ਸੰਗਰੂਰ, 16 ਨਵੰਬਰ (ਹਰਜੀਤ ਹਸਨਪੁਰੀ)- ਸੂਬੇ ਦੀ ਮੌਜੂਦਾ ਅਕਾਲੀ -ਭਾਜਪਾ ਸਰਕਾਰ ਵਲੋਂ ਚੁਪ ਚੁਪੀਤੇ ਡੀਜਲ ਉੱਤੇ ਵਧਾਈ ਵੈਟ ਦਰ ਸੂਬੇ ਦੀ ਜਨਤਾ ਨਾਲ ਸ਼ਰੇਆਮ ਧੌਖਾ ਹੈ, ਅਜਿਹਾ ਕਰਕੇ ਸਰਕਾਰ ਨੇ ਲੋਕਾਂ ਦੀ ਭਲਾਈ ਬਾਰੇ ਸੋਚਣ ਦੀ ਬਚਾਏ ਸਿਰਫ ਅਪਣਾ ਖਜਾਨਾ ਭਰਨ ਦੀ ਨਿਯਤ ਨਾਲ ਹੀ ਇਹ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪੰਜਾਬ ਦੀ ਜਨਤਾ ਉੱਤੇ ਹੋਰ ਵਾਧੂ ਬੌਝ ਪਵੇਗਾ ਅਤੇ ਮਹਿੰਗਾਈ ਵਧੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਧੂਰੀ ਦੇ ਵਿਧਾਇਕ ਅਰਵਿੰਦ ਖੰਨਾ ਨੇ ਡੀਜਲ ਤੇ ਵਧਾਈ ਵੈਟ ਦਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਮੰਗ ਕੀਤੀ ਕੀ ਇਸ ਵਾਧੇ ਨੂੰ ਤੁਰੰਤ ਵਾਪਿਸ ਲਿਆ ਜਾਵੇ। ਉਨ•ਾਂ ਨੇ ਕਿਹਾ ਕਿ ਅੰਤਰ ਰਾਸ਼ਟਰੀ ਮਾਰਕਿਟ
ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਹੋ ਰਹੀ ਹੈ ਅਤੇ ਤੇਲ ਕੰਪਨੀਆਂ ਵੱਲੋਂ ਲਗਾਤਾਰ ਤੇਲ ਦੀਆਂ ਕੀਮਤਾਂ ਘਟਾਈਆਂ ਜਾ ਰਹੀਆਂ ਹਨ, ਪਰੰਤੂ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਇਨ•ਾਂ ਘੱਟ ਰਹੀਆਂ ਕੀਮਤਾਂ ਤੋਂ ਰਾਹਤ ਪਹੁੰਚਾਉਣ ਦੀ ਬਜਾਏ ਕਿਸੇ ਨਾ ਕਿਸੇ ਰੂਪ ਵਿਚ ਲਗਾਤਾਰ ਟੈਕਸ ਲੱਗਾ ਕੇ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ ਅਤੇ ਉਨ•ਾਂ ਉਤੇ ਹੋਰ ਵਾਧੂ ਬੋਝ ਪਾਈਆ ਜਾ ਰਿਹਾ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ•ਾਂ ਨੇ ਕਿਹਾ ਕਿ ਇਨ•ਾਂ ਲਗਾਤਾਰ ਵੱਧ ਰਹੇ ਟੈਕਸਾਂ ਨਾਲ ਪੰਜਾਬ ਦੀ ਕਿਸਾਨੀ, ਇੰਡਸਰੀ ਅਤੇ ਹਰ ਛੋਟਾ ਵੱਡਾ ਵਪਾਰ ਜੋ ਪਹਿਲਾਂ ਤੋਂ ਹੀ ਬੂਰੇ ਦੌਰ ਚੋਂ ਲੰਘ ਰਿਹਾ ਹੈ, ਸੂਬਾ ਸਰਕਾਰ ਵਲੋਂ ਇਨ•ਾਂ ਲਗਾਤਾਰ ਲਗਾਏ ਜਾ ਰਹੇ ਟੈਕਸਾਂ ਤੋਂ ਦੁਖੀ ਹੋ ਕੇ ਦੂਜੇ ਸੂਬਿਆਂ ਵੱਲ ਆਪਣਾ ਰੁਖ ਕਰ ਲਿਆ ਹੈ, ਜਿਸ ਨਾਲ ਬੇਰੋਜਗਾਰੀ ਦੀ ਸਮੱਸਿਆ ਨਾਲ ਜੁਝ ਰਹੇ ਪੰਜਾਬ ਚ ਹੋਰ ਬੇਰੋਜਗਾਰੀ ਵੱਧ ਰਹੀ ਹੈ। ਸ਼੍ਰੀ ਖੰਨਾ ਨੇ ਭਾਰਤ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਮੁੱਚੇ ਭਾਰਤ ਦੇ ਹਰ ਸੂਬੇ ਵਿਚ ਇਕ ਸਮਾਨ ਟੈਕਸ ਨੀਤੀ ਹੋਣੀ ਚਾਹੀਦੀ ਹੈ। ਸ੍ਰੀ ਖੰਨਾ ਨੇ ਕਿਹਾ ਕਿ ਪੰਜਾਬ ਨੂੰ ਕੈਲੀਫੋਰਨੀਆਂ ਬਣਾਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਪੰਜਾਬ ਪੂਰੇ ਤਰ•ਾਂ ਬਰਬਾਦੀ ਦੇ ਕਿਨਾਰੇ ਪਹੁੰਚ ਚੁੱਕਾ ਹੈ। ਪੰਜਾਬ ਸਰਕਾਰ ਦਾ ਖਜਾਨਾ ਪੂਰੀ ਤਰ•ਾਂ ਖਾਲੀ ਹੋਣ ਦੀ ਵਜ•ਾ ਨਾਲ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਪੰਜਾਬ ਵਿਚ ਆਰਥਿਕ ਐਮਰਜੈਂਸੀ ਲਗਾਉਣ ਦੀ ਨੌਬਤ ਆ ਚੁੱਕੀ ਹੈ। ਹਾਲਾਤ ਇਸ ਕਦਰ ਮਾੜੇ• ਹੋ ਚੁੱਕੇ ਹਨ ਕਿ ਪੰਜਾਬ ਸਰਕਾਰ ਕੋਲ ਆਪਣੇ ਮੁਲਾਜਮਾਂ ਨੂੰ ਦੇਣ ਲਈ ਤਨਖਾਹ, ਦੇਣ ਨੂੰ ਪੈਂਸ਼ਨ, ਮਿਡ-ਡੇ ਮੀਲ ਸਕੀਮ ਅਤੇ ਹੋਰ ਲੋਕ ਭਲਾਈ ਸਕੀਮਾਂ ਨੂੰ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਇਨ•ਾਂ ਹਾਲਾਤਾਂ ਵਿਚ ਆਰਥਿਕ ਐਮਰਜੈਂਸੀ ਲਗਵਾਉਣ ਦੀ ਸਖਤ ਜਰੂਰਤ ਮਹਸੂਸ ਹੋਣ ਲੱਗ ਪਈ ਹੈ। ਸ੍ਰੀ ਖੰਨਾ ਨੇ ਕਿਹਾ ਕਿ ਹਾਲਾਤ ਦਿਨੋਂ ਦਿਨ ਇਨ•ੇਂ ਮਾੜ•ੇ ਹੋ ਗਏ ਹਨ ਕਿ ਸਰਕਾਰ ਚਲਾਉਣ ਲਈ ਸਰਕਾਰੀ ਜਾਇਦਾਦਾਂ ਨੂੰ ਵੇਚੀਆਂ ਜਾ ਰਿਹਾ ਹੈ ਜਾਂ ਗਿਰਵੀ ਰੱਖੀਆ ਜਾ ਰਿਹਾ ਹੈ ਤਾਂ ਜੋ ਮੁਲਾਜਮਾਂ ਨੂੰ ਤਨਖਾਹ, ਪੈਂਸ਼ਨਰਾਂ ਨੂੰ ਪੈਂਸ਼ਨ ਅਤੇ ਸਰਕਾਰ ਖੁਦ ਦਾ ਖਰਚ ਪੂਰਾ ਕਰ ਸਕੇ। ਉਨ•ਾਂ ਨੇ ਕਿਹਾ ਕਿ ਇਹ ਹਾਲਾਤ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਹੀ ਪੈਦਾ ਹੋਏ ਹਨ।



