ਸਮਾਣਾ, 22 ਨਵੰਬਰ,-(ਬਲਜੀਤ ਸਿੰਘ ਦੋਦੜਾ)-ਹਾਲ ਵਿਚ ਹੀ ਨਗਰ ਕੋਸਲ ਸਮਾਣਾ ਵਿਚ ਸਾਮਲ ਹੋਏ ਮੁੱਹਲਾ ਵੜੈਚਾ ਪੱਤੀ ਵਿਖੇ 21.50 ਲੱਖ ਰੁਪਏ ਦੀ ਲਾਗਤ ਨਾਲ ਨਵੇ ਲੱਗੇ ਟਿਊਬਵੈਲ ਦਾ ਉਘਾਟਨ ਕੈਬਨਿਟ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਕਰ ਕਮਲਾ ਨਾਲ ਕਰਕੇ ਮੁਹੱਲਾ ਨਿਵਾਸੀਆ ਨੇ ਪੇਸ਼ ਆ ਰਹੀ ਪੀਣ ਵਾਲੇ ਪਾਣੀ ਦੀ ਸਮਸਿਆ ਨੂੰ ਦੂਰ ਕਰ ਦਿਤਾ ਇਸ ਮੋਕੇ ਪਤੱਰਕਾਰਾ ਨਾਲ ਗਲਬਾਤ ਕਰਦਿਆ ਸ੍ਰ.ਰੱਖੜਾ ਨੇ ਕਿਹਾ ਕਿ ਸਹਿਰ ਵਿਚ ਇਕ ਕਰੋੜ 40 ਲੱਖ ਰੁਪਏ ਖਰਚ ਕੇ ਨਵੇ ਟਿਊਬਵੈਲ ਲਗਾ ਦਿਤੇ ਗਏ ਹਨ ਅਤੇ ਅੱਜ ਆਖਰੀ 7 ਵੇ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ ਹੈ ਹੁਣ ਸਹਿਰ ਵਾਸਿਆ ਨੂੰ ਪਾਣੀ ਦੀ ਕੋਈ ਦਿੱਕਤ ਨਹੀ ਆਵੇਗੀ ਅਤੇ ਹੋਰ ਵੀ ਸਹਿਰ ਦੇ ਵਿਕਾਸ ਪਹਿਲਾ ਤਰ੍ਹਾ ਹੀ ਚਲਦੇ ਰਹਿਣਗੇ ਅਤੇ ਇਸ ਮੋਕੇ ਸ਼੍ਰ.ਰੱਖੜਾ ਨੇ ਦਸਿਆ ਕਿ ਲਗਭੱਗ 100 ਕਰੋੜ ਦੇ ਆਰ.ੳ ਸਿਸਟਮ ਲਾ ਦਿਤੇ ਗਏ ਹਨ ਜਿਸ ਨਾਲ ਲੋਕਾ ਨੂੰ ਪੀਣ ਦਾ ਪਾਣੀ ਸਾਫ ਸੂਥਰਾ ਮਿਲ ਸੱਕੇ ਉਨਾ ਇਹ ਵੀ ਦਸਿਆ ਕਿ ਲਗਭਗ 90/ ਬਿਮਾਰੀਆਂ ਗੰਦਾ ਪਾਣੀ ਪੀਣ ਕਰਕੇ ਹੀ ਹੁੰਦੀਆਂ ਹਨ ਅਤੇ ਆਪਾ ਸਾਰੀਆ ਨੂੰ ਪਾਣੀ ਦੀ ਬੇਕਦਰੀ ਨਹੀ ਕਰਨੀ ਚਾਹੀਦੀ ਕਿਊਕਿ ਪਾਣੀ ਇਕ ਅਨਮੋਲ ਚੀਜ ਹੈ ਆਪਾ ਸਾਰੀਆ ਨੂੰ ਇਸਦੀ ਵੱਧ ਤਂੋ ਵੱਧ ਸਾਂਭ ਕਰਨੀ ਚਾਹੀਦੀ ਹੈ।



