ਨਾਭਾ, 21 ਨਵੰਬਰ (ਕਰਮਜੀਤ ਸੋਮਲ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਨਾਭਾ ਵਿੱਖੇ ਪ੍ਰਿੰਸੀਪਲ, ਪਰਦੁਮਣ ਸਿੰਘ ਦੀ ਰਹਿਨੁਮਾਈ ਹੇਠ ਸੀ.ਐਮ.ਓ. , ਪਟਿਆਲਾ ਦੀ ਟੀਮ ਨੇ “ਸਮਾਜ ਵਿਚੋਂ ਕੋਹੜ ਰੋਗ ਖਤਮ ਕਰਨ ਲਈ” ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸੰਸਥਾ ਦੇ ਸਮੂਹ ਸਿੱਖਿਆਰਥੀਆਂ ਅਤੇ ਇੰਸਟਰਕਟਰਾਂ ਨੇ ਭਾਗ ਲਿਆ ਇਸ ਸੈਮੀਨਾਰ ਦੌਰਾਨ ਡਾਕਟਰ ਮੈਡਮ ਕੁਲਦੀਪ ਕੌਰ ਨੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੋਹੜ ਰੋਗ ਨੂੰ ਖਤਮ ਕਰਨ ਲਈ ਅਪੀਲ ਕਰਦਿਆਂ ਕੋਹੜ ਰੋਗ ਦੇ ਲੱਛਣ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਇਸ ਸਮੇਂ ਇਹਨਾਂ ਦੇ ਨਾਲ ਡਾ: ਕਰਮਜੀਤ ਕੌਰ, ਡਾ: ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਅਤੇ ਜਦੂਗਰ ਜਗਦੇਵ ਸਿੰਘ ਸ.ਾਮਲ ਹੋਏ ਜ.ਾਦੂਗਰ ਜਗਦੇਵ ਸਿੰਘ ਨੇ ਆਪਣੇ ਜ.ਾਦੂ ਨਾਲ ਸਿੱਖਿਆਰਥੀਆਂ ਦਾ ਖੂਬ ਮਨੋਰੰਜਨ ਕੀਤਾ ਅਤੇ ਨਾਲ ਹੀ ਕੋਹੜ ਰੋਗ ਦੇ ਲੱਛਣ ਅਤੇ ਬਚਾਅ ਸੰਬੰਧੀ ਵੀ ਸਿੱਖਿਆਰਥੀਆਂ ਨਾਲ ਵਿਚਾਰ
ਸਾਂਝੇ ਕੀਤੇ ਇਸ ਸਮੇਂ ਪ੍ਰਿੰਸੀਪਲ ਪਰਦੁਮਣ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਿੱਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੋਹੜ ਰੋਗ ਨੂੰ ਖਤਮ ਕਰਨ ਲਈ ਸਿੱਖਿਆਰਥੀਆਂ ਨੂੰ ਆਪਣੇ ਪਰਿਵਾਰ ਅਤੇ ਆਲੇਖ਼ਦੁਆਲੇ ਦੇ ਲੋਕਾਂ ਨੂੰ ਕੋਹੜ ਦੇ ਲੱਛਣ ਦੱਸਣ ਲਈ ਕਿਹਾ ਤਾਂ 0ੋ ਸਮਾਜ ਇਸ ਭਿਆਨਕ ਰੋਗ ਤੋਂ ਮੁਕਤ ਹੋ ਜਾਵੇ ਇਸ ਸੈਮੀਨਾਰ ਦੌਰਾਨ ਮੁਨੀਸ. ਕੁਮਾਰ ਇੰਸ:, ਸਤਨਾਮ ਸਿੰਘ ਇੰਸ:, ਦਵਿੰਦਰ ਸਿੰਘ ਇੰਸ:, ਰਾਜਗੁਰਦੀਪ ਸਿੰਘ ਇੰਸ:, ਗੁਰਦੀਪ ਸਿੰਘ ਇੰਸ: ਬਹਾਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਸ.ਾਮਲ ਹੋਏ।



