Skip to content
Independent perspectives. Global stories.
BREAKING

ਮਨੀਸ਼ ਤਿਵਾੜੀ ਨੇ ਆਸ਼ਾ ਵਰਕਰਾਂ ਦੇ ਵਫਦ ਨਾਲ ਕੀਤੀ ਮੁਲਾਕਾਤ

Share this story

ਲੁਧਿਆਣਾ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ) ਆਸ਼ਾ ਵਰਕਰ ਯੂਨੀਅਨ ਪੰਜਾਬ ਦੇ ਬੈਨਰ ਤਲੇ ਆਸ਼ਾ ਵਰਕਰਾਂ ਦਾ ਇਕ ਵਫਦ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੂੰ ਬੀਤੀ ਸ਼ਾਮ ਇਥੇ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਮਿਲਿਆ।
ashaworkers
ਵਫਦ ਨੇ ਸ੍ਰੀ ਤਿਵਾੜੀ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ਨੂੰ ਮੰਨ ਲਿਆ ਸੀ। ਮਗਰ ਸੂਬਾ ਸਰਕਾਰ ਇਨ੍ਹਾਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਅਤੇ ਨਾ ਹੀ ਸਿਧਾਂਤਾਂ ਮੁਤਾਬਿਕ ਉਨ੍ਹਾਂ ਦੇ ਸੇਵਾ ਨਿਯਮਾਂ ‘ਚ ਸੋਧ ਕੀਤੀ ਜਾ ਰਹੀ ਹੈ।ਸ੍ਰੀ ਤਿਵਾੜੀ ਨੇ ਆਸ਼ਾ ਵਰਕਰਾਂ ਦੀਆਂ ਸਾਰੀਆ ਮੰਗਾਂ ਤੇ ਸ਼ਿਕਾਇਤਾਂ ਨੂੰ ਬੜੇ ਗੌਰ ਨਾਲ ਸੁਣਿਆ। ਉਨ੍ਹਾਂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਕੇਂਦਰੀ ਸਿਹਤ ਮੰਤਰੀ ਸ੍ਰੀ ਗੁਲਾਮ ਨਬੀ ਅਜ਼ਾਦ ਕੋਲ ਰੱਖਣਗੇ। ਉਹ ਸ੍ਰੀ ਅਜ਼ਾਦ ‘ਤੇ ਆਸ਼ਾ ਵਰਕਰਾਂ ਦੀਆ ਉਚਿਤ ਮੰਗਾਂ ਨੂੰ ਮੰਨਣ ਲਈ ਜ਼ੋਰ ਪਾਉਣਗੇ ਅਤੇ ਸਾਰੀਆਂ ਸੂਬਾ ਸਰਕਾਰਾਂ ਨੂੰ ਬਣਦੇ ਨਿਰਦੇਸ਼ ਦਿੱਤੇ ਜਾਣਗੇ।ਇਸ ਲੜੀ ਹੇਠ ਆਸ਼ਾ ਵਰਕਰਾਂ ਦੀਆਂ ਮੰਗਾਂ ‘ਚ ਸ਼ਾਮਿਲ ਹਨ, ਮਾਣ ਭੱਤਾ 2,500 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਆਸ਼ਾ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਨੂੰ ਰਜਿਸਟਰ ਕਰਨ ਦੀ ਫੀਸ ਨੂੰ 60 ਰੁਪਏ ਤੋਂ ਵਧਾ ਕੇ 200 ਰੁਪਏ ਕੀਤਾ ਜਾਵੇ, ਪੇਂਡੂ ਖੇਤਰਾਂ ‘ਚ ਕੰਮ ਕਰਨ ਦੀ ਸਥਿਤੀ ‘ਚ ਆਸ਼ਾ ਵਰਕਰਾਂ ਨੂੰ ਮੋਬਾਇਲ ਫੋਨ ਦਿੱਤੇ ਜਾਣ, ਉਨ੍ਹਾਂ ਦਾ ਟੀ.ਏ, ਡੀ.ਏ ਵਧਾਇਆ ਜਾਵੇ ਤੇ ਉਨ੍ਹਾਂ ਲਈ ਵਰਦੀਆਂ ਵੀ ਦਿੱਤੀਆਂ ਜਾਣ। ਇਸ ਮੌਕੇ ਕੇਂਦਰੀ ਮੰਤਰੀ ਨਾਲ ਮਿਲਣ ਵਾਲੇ ਆਸ਼ਾ ਵਰਕਰਾਂ ਦੇ ਵਫਦ ਦੀ ਅਗਵਾਈ ਯੂਨੀਅਨ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ, ਮੀਤ ਪ੍ਰਧਾਨ ਸੰਤੋਸ਼ ਕੁਮਾਰੀ, ਜਨਰਲ ਸਕੱਤਰ ਕਸ਼ਮੀਰ ਕੌਰ ਤੇ ਪ੍ਰੈੱਸ ਸਕੱਤਰ ਮਨਜੀਤ ਕੌਰ ਰਾਮਪੁਰ ਕਰ ਰਹੀਆਂ ਸਨ।

WRITTEN BY