ਨਵੀਂ ਦਿੱਲੀ, 28 ਜੁਲਾਈ (ਪੀ.ਟੀ.)-ਆਪਣੀ ਰੇਲ ਗੱਡੀ ਦੀ ਉਡੀਕ ‘ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਬੈਠਣ ‘ਚ ਹੁਣ ਤੁਹਾਨੂੰ ਬੋਰੀਅਤ ਨਹੀਂ ਹੋਵੇਗੀ ਕਿਉਂਕਿ ਰੇਲਵੇ ਭਾਰਤ ਦੇ ਇਸ ਸਭ ਤੋਂ ਵਿਅਸਤ ਸਟੇਸ਼ਨ ਲਈ ਮੁਫਤ ਵਾਈ- ਫਾਈ ਦੀ ਸਹੂਲਤ ਲੈ ਕੇ ਆ ਰਿਹਾ ਹੈ। ਮੁਸਾਫਿਰਾਂ ਦੀ ਸਹੂਲਤ ਲਈ ਸਟੇਸ਼ਨ ‘ਤੇ ਮੁਫਤ ਵਾਈ-ਫਾਈ ਦੇਣ ਵਾਲਾ ਦੇਸ਼ ਦਾ ਇਹ ਪਹਿਲਾ ਸਟੇਸ਼ਨ ਹੋਵੇਗਾ। ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਰੋਜਾਨਾ ਲਗਭਗ 300 ਰੇਲ ਗੱਡੀਆਂ ਤੇ ਪੰਜ ਲੱਖ ਮੁਸਾਫਿਰਾਂ ਦੀ ਆਵਾਜਾਈ ਰਹਿੰਦੀ ਹੈ। ਇਸ ਸਟੇਸ਼ਨ ਨੂੰ ਦੇਸ਼ ਦਾ ਪਹਿਲਾ ਵਾਈ-ਫਾਈ ਸੁਵਿਧਾ ਯੁਕਤ ਸਟੇਸ਼ਨ ਬਣਾਇਆ ਜਾਵੇਗਾ ਤਾਂ ਕਿ ਵੱਡੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਰਗੀਆਂ ਆਧੁਨਿਕ ਸਹੂਲਤਾਂ ਇੱਥੇ ਮਿਲ ਸਕਣ। ਰੇਲ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਵਾਈ-ਫਾਈ ਸੁਵਿਧਾ ਯੁਕਤ ਸਟੇਸ਼ਨ ਬਣਾਉਣ ਲਈ ਮੁੰਬਈ ਦੀ ਇੱਕ ਕੰਪਨੀ ਨੂੰ ਕੰਮ ਸੌਂਪਿਆ ਗਿਆ ਹੈ।
ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਛੇਤੀ ਮੁਫਤ ਵਾਈ-ਫਾਈ ਸੇਵਾ



