Skip to content
Independent perspectives. Global stories.
BREAKING

ਹਰਿਆਣਾ ਸਰਕਾਰ ਸਹਿਕਾਰੀ ਖੰਡ ਮਿਲਾਂ ਦੇ ਕੁਸ਼ਲ ਪ੍ਰਬੰਧਨ ’ਤੇ ਕੰਮ ਕਰੇਗੀ

Share this story

ਚੰਡੀਗੜ੍ਹ, 21 ਨਵੰਬਰ (ਨਾਗਪਾਲ)– ਹਰਿਆਣਾ ਦੇ ਸਹਿਕਾਰਤਾ ਰਾਜ ਮੰਤਰੀ ਵਿਕਰਮ ਸਿੰਘ ਯਾਦਵ ਨੇ ਅੱਜ ਕਿਹਾ ਕਿ ਰਾਜ ਵਿਚ ਮੌਜ਼ੂਦਾ ਭਾਜਪਾ ਸਰਕਾਰ ਸਹਿਕਾਰੀ ਖੰਡ ਮਿਲਾਂ ਦੇ ਕੁਸ਼ਲ ਪ੍ਰਬੰਧਨ ’ਤੇ ਕੰਮ ਕਰੇਗੀ ਅਤੇ ਖੰਡ ਮਿਲਾਂ ਨੂੰ ਲਾਭ ਵਿਚ ਲਿਆਉਣ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ । ਇਸ ਤੋਂ ਇਲਾਵਾ, ਵਧੀਆ ਕੰਮ ਕਰਨ ਵਾਲੇ ਰਾਜਾਂ ਦੇ ਅਧਿਐਨ ਦੌਰੇ ’ਤੇ ਟੀਮਾਂ ਵੀ ਭੇਜੀਆਂ ਜਾਣਗੀਆਂ ।ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ੍ਰੀ ਯਾਦਵ ਨੇ ਕਿਹਾ ਕਿ ਰਾਜ ਵਿਚ ਗੰਨੇ ਦੇ ਅਧੀਨ ਅਤੇ ਵੱਧ ਖੇਤਰ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ । ਗੰਨਾ ਉਤਪਾਦਕਾਂ ਨੂੰ ਰਾਜ ਦੀ ਸਹਿਕਾਰੀ ਖੰਡ ਮਿਲਾਂ ਵੱਲੋਂ ਗੰਨਾ ਕਟਾਈ ਮਸ਼ੀਨ ਉਪਲੱਬਧ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਮਜ਼ੂਦਰਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਏ । ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਰਾਜ ਵਿਚ 42 ਕਰੋੜ ਰੁਪਏ ਦੀ ਗੰਨਾ ਵਿਕਾਸ ਯੋਜਨਾ ਵੀ ਲਾਗੂ ਕੀਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ

ਰਾਜ ਦੀ 10 ਸਹਿਕਾਰੀ ਖੰਡ ਮਿਲ ਤੇ ਹੈਫੇਡ ਦੀ ਅਸੰਧ ਖੰਡ ਮਿਲ ਗੰਨਾ ਉਤਪਾਦਕ ਕਿਸਾਨਾਂ ਦੀਆਂ ਲੋਂੜਾਂ ਪੂਰੀ ਕਰ ਰਹੀ ਹੈ । ਸ੍ਰੀ ਯਾਦਵ ਨੇ ਕਿਹਾ ਕਿ ਸ਼ਾਹਬਾਦ ਸਹਿਕਾਰੀ ਖੰਡ ਮਿਲ ਤਕਨੀਕੀ ਦਕਸ਼ਤਾ ਲਈ ਕੌਮੀ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ । ਇਸ ਮਿਲ ਅਨੇਕ ਵਾਰ ਸਨਮਾਨਿਤ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਹਰਿਆਣਾ ਸਰਕਾਰ ਵੱਲੋਂ ਗੰਨਾ ਉਤਪਾਦਨ ਕਰਨ ਵਾਲੇ ਕਿਸਾਨਾਂ ਦੀ ਸਹੂਲਤ ਲਈ ਗੰਨਾ ਮਿਲਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕੀਤਾ ਜਾਵੇਗਾ।

WRITTEN BY