Skip to content
Independent perspectives. Global stories.
BREAKING

ਐਡਕਾਮ ਨੇ ਕਫਾਇਤੀ ਹਾਈਟੈਕ ਸੀਰੀਜ਼ ’ਚ ਉਤਾਰਿਆ ਏ40 ਸਮਾਰਟ ਫੋਨ

Share this story

ਨਵੀਂ ਦਿੱਲੀ, 21 ਨਵੰਬਰ (ਪੀ.ਟੀ.)- ਗਾਹਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਐਡਕਾਮ ਨੇ ਆਪਣੇ ਕਫਾਇਤੀ ਅਤੇ ਤਕਨੀਕੀ ਰੂਪ ਵਿਚ ਉਨਤ ਉਤਪਾਦਾਂ ਦੀ ਲੜੀ ਵਿਚ ਆਪਣਾ ਇਕ ਹੋਰ ਐਂਡਰਾਇਡ ਸਮਾਰਟ ਫੋਨ- ਐਡਕਾਮ ਕਿਟਕੈਟ ਏ40 ਜਾਰੀ ਕੀਤਾ ਹੈ, ਜਿਸ ਦੀ ਕੀਮਤ 2,999 ਰੁਪਏ (4500 ਰੁਪਏ ਐਮ ਆਰ ਪੀ) ਹੈ। ਡਬਲ ਸਿੰਮ ਗੈਜੇਟ ਵਿਚ 4 ਇੰਚ ਸਕ੍ਰੀਨ ਹੈ ਅਤੇ ਇਹ 1.2 ਗੀਗਾਹਾਰਟਜ਼ ਦੇ ਪ੍ਰੋਸੈਸਰ ਨਾਲ ਸੁਸਜਿਤ ਹੈ। ਇਸ ਵਿਚ 256 ਐਮ ਬੀ ਦੀ ਰੈਮ ਹੈ। ਸਮਾਰਟ ਫੋਨ ਨੂੰ ਫਲੈਸ਼ ਦੇ ਨਾਲ 2 ਐਮ ਪੀ ਪ੍ਰਾਇਮਰੀ ਕੈਮਰਾ ਅਤੇ 1.3 ਐਮ ਪੀ ਫਰੰਟ ਕੈਮਰਾ ਵਿਚ ਉਤਾਰਿਆ ਗਿਆ ਹੈ। ਏ40 ਵਿਚ 1650 ਐਮ ਏ ਐਚ ਬੈਟਰੀ ਦਿੱਤੀ ਗਈ ਹੈ ਜਿਹੜੀ ਉਪਕਰਨ ਨੂੰ ਲੰਬੇ ਸਮੇਂ ਤੱਕ ਚੱਲਣ ਵਿਚ ਸਮਰਥ ਬਣਾਉਂਦੀ ਹੈ।   

WRITTEN BY