਗਏ। ਮੀਟਿੰਗ ’ਚ ਕਿਹਾ ਗਿਆ ਕਿ ਸਿੱਖਿਆ ਮੰਤਰੀ ਪੰਜਾਬ ਨੇ 8 ਨਵੰਬਰ ਨੂੰ ਜਲੰਧਰ ਦੀ ਰੈਲੀ ਮੌਕੇ ਜਲਦੀ ਯੂਨੀਅਨ ਦੇ ਵਫ਼ਦ ਨੂੰ ਮਿਲ ਕੇ ਮਿਡ-ਡੇਅ-ਮੀਲ ਵਰਕਰਾਂ ਦੀਆਂ ਮੰਗਾਂ ’ਤੇ ਨਜ਼ਰਸਾਨੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜੋ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਇਹ ਵੀ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਵਰਕਰ ਦਾ ਮਿਹਨਤਾਨਾ 2500 ਰੁਪਏ ਕੀਤੇ ਜਾਣ ਬਾਰੇ ਰਾਜ ਸਰਕਾਰ ਨੂੰ ਹਦਾਇਤਾਂ ਜਾਰੀ ਹੋਈਆਂ ਨੂੰ ਵੀ ਕਾਫੀ ਅਰਸਾ ਹੋ ਚੁੱਕਾ ਹੈ ਪਰ ਸੂਬਾ ਸਰਕਾਰ ਜਾਣ ਬੁੱਝ ਕੇ ਹਦਾਇਤਾਂ ’ਤੇ ਅਮਲ ਕਰਨ ਤੋਂ ਦੇਰੀ ਕਰ ਰਹੀ ਹੈ। ਮੰਗ ਕੀਤੀ ਗਈ ਕਿ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ। ਬੀਮੇ ਦੀ ਸਹੂਲਤ ਦਿੱਤੀ ਜਾਵੇ। ਸਰਕਾਰੀ ਮੁਲਾਜ਼ਮਾਂ ਵਾਂਗ ਛੁੱਟੀਆਂ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣ। ਤਨਖਾਹ ਪੂਰੇ 12 ਮਹੀਨਿਆਂ ਦੀ ਦਿੱਤੀ ਜਾਵੇ। ਛਾਂਟੀ ਬੰਦ ਕੀਤੀ ਜਾਵੇ। ਇਕ ਵਰਕਰ ਨੂੰ 25 ਬੱਚਿਆਂ ਦਾ ਹੀ ਕੰਮ ਦਿੱਤਾ ਜਾਵੇ। ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਚਿਤਾਵਨੀ ਦਿੱਤੀ ਗਈ ਕਿ ਜੇ ਵਰਕਰਾਂ ਦੇ ਭਖ਼ਦੇ ਮਸਲਿਆਂ ’ਤੇ ਸਰਕਾਰ ਨੇ ਫੌਰੀ ਨਜ਼ਰਸਾਨੀ ਨਾਲ ਕੀਤੀ ਤਾਂ ਦਸੰਬਰ ਮਹੀਨੇ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਨੂੰ ਸੂਬਾ ਪ੍ਰਧਾਨ ਲਖਵਿੰਦਰ ਕੌਰ ਕੰਮੇਆਣਾ ਅਤੇ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੇ ਆਗੂ ਮੱਖਣ ਸਿੰਘ ਨੇ ਵੀ ਸੰਬੋਧਨ ਕੀਤਾ।

WRITTEN BY