Skip to content
Independent perspectives. Global stories.
BREAKING

ਅਕਾਲੀ ਨੇਤਾ ਨੂੰ ਜਾਨੋਂ ਮਾਰਨ ਦੀ ਧਮਕੀ

Share this story

ਨਵੀਂ ਦਿੱਲੀ, 28 ਜੁਲਾਈ (ਪੀ. ਟੀ.)-ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕ ਕੇ ਬੀ. ਸੀ. ਸੀ. ਆਈ. ਨੂੰ ਸਰਕਾਰ ਦੇ ਹੱਥ ‘ਚ ਲੈਣ ਦੀ ਮੰਗ ਕਰਨ ਵਾਲੇ ਇਕ ਸੀਨੀਅਰ ਅਕਾਲੀ ਨੇਤਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਸੰਗਠਨ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਦੱਖਣੀ ਪੂਰਬੀ ਦਿੱਲੀ ‘ਚ ਸਨਲਾਈਟ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਨੂੰ 18 ਜੂਨ ਨੂੰ ਪੱਤਰ ਮਿਲਿਆ ਸੀ ਜਿਸ ‘ਚ ਉਨ੍ਹਾਂ ਦੇ ਪਰਿਵਾਰ ਦਾ ਸਫਾਇਆ ਕਰਨ ਦੀ ਧਮਕੀ ਦਿੱਤੀ ਗਈ।ਪੁਲਸ ਦੇ ਅਨੁਸਾਰ ਭੋਗਲ ਨੇ ਦੋ ਲੋਕਾਂ ਮੁਹੰਮਦ ਖੁਰਾ ਅਤੇ ਮੁਕੇਸ਼ ਦਾ ਨਾਂ ਲਿਆ ਹੈ। ਪੱਤਰ ‘ਚ ਇਨ੍ਹਾਂ ਦੋਹਾਂ ਦੇ ਨਾਂ ਹਨ। ਸਨਲਾਈਟ ਥਾਣੇ ਦੇ ਮੁਖੀ ਸੁਨੀਲ ਮਿੱਤਲ ਨੇ ਕਿਹਾ ਕਿ ਸਾਨੂੰ ਭੋਗਲ ਦੀ ਸ਼ਿਕਾਇਤ ਮਿਲੀ ਹੈ ਅਤੇ ਅਸੀਂ ਉਸ ਦੀ ਜਾਂਚ ਕਰ ਰਹੇ ਹਾਂ। ਮੈਂ ਫਿਲਹਾਲ ਇੰਨਾ ਹੀ ਕਹਿ ਸਕਦਾ ਹਾਂ ਕਿ ਇਹ ਇਕ ਸੰਵੇਦਨਸ਼ੀਲ ਮਾਮਲਾ ਹੈ। ਭੋਗਲ ਨੇ ਇਸ ਚਿੱਠੀ ਦੀ ਇਕ ਕਾਪੀ ਨਿਜਾਮੁਦੀਨ ਥਾਣੇ ਅਤੇ ਪੁਲਸ ਕਮਿਸ਼ਨਰ ਨੀਰਜ ਕੁਮਾਰ ਨੂੰ ਵੀ ਭੇਜੀ ਹੈ ਅਤੇ ਉਨ੍ਹਾਂ ਤੋਂ ਇਸ ਕਥਿਤ ਧਮਕੀ ਦੇ ਮੱਦੇਨਜ਼ਰ ਸੁਰੱਖਿਆ ਦੀ ਮੰਗ ਕੀਤੀ ਹੈ। ਪਿਛਲੇ ਮਹੀਨੇ ਭੋਗਲ ਨੇ ਬੀ. ਸੀ. ਸੀ. ਆਈ. ਨੂੰ ਸਰਕਾਰ ਦੇ ਹੱਥ ‘ਚ ਲੈਣ ਦੀ ਮੰਗ ਕਰਦੇ ਹੋਏ ਦਿੱਲੀ ਹਾਈ ਕੋਰਟ ‘ਚ ਇਕ ਰਿੱਟ ਦਾਇਰ ਕੀਤੀ ਸੀ।

WRITTEN BY