ਔਰੰਗਾਬਾਦ , 28 ਜੁਲਾਈ (ਪੀ.ਟੀ.)-ਕਲ੍ਹ ਰਾਤ ਔਰੰਗਬਾਦ ਜ਼ਿਲ੍ਹੇ ‘ਚ ਵੱਖ-ਵੱਖ ਥਾਂਵਾਂ ‘ਤੇ ਮਾਰੇ ਗਏ ਛਾਪੇ ਦੌਰਾਨ 6 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ 17 ਜੁਲਾਈ ਨੂੰ ਨਕਸਲੀਆਂ ਨੇ ਇਕ ਨਿੱਜੀ ਕੰਸਟ੍ਰਕਸ਼ਨ ਕੰਪਨੀ ਦੇ ਦਫ਼ਤਰ ‘ਤੇ ਹਮਲਾ ਕਰਕੇ 6 ਲੋਕਾਂ ਨੂੰ ਮਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੀ ਇਨ੍ਹਾਂ ਨਕਸਲੀਆਂ ਨੂੰ ਫੜਨ ਵਾਸਤੇ ਪੁਲਿਸ ਵਲੋਂ ਛਾਪੇ ਮਾਰੇ ਜਾ ਰਹੇ ਸਨ। ਕਲ੍ਹ ਰਾਤ ਪੁਲਿਸ ਨੇ 6 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਦੇ ਕਬਜ਼ੇ ‘ਚੋਂ 2 ਗ੍ਰਨੇਡ ਤੇ ਹੋਰ ਨਾਜਾਇਜ਼ ਸਮਾਨ ਵੀ ਬਰਾਮਦ ਕੀਤਾ। ਕਈ ਕੇਸ਼ਾਂ ‘ਚ ਸ਼ਾਮਿਲ ਇਨ੍ਹਾਂ ਨਕਸਲੀਆਂ ਤੋਂ ਪੁਲਿਸ ਪੁੱਛ-ਗਿਛ ਕਰ ਰਹੀ ਹੈ।
ਔਰੰਗਾਬਾਦ ‘ਚ 6 ਨਕਸਲੀ ਗ੍ਰਿਫ਼ਤਾਰ



